ਐਡੀਲੇਡ, 23 ਅਪ੍ਰੈਲ (ਗੁਰਮੀਤ ਸਿੰਘ ਵਾਲੀਆ)-ਨਿਊਜ਼ੀਲੈਂਡ ਤੇ ਆਸਟ੍ਰੇਲੀਆ ਦੇ ਦੌਰੇ ਦੌਰਾਨ ਐਡੀਲੇਡ ਪਹੁੰਚੇ ਪੱਤਰਕਾਰਾਂ ਤੇ ਸਮਾਜ ਸੇਵੀਆਂ ਵੱਲੋਂ ਭਾਰਤ-ਪਾਕਿਸਤਾਨ ਵਿਚਕਾਰ ਅਟਾਰੀ-ਵਾਘਾ ਸਰਹੱਦ ਖੋਲ੍ਹਣ, ਦੁਵੱਲਾ ਵਪਾਰ ਮੁੜ ਸ਼ੁਰੂ ਕਰਨ ਤੇ ਜੰਗੀ ਤਣਾਅ ਖ਼ਤਮ ਕਰਨ ਦੀ ਜ਼ੋਰਦਾਰ ਅਪੀਲ ਕੀਤੀ ਗਈ | ਇਸ ਮੌਕੇ ਫੋਕਲੋਰ ਰਿਸਰਚ ਅਕੈਡਮੀ ਦੇ ਪ੍ਰਧਾਨ ਤੇ ਪ੍ਰਸਿੱਧ ਸਮਾਜ ਸੇਵੀ ਰਮੇਸ਼ ਯਾਦਵ, ਸਾਫਮਾ ਪੰਜਾਬ ਚੈਪਟਰ ਦੇ ਜਨਰਲ ਸਕੱਤਰ ਤੇ ਸੀਨੀਅਰ ਪੱਤਰਕਾਰ ਮਨਿੰਦਰ ਸਿੰਘ ਮੋਂਗਾ, ਦੱਖਣੀ ਆਸਟਰੇਲੀਆ ਦੇ ਨਾਮੀ ਵਪਾਰੀ ਤੇ ਵਰਲਡ ਕੈਂਸਰ ਕੇਅਰ ਦੇ ਆਸਟਰੇਲੀਆ ਬ੍ਰਾਂਡ ਅੰਬੈਸਡਰ ਸਨਮ ਕਾਹਲੋਂ ਤੇ ਸਮਾਜ ਸੇਵੀ ਸਾਰੁ ਰਾਣਾ ਨੇ ਸਾਂਝੇ ਤÏਰ 'ਤੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਦੀ ਆਰਥਿਕ ਤੇ ਸਮਾਜਿਕ ਤਰੱਕੀ ਲਈ ਅਟਾਰੀ-ਵਾਘਾ ਰਾਹੀਂ ਭਾਰਤ, ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਵਪਾਰ ਤੁਰੰਤ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਚੜ੍ਹਦੇ ਤੇ ਲਹਿੰਦੇ ਪੰਜਾਬ ਦੋਵਾਂ ਪਾਸਿਆਂ ਦੀ ਆਰਥਿਕਤਾ ਮਜ਼ਬੂਤ ਹੋਵੇਗੀ, ਦੇਸ਼ ਦੀ ਖੁਸ਼ਹਾਲੀ 'ਚ ਵਾਧਾ ਹੋਵੇਗਾ ਤੇ ਕਿਸਾਨਾਂ, ਵਪਾਰੀਆਂ ਤੇ ਮਜ਼ਦੂਰਾਂ ਦੀ ਜੀਵਨ ਸਥਿਤੀ ਵਿਚ ਸੁਧਾਰ ਆਵੇਗਾ | ਉਨ੍ਹਾਂ ਨੇ ਦਲੀਲ ਦਿੱਤੀ ਕਿ ਸਰਹੱਦ ਰਾਹੀਂ ਵਪਾਰ ਨਾਲ ਖੇਤਰ 'ਚ ਖੁਸ਼ਹਾਲੀ ਦੇ ਨਵੇਂ ਰਾਹ ਖੁਲਣਗੇ | ਇਸ ਦÏਰਾਨ ਅੰਮਿ੍ਤਸਰ ਦੇ ਪ੍ਰਸਿੱਧ ਵਪਾਰੀ ਤੇ ਹਿੰਦ-ਪਾਕਿ ਦੋਸਤੀ ਦੇ ਹਾਮੀ ਮਨਮੋਹਨ ਸਿੰਘ ਬੇਦੀ ਨੇ ਕਿਹਾ ਕਿ ਅਟਾਰੀ-ਵਾਘਾ ਸਰਹੱਦ ਖੁੱਲ੍ਹਣ ਨਾਲ ਸਰਹੱਦੀ ਇਲਾਕਿਆਂ ਦੇ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ ਵਧਣਗੇ, ਬੇਰੋਜ਼ਗਾਰੀ ਘਟੇਗੀ ਤੇ ਭਾਰਤ-ਪਾਕ ਸਰਹੱਦ ਨੇੜਲੇ ਇਲਾਕਿਆਂ 'ਚ ਤਣਾਅ ਘਟ ਕੇ ਅਮਨ-ਚੈਨ ਦਾ ਮਾਹÏਲ ਬਣੇਗਾ | ਇਸ ਮÏਕੇ ਹਾਜ਼ਰ ਪਤਵੰਤਿਆਂ ਵੱਲੋਂ ਈਰਾਨ, ਇਜ਼ਰਾਈਲ ਤੇ ਅਮਰੀਕਾ ਦਰਮਿਆਨ ਜਾਰੀ ਤਣਾਅ ਅਤੇ ਜੰਗੀ ਹਾਲਾਤ ਖਤਮ ਕਰਨ ਲਈ ਵਿਸ਼ਵ ਸ਼ਾਂਤੀ ਦੀ ਅਰਦਾਸ ਕੀਤੀ ਗਈ ਤੇ ਜੰਗਾਂ 'ਚ ਜਾਨ ਗੁਆਉਣ ਵਾਲੇ ਮਾਸੂਮ ਬੱਚਿਆਂ, ਨਾਗਰਿਕਾਂ ਤੇ ਸੈਨਿਕਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ | ਇਸ ਸਮੇਂ ਗੁਰਸ਼ਰਨ ਸਿੰਘ ਬੱਲ ਤੇ ਰਾਜਾ ਸੰਧੂ ਵੀ ਵਿਸ਼ੇਸ਼ ਤÏਰ 'ਤੇ ਹਾਜ਼ਰ ਸਨ |