29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਟਾਰਕ ਨੂੰ ਆਈ.ਪੀ.ਐਲ. 'ਚ ਖੇਡਣ ਲਈ ਹਰੀ ਝੰਡੀ ਮਿਲੀ <br/>

Ad Position 21
No active advertisement
ਅਜੀਤ ਡੈਸਕ 24-04-2026

ਸਿਡਨੀ, 23 ਅਪ੍ਰੈਲ (ਪੀ.ਟੀ.ਆਈ.)-ਕ੍ਰਿਕਟ ਆਸਟ੍ਰੇਲੀਆ ਨੇ ਮਿਸ਼ੇਲ ਸਟਾਰਕ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਖੇਡਣ ਦੀ ਇਜਾਜ਼ਤ ਦੇ ਦਿੱਤੀ ਹੈ ਤੇ ਤੇਜ਼ ਗੇਂਦਬਾਜ਼ ਦੇ 1 ਮਈ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਦਿੱਲੀ ਕੈਪੀਟਲਜ਼ ਦੇ ਮੈਚ ਲਈ ਉਪਲਬਧ ਹੋਣ ਦੀ ਉਮੀਦ ਹੈ | ਕੂਹਣੀ ਅਤੇ ਮੋਢੇ ਦੀ ਸੱਟ ਕਾਰਨ ਖੱਬੇ ਹੱਥ ਦਾ ਤੇਜ਼ ਗੇਂਦਬਾਜ਼ ਜਨਵਰੀ ਤੋਂ ਬਾਅਦ ਕੋਈ ਵੀ ਮੈਚ ਨਹੀਂ ਖੇਡ ਸਕਿਆ ਹੈ¢ ਉਸਨੇ ਐਸ਼ੇਜ਼ ਲੜੀ ਦੇ ਸਾਰੇ ਪੰਜ ਟੈਸਟ ਮੈਚਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ, ਜਿੱਥੇ ਉਸਨੂੰ ਸੀਰੀਜ਼ ਦਾ ਬਹਿਤਰੀਨ ਖਿਡਾਰੀ ਚੁਣਿਆ ਗਿਆ ਸੀ | ਇਸ ਤੋਂ ਬਾਅਦ, ਉਸਨੇ ਬਿਗ ਬੈਸ਼ ਲੀਗ 'ਚ ਸਿਡਨੀ ਸਿਕਸਰਸ ਲਈ ਪੰਜ ਮੈਚ ਵੀ ਖੇਡੇ | ਸਟਾਰਕ ਦੇ ਹੁਣ ਭਾਰਤ 'ਚ ਸਖ਼ਤ ਸਿਖਲਾਈ ਲੈਣ ਦੀ ਉਮੀਦ ਹੈ | ਉਹ 1 ਮਈ ਨੂੰ ਰਾਜਸਥਾਨ ਰਾਇਲਜ਼ ਵਿਰੁੱਧ ਦਿੱਲੀ ਦੇ ਮੈਚ 'ਚ ਖੇਡਣ ਦੇ ਰਾਹ 'ਤੇ ਹੈ, ਜੋ ਮÏਜੂਦਾ ਆਈ.ਪੀ.ਐਲ. ਸੀਜ਼ਨ 'ਚ ਉਸਦੀ ਪਹਿਲੀ ਪੇਸ਼ਕਾਰੀ ਹੋਵੇਗੀ |

Ad Position 22
No active advertisement
ਪਿਛਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ, ਅਹਿਮ ਸ਼ਖ਼ਸੀਅਤਾਂ ਪੁੱਜੀਆਂ <br/> ਅਗਲੀ ਖ਼ਬਰ ਸਵਰਗੀ ਡਾਇਨਾ ਨਾਲ ਆਪਣੇ ਸਬੰਧਾਂ ਲਈ ਜਾਣੇ ਜਾਂਦੇ ਡਾ. ਹਸਨਤ ਖਾਨ ਮੁੜ ਪਾਕਿਸਤਾਨ ਚਲੇ ਗਏ
Ad Position 24