05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-04-2026

ਭਾਰਤ ਨੇ ਦੂਜੇ ਦਿਨ ਤਿੰਨ ਚਾਂਦੀ ਤੇ ਇਕ ਕਾਂਸੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 23-04-2026

ਕਾਹਿਰਾ, 22 ਅਪ੍ਰੈਲ (ਪੀ. ਟੀ. ਆਈ.)-ਭਾਰਤ ਦੇ ਜੂਨੀਅਰ ਨਿਸ਼ਾਨੇਬਾਜ਼ਾਂ ਨੇ ਬੁੱਧਵਾਰ ਨੂੰ ਇਥੇ ਆਈ. ਐਸ. ਐਸ. ਐਫ. ਜੂਨੀਅਰ ਵਿਸ਼ਵ ਕੱਪ ਦੇ ਦੂਜੇ ਦਿਨ ਤਿੰਨ ਚਾਂਦੀ ਅਤੇ ਇਕ ਕਾਂਸੀ ਸਮੇਤ ਚਾਰ ਹੋਰ ਤਗਮੇ ਜਿੱਤੇ | ਰੋਹਿਤ ਕੰਨਿਆਨ ਨੇ 50 ਮੀਟਰ ਰਾਈਫਲ ਪ੍ਰੋਨ ਪੁਰਸ਼ ਜੂਨੀਅਰ ਈਵੈਂਟ ਵਿਚ 615.8 ਦੇ ਯਤਨ ਨਾਲ ਭਾਰਤ ਨੂੰ ਦਿਨ ਦਾ ਆਪਣਾ ਪਹਿਲਾ ਚਾਂਦੀ ਦਾ ਤਗਮਾ ਦਿਵਾਇਆ | ਸੇਜਲ ਕਾਂਬਲੇ ਨੇ ਫਿਰ ਜੂਨੀਅਰ ਮਹਿਲਾ 25 ਮੀਟਰ ਪਿਸਟਲ ਕੁਆਲੀਫਾਇਰ 'ਚ 27 ਹਿੱਟਾਂ ਨਾਲ ਦੂਜੇ ਸਥਾਨ 'ਤੇ ਰਹੀ | ਰਾਜ ਚੰਦਰ ਨੇ 580 ਅੰਕ ਅਤੇ ਅਭਿਨਵ ਦੇਸ਼ਵਾਲ ਨੇ 578 ਅੰਕ ਪ੍ਰਾਪਤ ਕਰਕੇ 25 ਮੀਟਰ ਪਿਸਟਲ ਪੁਰਸ਼ ਜੂਨੀਅਰ ਮੁਕਾਬਲੇ 'ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਿਆ |

Ad Position 22
No active advertisement
ਪਿਛਲੀ ਖ਼ਬਰ ਸਿੱਖਾਂ ਦੇ ਵਿਰੁੱਧ ਨਫ਼ਰਤੀ ਅਪਰਾਧਾਂ ਨੂੰ ਸਰਕਾਰ ਸਹੀ ਢੰਗ ਨਾਲ ਮਾਨਤਾ ਦੇਵੇ–ਸਿੱਖ ਫੈਡਰੇਸ਼ਨ ਯੂ.ਕੇ. <br/> ਅਗਲੀ ਖ਼ਬਰ ਚਾਂਦੀ 2700 ਤੇ ਸੋਨਾ 300 ਰੁਪਏ ਟੁੱਟਾ
Ad Position 24