29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਪਿ੍ਤਪਾਲ ਸਿੰਘ ਨਾਗੀ ਨੇ ਸਟੈਫੋਰਡਸ਼ਾਇਰ ਦੇ ਹਾਈਸ਼ੈਰਿਫ ਦਾ ਅਹੁਦਾ ਸੰਭਾਲਿਆ <br/>

Ad Position 21
No active advertisement
ਅਜੀਤ ਡੈਸਕ 24-04-2026
ਲੰਡਨ, 23 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਬੀਤੇ ਦਿਨੀਂ ਪਿ੍ਤਪਾਲ ਸਿੰਘ ਨਾਗੀ ਨੇ ਸਟੈਫੋਰਡਸ਼ਾਇਰ ਦੇ ਹਾਈਸ਼ੈਰਿਫ ਦਾ ਅਹੁਦਾ ਸੰਭਾਲਿਆ ਹੈ | ਸਟੈਫੋਰਡ ਕਰਾਊਨ ਕੋਰਟ ਦੇ ਮਾਣਯੋਗ ਜੱਜ ਅਵਿਕ ਮੁਖਰਜੀ ਕੇ.ਸੀ., ਸਟੈਫੋਰਡਸ਼ਾਇਰ ਦੇ ਲਾਰਡ-ਲੈਫਟੀਨੈਂਟ, ਪ੍ਰੋਫੈਸਰ ਲਿਜ਼ ਬਾਰਨਜ਼ ਸੀ.ਬੀ.ਈ. ਦੀ ਮÏਜੂਦਗੀ ਵਿਚ ਰਸਮੀ ਤੌਰ 'ਤੇ ਅਹੁਦੇ ਦਾ ਐਲਾਨ ਕੀਤਾ ਗਿਆ | ਸਟੈਫੋਰਡਸ਼ਾਇਰ ਮੈਜਿਸਟ੍ਰੇਟ ਬੈਂਚ ਦੀ ਚੇਅਰਪਰਸਨ ਕੇਟ ਫਿਟਜ਼ਪੈਟਿ੍ਕ ਵੀ ਮÏਜੂਦ ਸਨ | ਐਮੀ ਗਲੋਵਰ ਨੂੰ ਵੀ ਅਗਲੇ 12 ਮਹੀਨਿਆਂ ਲਈ ਅੰਡਰ ਸ਼ੈਰਿਫ ਵਜੋਂ ਸਹੁੰ ਚੁਕਾਈ ਗਈ | ਪਰੰਪਰਾ ਅਨੁਸਾਰ, 2 ਨੌਜਵਾਨ ਸਵੈ-ਇੱਛਤ ਪੁਲਿਸ ਕੈਡਿਟਾਂ, ਲੈਕਸੀ ਕਾਰ ਤੇ ਟੇਲਰ ਫਰੋਮ ਨੂੰ ਨਾਗੀ ਦੀ ਸਹਾਇਤਾ ਲਈ ਹਾਈ ਸ਼ੈਰਿਫ ਕੈਡੇਟ ਵਜੋਂ ਨਿਯੁਕਤ ਕੀਤਾ ਗਿਆ | ਰੈਵਰੈਂਡ ਜੋਸ਼ੂਆ ਪੇਂਡਕ ਤੇ ਗਿਆਨੀ ਤੇਜਿੰਦਰ ਸਿੰਘ ਨੇ ਹਾਈ ਸ਼ੈਰਿਫ ਦੇ ਚੈਪਲੇਨ ਵਜੋਂ ਨਿਯੁਕਤੀ ਹੋਈ | ਸਟੈਫੋਰਡ ਵਿਚ ਪਿ੍ਤਪਾਲ ਸਿੰਘ ਦਾ ਹਾਈਸ਼ੈਰਿਫ ਬਣਨਾ ਸਿੱਖ ਭਾਈਚਾਰੇ ਤੇ ਬਰਤਾਨਵੀ ਸਮਾਜ ਦੋਵਾਂ ਲਈ ਇਕ ਇਤਿਹਾਸਕ ਪਲ ਸੀ | ਸੇਂਟ ਮੈਰੀ ਚਰਚ ਵਿਖੇ ਕਰਵਾਏ ਇਹ ਸਮਾਰੋਹ ਏਕਤਾ, ਵਿਭਿੰਨਤਾ ਤੇ ਤਰੱਕੀ ਦਾ ਪ੍ਰਤੀਕ ਸੀ ਕਿਉਂਕਿ ਨਾਗੀ ਸਟੈਫੋਰਡਸ਼ਾਇਰ ਦੇ ਹਾਈ ਸ਼ੈਰਿਫ ਵਜੋਂ

Ad Position 22
No active advertisement
ਪਿਛਲੀ ਖ਼ਬਰ ਅਟਾਰੀ-ਵਾਹਗਾ ਸਰਹੱਦ ਖੋਲ੍ਹਣ ਤੇ ਭਾਰਤ-ਪਾਕਿ ਵਪਾਰ ਮੁੜ ਸ਼ੁਰੂ ਕਰਨ ਦੀ ਉੱਠੀ ਆਵਾਜ਼ <br/> ਅਗਲੀ ਖ਼ਬਰ ਡਾ. ਅੰਬੇਡਕਰ ਦਾ ਜਨਮ ਦਿਵਸ ਮਨਾਇਆ, ਅਹਿਮ ਸ਼ਖ਼ਸੀਅਤਾਂ ਪੁੱਜੀਆਂ <br/>
Ad Position 24