ਮੈਨਚੈਸਟਰ, 10 ਅਪ੍ਰੈਲ (ਏਜੰਸੀ)-ਵਿਸ਼ਵ ਦੀ ਪ੍ਰਬੰਧਕ ਸੰਸਥਾ ਫੀਫਾ ਨੇ 2 ਮਹੀਨਿਆਂ 'ਚ ਸ਼ੁਰੂ ਹੋਣ ਵਾਲੇ ਵਿਸ਼ਵ ਕੱਪ ਲਈ ਰਿਕਾਰਡ 52 ਰੈਫਰੀਆਂ ਦੀ ਚੋਣ ਕੀਤੀ ਹੈ | ਅਮਰੀਕਾ ਦੀ ਟੋਰੀ ਪੇਨਸੋ ਤੇ ਮੈਕਸੀਕੋ ਦੀ ਕਾਤੀਆ ਗਾਰਸੀਆ ਸੂਚੀ 'ਚ ਸ਼ਾਮਲ 2 ਮਹਿਲਾ ਰੈਫਰੀਆਂ ਵਿੱਚੋਂ ਹਨ | ਫੀਫਾ ਨੇ ਅਮਰੀਕਾ, ਮੈਕਸੀਕੋ ਤੇ ਕੈਨੇਡਾ 'ਚ ਹੋਣ ਵਾਲੇ ਟੂਰਨਾਮੈਂਟ ਲਈ ਸਹਾਇਕ ਰੈਫਰੀਆਂ ਵਜੋਂ 3 ਅÏਰਤਾਂ ਤੇ ਵੀਡੀਓ ਮੈਚ ਅਧਿਕਾਰੀ ਵਜੋਂ ਇਕ ਦੀ ਚੋਣ ਵੀ ਕੀਤੀ ਹੈ | ਇਹ ਦੂਜੀ ਵਾਰ ਹੈ ਜਦੋਂ ਮਹਿਲਾ ਰੈਫਰੀ ਪੁਰਸ਼ ਵਿਸ਼ਵ ਕੱਪ 'ਚ ਹਿੱਸਾ ਲੈਣਗੀਆਂ | ਚਾਰ ਸਾਲ ਪਹਿਲਾਂ ਕਤਰ ਵਿਚ ਖੇਡੇ ਗਏ ਵਿਸ਼ਵ ਕੱਪ ਵਿਚ 3 ਮਹਿਲਾ ਰੈਫਰੀ ਤੇ 3 ਸਹਾਇਕ ਰੈਫਰੀ ਸ਼ਾਮਲ ਸਨ | ਪੇਨਸੋ 2023 ਮਹਿਲਾ ਵਿਸ਼ਵ ਕੱਪ ਫਾਈਨਲ 'ਚ ਵੀ ਰੈਫਰੀ ਸੀ |
ਖੇਡ ਸੰਸਾਰ
Free
-ਫੀਫਾ ਵਿਸ਼ਵ ਕੱਪ-2 ਅÏਰਤਾਂ ਸਮੇਤ 52 ਰੈਫਰੀਆਂ ਦੀ ਹੋਈ ਚੋਣ
ਅਜੀਤ ਡੈਸਕ
11-04-2026