14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਭਾਰਤੀ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਟਕਰਾਅ ਦੀ ਬਦਲਦੀ ਪ੍ਰਕਿਰਤੀ 'ਤੇ ਲੰਡਨ ਵਿਚ ਉੱਚ ਪੱਧਰੀ ਮੀਟਿੰਗ ਕੀਤੀ

Ad Position 21
No active advertisement
ਅਜੀਤ ਡੈਸਕ 22-04-2026
ਲੰਡਨ, 21 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਭਾਰਤ ਦੇ ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਇਸ ਸਮੇਂ ਯੂ ਕੇ ਵਿੱਚ ਤਿੰਨ ਦਿਨਾਂ ਦੌਰੇ 'ਤੇ ਹਨ | ਉਹਨਾਂ ਲੰਡਨ ਵਿੱਚ ਫੌਜੀ ਹਮਰੁਤਬਾ ਅਤੇ ਮੰਤਰੀਆਂ ਨਾਲ ਇੰਡੋ-ਪੈਸੀਫਿਕ ਖੇਤਰ ਵਿੱਚ ਟਕਰਾਅ ਦੀ ਬਦਲਦੀ ਪ੍ਰਕਿਰਤੀ ਅਤੇ ਉੱਭਰ ਰਹੀਆਂ ਚੁਣੌਤੀਆਂ ਨੂੰ ਹੱਲ ਕਰਨ ਲਈ ਇੱਕ ਉੱਚ ਪੱਧਰੀ ਗੱਲਬਾਤ ਕੀਤੀ | ਭਾਰਤ ਅਤੇ ਯੂ.ਕੇ. ਦੇ ਵਪਾਰ ਮੁਕਤ ਸਮਝੌਤੇ ਨੂੰ ਹਰ ਪੱਖੋਂ ਹੋਰ ਮਜ਼ਬੂਤ ਕਰਨ ਲਈ ਅਤੇ ਦੋਵਾਂ ਦੇਸ਼ਾਂ ਦੇ ਆਪਸੀ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ ਜਾ ਰਹੇ ਹਨ | ਜਨਰਲ ਚੌਹਾਨ ਨੇ ਯੂ ਕੇ ਦੇ ਰੱਖਿਆ ਅਤੇ ਉਦਯੋਗ ਮੰਤਰੀ ਲੂਕ ਪੋਲਾਰਡ ਅਤੇ ਇੰਡੋ-ਪੈਸੀਫਿਕ ਮੰਤਰੀ ਸੀਮਾ ਮਲਹੋਤਰਾ ਨਾਲ ਮੁਲਾਕਾਤ ਕੀਤੀ | ਜਨਰਲ ਚੌਹਾਨ ਦੀ ਇਸ ਫੇਰੀ ਨੂੰ 'ਇਤਿਹਾਸਕ' ਫੇਰੀ ਦੱਸਿਆ ਜਾ ਰਿਹਾ ਹੈ | ਹੈੱਡਕੁਆਰਟਰ ਡਿਫੈਂਸ ਹੈੱਡਕੁਆਰਟਰ (ਐਚ ਕਿਊ ਆਈ ਡੀ ਐਸ) ਨੇ ਕਿਹਾ ਕਿ ਮੀਟਿੰਗਾਂ ਦਾ ਉਦੇਸ਼ ਭਾਰਤ-ਯੂ ਕੇ ਭਾਈਵਾਲੀ ਨੂੰ ਅੱਗੇ ਵਧਾਉਣਾ ਹੈ, ਜਿਸ ਵਿੱਚ ਦੁਵੱਲੇ ਰੱਖਿਆ ਉਦਯੋਗਿਕ ਢਾਂਚੇ ਅਤੇ ਤਕਨਾਲੋਜੀ ਅਤੇ ਸੁਰੱਖਿਆ ਯੋਜਨਾਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਗਿਆ ਸੀ | ਇੱਕ ਬਿਆਨ ਵਿੱਚ ਕਿਹਾ 'ਟਕਰਾਅ ਦੀ ਬਦਲਦੀ ਪ੍ਰਕਿਰਤੀ ਅਤੇ ਫੌਜੀ ਸਹਿਯੋਗ ਨੂੰ ਡੂੰਘਾ ਕਰਨ 'ਤੇ ਵਿਚਾਰ-ਵਟਾਂਦਰਾ ਕੀਤਾ ਗਿਆ | ਬਿਆਨ ਵਿੱਚ ਕਿਹਾ ਗਿਆ ਹੈ, ਦੋਵਾਂ ਧਿਰਾਂ ਨੇ ਸਾਈਬਰ, ਖੁਫੀਆ ਜਾਣਕਾਰੀ ਅਤੇ ਪੁਲਾੜ ਖੇਤਰਾਂ ਵਿੱਚ ਸਹਿਯੋਗ ਵਧਾਉਣ 'ਤੇ ਜ਼ੋਰ ਦਿੱਤਾ, ਜਿਸ ਵਿੱਚ ਸੂਚਨਾ ਸੁਰੱਖਿਆ ਆਦਾਨ-ਪ੍ਰਦਾਨ ਵੀ ਸ਼ਾਮਲ ਹੈ | ਇਸ ਆਦਾਨ-ਪ੍ਰਦਾਨ ਨੇ ਮਜ਼ਬੂਤ, ਭਵਿੱਖ ਲਈ ਤਿਆਰ ਫੌਜਾਂ ਬਣਾਉਣ ਅਤੇ ਭਾਰਤ-ਯੂ ਕੇ ਰਣਨੀਤਕ ਭਾਈਵਾਲੀ ਨੂੰ ਮਜ਼ਬੂਤ ਕਰਨ ਲਈ ਸਾਂਝੀ ਵਚਨਬੱਧਤਾ ਦੀ ਪੁਸ਼ਟੀ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਹਿਲੀ ਯੂਰਪੀਅਨ ਟੀ-20 ਪ੍ਰੀਮੀਅਰ ਲੀਗ 'ਚ ਭਾਰਤੀ ਕਾਰੋਬਾਰੀਆਂ, ਖਿਡਾਰੀਆਂ ਦੀ ਹਿੱਸੇਦਾਰੀ, ਕਿ੍ਸ ਗੇਲ ਹੋਣਗੇ ਭਾਰਤੀ... ਅਗਲੀ ਖ਼ਬਰ ਅਲਕਾਰਾਜ਼ ਤੇ ਸਬਾਲੇਂਕਾ 'ਸਾਲ ਦੇ ਸਰਬੋਤਮ' ਖਿਡਾਰੀ ਬਣੇ
Ad Position 24