29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸਵਰਗੀ ਡਾਇਨਾ ਨਾਲ ਆਪਣੇ ਸਬੰਧਾਂ ਲਈ ਜਾਣੇ ਜਾਂਦੇ ਡਾ. ਹਸਨਤ ਖਾਨ ਮੁੜ ਪਾਕਿਸਤਾਨ ਚਲੇ ਗਏ

Ad Position 21
No active advertisement
ਅਜੀਤ ਡੈਸਕ 24-04-2026
ਲੰਡਨ, 23 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਦਿਲਾਂ ਦੇ ਰੋਗਾਂ ਦੇ ਮਾਹਿਰ ਮਸ਼ਹੂਰ ਡਾਕਟਰ ਹਸਨਤ ਖਾਨ, ਜੋ ਕਿ ਸਵਰਗੀ ਡਾਇਨਾ ਨਾਲ ਆਪਣੇ ਸਬੰਧਾਂ ਲਈ ਅੰਤਰਰਾਸ਼ਟਰੀ ਪੱਧਰ 'ਤੇ ਜਾਣੇ ਜਾਂਦੇ ਹਨ, ਲਾਹੌਰ ਦੇ ਆਉਣ ਵਾਲੇ ਕਾਰਡੀਆਕ ਕੇਅਰ ਸੈਂਟਰਾਂ ਵਿਚੋਂ ਇਕ ਦੀ ਅਗਵਾਈ ਕਰਨ ਲਈ ਪਾਕਿਸਤਾਨ ਵਾਪਸ ਚਲੇ ਗਏ ਹਨ | ਵੇਰਵਿਆਂ ਅਨੁਸਾਰ, ਡਾ. ਖਾਨ ਨੂੰ ਲਾਹੌਰ ਵਿਚ ਨਵੇਂ ਸਥਾਪਿਤ ਜਿਨਾਹ ਇੰਸਟੀਚਿਊਟ ਆਫ਼ ਕਾਰਡੀਓਲੋਜੀ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਅਤੇ ਡੀਨ ਨਿਯੁਕਤ ਕੀਤਾ ਗਿਆ ਹੈ, ਜਿੱਥੇ ਇਸਦੇ ਅਧਿਕਾਰਤ ਉਦਘਾਟਨ ਤੋਂ ਪਹਿਲਾਂ ਅੰਤਿਮ ਤਿਆਰੀਆਂ ਚੱਲ ਰਹੀਆਂ ਹਨ | 1958 ਵਿੱਚ ਜੇਹਲਮ ਵਿੱਚ ਜਨਮੇ, ਡਾ. ਖਾਨ ਨੇ ਉੱਨਤ ਸਿਖਲਾਈ ਅਤੇ ਅਭਿਆਸ ਲਈ ਯੂ.ਕੇ. ਜਾਣ ਤੋਂ ਪਹਿਲਾਂ ਆਪਣੀ ਸ਼ੁਰੂਆਤੀ ਡਾਕਟਰੀ ਸਿੱਖਿਆ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ (ਕੇ.ਈ.ਐਮ.ਯੂ.) ਤੋਂ ਪ੍ਰਾਪਤ ਕੀਤੀ | ਬਾਅਦ ਵਿੱਚ ਲੰਡਨ ਦੇ ਦਿਲ ਅਤੇ ਫੇਫੜਿਆਂ ਦੀਆਂ ਬਿਮਾਰੀਆਂ ਲਈ ਮਾਹਰ ਹਸਪਤਾਲ ਰੋਇਲ ਬ੍ਰੌਮਪਟਨ ਵਿੱਚ ਕਈ ਸਾਲਾਂ ਤੱਕ ਕਾਰਡੀਆਕ ਸਰਜਨ ਵਜੋਂ ਕੰਮ ਕੀਤਾ | ਡਾ. ਖਾਨ 1995 ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਚਰਚਾ ਵਿੱਚ ਆਏ ਜਦੋਂ ਡਾਇਨਾ ਇੱਕ ਮਰੀਜ਼ ਦੀ ਫੇਰੀ ਦੌਰਾਨ ਰੋਇਲ ਬ੍ਰੌਮਪਟਨ ਹਸਪਤਾਲ ਉਹਨਾਂ ਨੂੰ ਮਿਲੀ ਸੀ | ਡਾਇਨਾ ਅਤੇ ਡਾ. ਖਾਨ ਉਨ•ਾਂ ਦੇ ਰਿਸ਼ਤੇ ਵਿਸ਼ਵ ਭਰ ਦੇ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣੇ ਰਹੇ |
Ad Position 22
No active advertisement
ਪਿਛਲੀ ਖ਼ਬਰ ਸਟਾਰਕ ਨੂੰ ਆਈ.ਪੀ.ਐਲ. 'ਚ ਖੇਡਣ ਲਈ ਹਰੀ ਝੰਡੀ ਮਿਲੀ <br/> ਅਗਲੀ ਖ਼ਬਰ ਆਨੰਦ ਪਬਲਿਕ ਸਕੂਲ ਦੀਆਂ ਤਿੰਨ ਹੋਣਹਾਰ ਵਿਦਿਆਰਥਣਾਂ ਨੇ 'ਬੈਸਟ ਆਊਟ ਆਫ ਵੇਸਟ' ਮੁਕਾਬਲੇ 'ਚ ਦੂਜਾ ਸਥਾਨ ਲਿਆ
Ad Position 24