ਮੈਡਰਿਡ, 21 ਅਪ੍ਰੈਲ (ਏਜੰਸੀ)-ਟੈਨਿਸ ਖਿਡਾਰੀਆਂ ਕਾਰਲਸ ਅਲਕਾਰਾਜ਼ ਤੇ ਆਰੀਨਾ ਸਬਾਲੇਂਕਾ ਨੇ ਲੌਰੀਅਸ ਅਵਾਰਡਾਂ 'ਚ ਕ੍ਰਮਵਾਰ ਸਰਬੋਤਮ ਪੁਰਸ਼ ਖਿਡਾਰੀ ਤੇ ਸਰਬੋਤਮ ਮਹਿਲਾ ਖਿਡਾਰੀ ਦਾ ਪੁਰਸਕਾਰ ਜਿੱਤਿਆ, ਜਦੋਂ ਕਿ ਫ੍ਰੈਂਚ ਫੁੱਟਬਾਲ ਕਲੱਬ ਪੈਰਿਸ ਸੇਂਟ-ਜਰਮੇਨ (ਪੀ.ਐਸ.ਜੀ.) ਨੂੰ ਸਾਲ ਦੀ ਸਰਬੋਤਮ ਟੀਮ ਚੁਣਿਆ ਗਿਆ | ਪਿਛਲੇ ਸਾਲ ਫ੍ਰੈਂਚ ਓਪਨ ਤੇ ਯੂ.ਐਸ. ਓਪਨ ਖਿਤਾਬਾਂ ਤੋਂ ਇਲਾਵਾ ਅਲਕਾਰਾਜ਼ ਨੇ ਪਿਛਲੇ ਜਨਵਰੀ 'ਚ ਆਸਟ੍ਰੇਲੀਅਨ ਓਪਨ ਦਾ ਖਿਤਾਬ ਵੀ ਜਿੱਤਿਆ ਸੀ | ਵਿਸ਼ਵ ਦੀ ਨੰਬਰ 1 ਮਹਿਲਾ ਖਿਡਾਰਨ ਸਬਾਲੇਂਕਾ ਨੇ ਪਿਛਲੇ ਸਾਲ ਲਗਾਤਾਰ ਦੂਜੀ ਵਾਰ ਯੂ.ਐਸ. ਓਪਨ ਜਿੱਤਿਆ ਸੀ | ਪੀ.ਐਸ.ਜੀ. 2025 'ਚ ਪਹਿਲੀ ਵਾਰ ਚੈਂਪੀਅਨਜ਼ ਲੀਗਯੂਰਪੀਅਨ ਕਲੱਬ ਫੁੱਟਬਾਲ ਟੂਰਨਾਮੈਂਟ ਜਿੱਤਣ 'ਚ ਸਫਲ ਰਹੀ |
ਖੇਡ ਸੰਸਾਰ
Free
ਅਲਕਾਰਾਜ਼ ਤੇ ਸਬਾਲੇਂਕਾ 'ਸਾਲ ਦੇ ਸਰਬੋਤਮ' ਖਿਡਾਰੀ ਬਣੇ
ਅਜੀਤ ਡੈਸਕ
22-04-2026