ਗਲਾਸਗੋ, 21 ਅਪ੍ਰੈਲ (ਹਰਜੀਤ ਸਿੰਘ ਦੁਸਾਂਝ ਪੁਆਦੜਾ)-ਵੈਸਟ ਇੰਡੀਜ਼ ਦੇ ਪ੍ਰਸਿੱਧ ਸਾਬਕਾ ਖਿਡਾਰੀ ਕਿ੍ਸ ਗੇਲ ਨੂੰ ਇਸ ਸਾਲ ਗਰਮੀਆਂ ਵਿਚ ਹੋਣ ਵਾਲੀ ਪਹਿਲੀ ਯੂਰਪੀਅਨ ਟੀ-20 ਪ੍ਰੀਮੀਅਰ ਲੀਗ ਵਿਚ ਹਿੱਸਾ ਲੈਣ ਵਾਲੀ ਗਲਾਸਗੋ ਦੀ ਟੀਮ ਦੀ ਫਰੈਂਚਾਇਜ਼ੀ ਦੇ ਸਹਿ-ਮਾਲਕ ਵਜੋਂ ਪਾਉਂਡਲਾਨਿਆ ਗਿਆ ਹੈ | ਗੇਲ ਨੇ ਭਾਰਤ ਦੇ ਕਾਰੋਬਾਰੀ ਮੁਗਾਫੀ ਗਰੁੱਪ ਨਾਲ ਸਾਂਝੇਦਾਰੀ ਕੀਤੀ ਹੈ, ਜਿਸ ਨੇ ਗਲਾਸਗੋ ਮੁਗਾਫੀਅਨਜ਼ ਟੀਮ ਨੂੰ ਖ਼ਰੀਦਿਆ ਹੈ | ਮੁਗਾਫੀ ਗਰੁੱਪ ਦੇ ਮਾਲਕ ਭਾਰਤ ਦੇ ਵਿਪੁਲ ਅਗਰਵਾਲ ਹਨ | ਯੂਰਪੀਅਨ ਟੀ-20 ਪ੍ਰੀਮੀਅਰ ਲੀਗ 2026 ਵਿੱਚ ਕੁੱਲ ਛੇ ਟੀਮਾਂ ਹਨ, ਜਿਨ੍ਹਾਂ ਵਿੱਚ ਨੀਦਰਲੈਂਡ (ਹਾਲੈਂਡ) ਦੀਆਂ ਦੋ ਟੀਮਾਂ ਆਮਸਟਰਡਮ ਫਲੇਮਜ਼ ਅਤੇ ਰੌਟਰਡਮ ਹਨ, ਸਕਾਟਲੈਂਡ ਦੀਆਂ ਦੋ ਟੀਮਾਂ ਗਲਾਸਗੋ ਮੁਗਾਫੀਅਨਜ ਅਤੇ ਪਾਉਂਡਡਨਬਰਾ ਕੈਸਲ ਰੌਕਰਜ, ਉੱਤਰੀ ਆਇਰਲੈਂਡ ਦੀ ਆਇਰਸ਼ ਵੋਲਵਜ਼ ਅਤੇ ਰਿਪਬਲਿਕ ਆਫ ਆਇਰਲੈਂਡ ਦੀ ਡਬਲਿਨ ਦੀ ਟੀਮ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਭਾਰਤ ਦੇ ਸਾਬਕਾ ਖਿਡਾਰੀ ਰਾਹੁਲ ਦ੍ਰਾਵਿਡ ਅਤੇ ਰਵੀਚੰਦਰਨ ਆਸ਼ਵਿਨ ਭਾਰਤੀ ਨਿਵੇਸ਼ਕਾਂ ਦੇ ਤੌਰ 'ਤੇ ਡਬਲਿਨ ਫ੍ਰੈਂਚਾਈਜ਼ ਨਾਲ ਜੁੜੇ ਹਨ | ਆਸ਼ਵਿਨ ਲੀਗ ਵਿੱਚ ਵਿੱਤੀ ਭਾਗੀਦਾਰ ਹਨ, ਰਾਹੁਲ ਦ੍ਰਾਵਿਡ ਇੱਕ ਮੈਨੇਜਮੈਂਟ ਰੋਲ ਨਿਭਾ ਰਹੇ ਹਨ | ਇਸ ਦੇ ਨਾਲ ਹੀ ਫਿਲਮ ਸਟਾਰ ਅਭਿਸ਼ੇਕ ਬੱਚਨ ਲੀਗ ਦੇ ਸੰਸਥਾਪਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਦੀ ਭੂਮਿਕਾ ਲੀਗ ਦੀ ਸ਼ੁਰੂਆਤ ਅਤੇ ਮਾਰਕੀਟਿੰਗ ਵਿੱਚ ਬਹੁਤ ਮੁੱਖ ਹੈ | ਯੂਰਪੀਨ ਟੀ20 ਪ੍ਰੀਮੀਅਰ ਲੀਗ 2026 ਵਿੱਚ ਆਸਟ੍ਰੇਲੀਆਈ ਖਿਡਾਰੀਆਂ ਦੀ ਖਾਸ ਭਾਗੀਦਾਰੀ ਹੈ | ਮਿਸ਼ਲ ਮਾਰਸ਼ ਨੂੰ ਪਾਉਂਡਮਸਟਰਡਮ ਫਲੇਮਜ਼ ਦਾ ਕੈਪਟਨ ਬਣਾਇਆ ਗਿਆ ਹੈ, ਜਦਕਿ ਗਲੇਨ ਮੈਕਸਵੈਲ ਨੇ ਆਈਰਿਸ਼ ਵੋਲਵਜ਼ ਨੂੰ ਕੋ-ਓਨਰ ਦੇ ਤੌਰ 'ਤੇ ਖਰੀਦਿਆ ਹੈ | ਇਸ ਲੀਗ ਵਿੱਚ ਹੋਰ ਆਸਟ੍ਰੇਲੀਆਈ ਸਿਤਾਰੇ ਵੀ ਫ੍ਰੈਂਚਾਈਜ਼ੀਆਂ ਨਾਲ ਖੇਡਣਗੇ | ਪਾਉਂਡਡਿਨਬਰਗ ਕੈਸਲ ਰੌਕਰਜ਼ ਯੂਰਪੀਨ ਟੀ20 ਪ੍ਰੀਮੀਅਰ ਲੀਗ 2026 ਦੀ ਇੱਕ ਟੀਮ ਹੈ, ਜੋ ਸਕਾਟਲੈਂਡ ਦੀ ਰਾਜਧਾਨੀ ਪਾਉਂਡਡਨਬਰਾ ਵਿੱਚ ਆਧਾਰਿਤ ਹੈ | ਇਸ ਟੀਮ ਦੇ ਮਾਲਕ ਨਿਊਜ਼ੀਲੈਂਡ ਦੇ ਸਾਬਕਾ ਕਿ੍ਕਟਰ ਨੇਥਨ ਮਕਕੱਲਮ ਅਤੇ ਕਾਇਲ ਮਿਲਜ਼ ਹਨ | ਨਿਊਜ਼ੀਲੈਂਡ ਦੇ ਹੀ ਸੈਟਨਰ ਟੀਮ ਦੇ ਕਪਤਾਨ ਹੋਣਗੇ | ਯੂਰਪੀਨ ਟੀ-20 ਪ੍ਰੀਮੀਅਰ ਲੀਗ 2026 ਦਾ ਪਹਿਲਾ ਸੀਜ਼ਨ 26 ਅਗਸਤ 2026 ਤੋਂ 20 ਸਤੰਬਰ 2026 ਤੱਕ ਖੇਡਿਆ ਜਾਵੇਗਾ | ਇਕ ਰਿਪੋਰਟ ਅਨੁਸਾਰ ਇਹ ਫ੍ਰੈਂਚਾਇਜ਼ੀ 10 ਸਾਲਾਂ ਦੀ ਮਿਆਦ ਲਈ ਪਾਉਂਡ 11.1 ਮਿਲੀਅਨ (ਲੱਗਭੱਗ 125 ਕਰੋੜ ਰੁਪਏ ) ਵਿਚ ਵੇਚੀਆਂ ਗਈਆਂ ਹਨ |
ਖੇਡ ਸੰਸਾਰ
Free
ਪਹਿਲੀ ਯੂਰਪੀਅਨ ਟੀ-20 ਪ੍ਰੀਮੀਅਰ ਲੀਗ 'ਚ ਭਾਰਤੀ ਕਾਰੋਬਾਰੀਆਂ, ਖਿਡਾਰੀਆਂ ਦੀ ਹਿੱਸੇਦਾਰੀ, ਕਿ੍ਸ ਗੇਲ ਹੋਣਗੇ ਭਾਰਤੀ ਕੰਪਨੀ ਦੇ ਗਲਾਸਗੋ ਟੀਮ ਦੇ ਹਿੱਸੇਦਾਰ
ਅਜੀਤ ਡੈਸਕ
22-04-2026