ਸਾਨ ਫਰਾਂਸਿਸਕੋ, 23 ਅਪ੍ਰੈਲ (ਐਸ ਅਸ਼ੋਕ ਭÏਰਾ)-ਸ੍ਰੀ ਗੁਰੂ ਰਵਿਦਾਸ ਸਭਾ ਪਿਟਸਬਰਗ, ਕੈਲੇਫੋਰਨੀਆਂ ਵਿਖੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਦੀ 135ਵਾਂ ਜਨਮ ਦਿਵਸ ਇਥੇ ਗੁਰੂ ਘਰ ਵਿਖੇ ਬਹੁਤ ਹੀ ਸਤਿਕਾਰ ਤੇ ਸ਼ਰਧਾ ਨਾਲ ਮਨਾਇਆ ਗਿਆ ਤੇ ਇਸ ਮੌਕੇ ਉਨ੍ਹਾਂ ਦਾ ਆਦਮ ਕੱਦ ਬੁੱਤ ਵੀ ਸਸ਼ੋਭਿਤ ਕੀਤਾ ਗਿਆ, ਜਿਸ ਤੋਂ ਪਰਦਾ ਹਟਾਉਣ ਦੀ ਰਸਮ ਮੈਂਬਰ ਪਾਰਲੀਮੈਂਟ ਸ੍ਰੀ ਚੰਦਰ ਸ਼ੇਖਰ ਆਜਾਦ ਹੋਰਾਂ ਨਿਭਾਈ | ਦੂਜੀ ਅਹਿਮ ਘਟਨਾ 'ਚ ਗੁਰੂ ਘਰ ਵਿਖੇ ਹੀ 'ਡਾ. ਬੀ.ਆਰ. ਅੰਬੇਡਕਰ ਲਾਇਬ੍ਰੇਰੀ ਤੇ ਐਜੂਕੇਸ਼ਨ ਸੈਂਟਰ'ਦਾ ਉਦਘਾਟਨ ਵੀ ਕੀਤਾ ਗਿਆ | ਸਮਾਗਮ ਦੀ ਸ਼ੁਰੂਆਤ ਅਮਰੀਕਾ ਤੇ ਭਾਰਤ ਦੇ ਰਾਸ਼ਟਰੀ ਗਾਇਨ ਦੀ ਸਮੂਹਿਕ ਪੇਸ਼ਕਾਰੀ ਨਾਲ ਹੋਈ | ਵਿਸ਼ੇਸ਼ ਮਹਿਮਾਨ ਵਜੋਂ ਭਾਰਤ ਤੋਂ ਉਚੇਚਾ ਪੱਜੇ ਚੰਦਰ ਸ਼ੇਖਰ ਆਜਾਦ ਨੇ ਅਪਾਣੀ ਭਾਵੁਕ ਤਕਰੀਰ 'ਚ ਕਿਹਾ ਕਿ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਦੇ ਜਨਮ ਦਿਵਸ 'ਤੇ ਸਾਡੇ ਨÏਜਵਾਨਾਂ ਨੂੰ ਉਨ੍ਹਾਂ ਦੇ ਜੀਵਨ ਦÏਰਾਨ ਕੀਤੇ ਗਏ ਯੋਗਦਾਨਾਂ ਅਤੇ ਸੰਘਰਸ਼ਾਂ ਬਾਰੇ ਸਿੱਖਿਅਤ ਕਰਨ ਦੀ ਜ਼ਰੂਰਤ ਹੈ ਤੇ ਅਗਲੇ ਦਸ ਸਾਲਾਂ ਵਿਚ, ਉਨ੍ਹਾਂ ਦਾ ਟੀਚਾ, ਭਾਰਤ 'ਚ ਉਨ੍ਹਾਂ ਨÏਜਵਾਨਾਂ ਨੂੰ ਸਿੱਖਿਅਤ ਕਰਨ ਲਈ ਵਧੇਰੇ ਮੌਕੇ ਪੈਦਾ ਕਰਨਾ ਹੈ ਜਿਨ੍ਹਾਂ ਨੂੰ ਸਰਕਾਰੀ ਨÏਕਰੀਆਂ ਲਈ ਭਰਤੀ ਸਮੇਂ ਬਹੁਤ ਸਮੱਸਿਆਵਾਂ ਨਾਲ ਜੂਝਣਾ ਪੈਂਦਾ ਹੈ | ਉਨ੍ਹਾਂ ਹੋਰ ਕਿਹਾ ਕਿ ਸਾਨੂੰ ਇਕੱਠੇ ਕੰਮ ਕਰਨ ਦੀ ਜ਼ਰੂਰਤ ਹੈ ਕਿਉਂਕਿ ਉਹ ਖੁਦ ਇਕ ਬਹੁਤ ਹੀ ਗਰੀਬ ਪਰਿਵਾਰ 'ਚੋਂ ਉੱਠ ਕੇ ਅੱਗੇ ਆਏ ਹਨ ਤੇ ਬਾਬਾ ਸਾਹਿਬ ਦੀ ਵਿਚਾਰਧਾਰਾ, ਸਮਾਨਤਾ, ਬੁਨਿਆਦੀ ਮਨੁੱਖੀ ਅਧਿਕਾਰ ਤੇ ਸਾਰਿਆਂ ਲਈ ਸਿੱਖਿਆ ਦੇ ਮਿਸ਼ਨ ਨੂੰ ਹੋਰ ਅਮਲੀ ਰੂਪ 'ਚ ਅੱਗੇ ਲੈ ਕੇ ਜਾਣਾ ਉਹ ਆਪਣਾ ਇਖਲਾਕੀ ਫਰਜ ਸਮਝਦੇ ਹਨ | ਇਸ ਤੋਂ ਸਿਵਾ ਸੁਪਰੀਮ ਕੌਂਸਲ ਮੈਂਬਰ ਰਾਮ ਮੂਰਤੀ ਸਰੋਏ, ਸ਼ਸ਼ੀ ਪਾਲ, ਰਮੇਸ਼ ਸੁਮਨ, ਗੁਰੂ ਰਵਿਦਾਸ ਗੁਰੂ ਘਰ ਦੇ ਸਾਬਕਾ ਜਨਰਲ ਸਕੱਤਰ ਅਭਿਸ਼ੇਕ ਪਾਲ ਨਰਬੂਤ, ਵਿਨੋਦ ਚੁੰਬਰ ਪ੍ਰਧਾਨ ਗੁਰੂ ਰਵਿਦਾਸ ਸਭਾ ਬੇ ਏਰੀਆ, ਅਜੈ ਪਾਲ ਰਾਮ, ਕੇਵਲ ਬੋਲੀਨਾ, ਜੱਸੀ ਬੰਗਾ, ਜੀਨਾ ਭਾਟੀਆ, ਰੇਣੂ ਸਿੰਘ, ਪ੍ਰੇਮ ਚੁੰਬਰ, ਸੰਸਦ ਮੈਂਬਰ ਸੁਨੀਤਾ ਸਿੰਘ, ਮÏਜੂਦਾ ਜਨਰਲ ਸਕੱਤਰ ਗੁਰੂ ਘਰ ਪਿਟਸਬਰਗ ਓ.ਪੀ. ਬੈਲੀ, ਥਰਮੋਜ਼ੀ ਸੁਦੇਰਾਜਨ, ਸੁਮੀਤ ਚÏਹਾਨ, ਕਾਰਤਿਕ, ਦਸ਼ਵਿੰਦਰ ਪਾਲ, ਰਣਧੀਰ ਸੁਮਨ, ਸਤੀਸ਼ ਦਾਦਰਾਲ, ਡਾ. ਨਿਰਮਲ ਸਿੰਘ, ਭਾਈਚਾਰੇ ਦੀਆਂ ਅਹਿਮ ਸਖਸ਼ੀਅਤਾਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ | ਇਸ ਮÏਕੇ ਸਮੁੱਚੇ ਕੈਲੀਫੋਰਨੀਆਂ ਤੋਂ ਬਾਬਾ ਸਾਹਿਬ ਦੀ ਵਿਚਾਰਧਾਰਾ ਨਾਲ ਜੁੜੀ ਸੰਗਤ ਵੱਡੀ ਗਿਣਤੀ ਵਿਚ ਬੀਬੀਆਂ ਤੇ ਬੱਚਿਆਂ ਸਮੇਤ ਪੁੱਜੀ ਹੋਈ ਸੀ |