02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਬਰਮਿੰਘਮ ਸਿਟੀ ਕੌਂਸਲ 'ਚ 1984 ਸਿੱਖ ਨਸਲਕੁਸ਼ੀ ਦਾ ਕੌਂਸਲਰ ਅਟਵਾਲ ਨੇ ਉਠਾਇਆ ਮੁੱਦਾ <br/>

Ad Position 21
No active advertisement
ਅਜੀਤ ਡੈਸਕ 10-04-2026
ਲੰਡਨ, 9 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਸਿੱਖ ਕੌਮ ਲਈ 1984 ਨਾ ਭੁੱਲਣਯੋਗ ਵਰ੍ਹਾ ਹੈ, ਜਿਸ ਦੇ ਜਖ਼ਮਾਂ ਦਾ ਦਰਦ ਸਿੱਖ ਕੌਮ ਅੱਜ ਵੀ ਮਹਿਸੂਸ ਕਰ ਰਹੀ ਹੈ¢ ਪਰ ਨਾਲ ਹੀ ਇਨਸਾਫ਼ ਦੀ ਲੜਾਈ ਲੜ ਰਹੀ ਹੈ | ਬੀਤੇ ਦਿਨੀ ਕੌਂਸਲਰ ਗੁਰਦਿਆਲ ਸਿੰਘ ਅਟਵਾਲ ਨੇ ਸਿੱਖ ਨਸਲਕੁਸ਼ੀ ਦਾ ਮਾਮਲਾ ਬਰਮਿੰਘਮ ਸਿਟੀ ਕੌਂਸਲ ਦੀ ਮੀਟਿੰਗ 'ਚ ਉਠਾਇਆ ਉਹਨਾਂ ਲਾਰਡ ਮੇਅਰ ਸੰਬੋਧਨ ਕਰਦਿਆਂ ਕੌਂਸਲ ਲੀਡਰ ਨੂੰ ਕਿਹਾ ਕਿ ਇਸ ਗੱਲ ਦੇ ਭਰੋਸੇਯੋਗ ਸਬੂਤ ਮÏਜੂਦ ਹਨ ਕਿ 1984 ਵੇਲੇ ਸਿੱਖਾਂ ਦੇ ਘਰਾਂ, ਕਾਰੋਬਾਰਾਂ ਤੇ ਧਾਰਮਿਕ ਥਾਵਾਂ ਨੂੰ ਯੋਜਨਾਬੱਧ ਢੰਗ ਨਾਲ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਵੱਡੇ ਪੱਧਰ 'ਤੇ ਜਾਨੀ ਨੁਕਸਾਨ ਹੋਇਆ, ਲੋਕਾਂ ਨੂੰ ਬੇਘਰ ਕੀਤਾ ਤੇ ਲੰਬੇ ਸਮੇਂ ਦਾ ਮਾਨਸਿਕ ਦੁੱਖ ਪੈਦਾ ਹੋਇਆ | ਸਰਕਾਰੀ ਅੰਕੜਿਆਂ ਮੁਤਾਬਿਕ 3,000 ਤੋਂ ਵੱਧ ਮÏਤਾਂ ਦਰਜ ਕੀਤੀਆਂ ਗਈਆਂ ਹਨ, ਜਦਕਿ ਹੋਰ ਅੰਦਾਜ਼ੇ ਇਸ ਤੋਂ ਵੀ ਵੱਧ ਗਿਣਤੀ ਦਰਸਾਉਂਦੇ ਹਨ | ਦਹਾਕਿਆਂ ਬਾਅਦ ਵੀ, ਕਈ ਬਚੇ ਹੋਏ ਲੋਕ ਅਜੇ ਵੀ ਇਨਸਾਫ਼ ਦੀ ਮੰਗ ਕਰ ਰਹੇ ਹਨ | ਉਹਨਾਂ ਕੌਂਸਲ ਅੱਗੇ 3 ਮੰਗਾਂ ਰੱਖੀਆਂ ਕਿ ਕੌਂਸਲ 1984 ਦੀ ਹਿੰਸਾ ਤੇ ਜ਼ੁਲਮਾਂ ਦੀ ਨਿੰਦਾ ਕਰੇ, ਦੂਜਾ ਸਿੱਖ ਕÏਮ 'ਤੇ ਪਏ ਗੰਭੀਰ ਤੇ ਲੰਬੇ ਸਮੇਂ ਦੇ ਪ੍ਰਭਾਵ ਨੂੰ ਮੰਨੇ ਤੇ ਤੀਜਾ ਅੰਤਰਰਾਸ਼ਟਰੀ ਕਾਨੂੰਨ ਦੇ ਅਨੁਸਾਰ ਇਨਸਾਫ਼, ਮਨੁੱਖੀ ਅਧਿਕਾਰਾਂ ਤੇ ਜ਼ਿੰਮੇਵਾਰੀ ਲਈ ਆਪਣੇ ਸਮਰਥਨ ਦੀ ਪੁਸ਼ਟੀ ਕਰੇ | ਇਸ ਦੇ ਜਵਾਬ 'ਚ ਕੌਂਸਲ ਲੀਡਰ ਜÏਹਨ ਨੇ ਕੌਂਸਲਰ ਅਟਵਾਲ ਦੇ ਵਿਚਾਰਾਂ ਨੂੰ ਸਹੀ ਮੰਨਿਆ ਤੇ ਸਿੱਖ ਭਾਈਚਾਰੇ ਵੱਲੋਂ ਬਰਮਿੰਘਮ ਦੇ ਵਿਕਾਸ ਲਈ ਪਾਏ ਯੋਗਦਾਨ ਦੀ ਸ਼ਲਾਘਾ ਕੀਤੀ | ਭਾਵੇਂ ਕੌਂਸਲ ਲੀਡਰ ਨੇ ਉਕਤ ਮਤਿਆਂ ਬਾਰੇ ਸ਼ਪਸ਼ਟ ਜਵਾਬ ਨਹੀਂ ਦਿੱਤਾ ਪਰ ਬਰਮਿੰਘਮ ਸਿਟੀ ਕੌਂਸਲ ਦੇ ਰਿਕਾਰਡ 'ਚ '84 ਦੀ ਸਿੱਖ ਨਸਲਕੁਸ਼ੀ ਦਾ ਮਾਮਲਾ ਦਰਜ਼ ਹੋ ਗਿਆ ਹੈ |

Ad Position 22
No active advertisement
ਪਿਛਲੀ ਖ਼ਬਰ ਬੇਅਦਬੀ ਕਰਨ ਤੇ ਕਰਵਾਉਣ ਵਾਲੇ ਬਰਾਬਰ ਦੇ ਦੋਸ਼ੀ–ਮੱਲੀ, ਹਰਜੀਤ ਅਗਲੀ ਖ਼ਬਰ -ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ-ਆਯੁਸ਼ ਕੁਆਰਟਰ ਫਾਈਨਲ 'ਚ ਪੁੱਜਾ
Ad Position 24