ਟੋਰਾਂਟੋ, 23 ਅਪ੍ਰੈਲ (ਹਰਜੀਤ ਸਿੰਘ ਬਾਜਵਾ)-ਪਟਿਆਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਆਪਣਾ 20ਵਾਂ ਸਲਾਨਾਂ ਸਮਾਗਮ ਟੋਰਾਂਟੋ ਦੇ ਪੈਨਮਾਊਾਟ ਬੈਕੁੰਟ ਐਂਡ ਕੰਨਵੈਨਸ਼ਨ ਸੈਂਟਰ ਵਿਖੇ ਕਰਵਾਇਆ ਗਿਆ | ਕਲੱਬ ਦੇ ਜਸਵਿੰਦਰ ਸਿੰਘ ਟਿਵਾਣਾ, ਅਮਰੀਕ ਘੁਮਾਣ, ਕਰਮਿੰਦਰ ਟਿਵਾਣਾ, ਪਰਮਜੀਤ ਸਿੰਘ ਗਿੱਲ, ਇੰਦਰਜੀਤ ਸਿੰਘ ਭਿੰਡਰ, ਗੁਰਮੇਲ ਸਿੰਘ ਕੰਬੋਜ਼, ਹਰਪਾਲ ਸਿੰਘ ਘੁਮਾਣ, ਅਮਨਜੀਤ ਸਿੰਘ ਖਰੋੜ, ਕੁਲਵਿੰਦਰ ਸਿੰਘ ਗਰੇਵਾਲ, ਨਰਿੰਦਰ ਸਿੰਘ ਢੀਂਡਸਾਂ, ਰਣਜੀਤ ਸਿੰਘ ਪਨੇਸਰ, ਸ਼ਾਮਨਿਕ ਮਹਿੰਗੀ, ਨਵਤੇਜ ਸਿੰਘ ਟਿਵਾਣਾ, ਸੁਖਮਨਦੀਪ ਸਿੰਘ ਖਰੋੜ ਤੇ ਹੋਰਨਾਂ ਵੱਲੋਂ ਕਰਵਾਏ ਗਏ ਇਸ ਸਮਾਗਮ ਦੌਰਾਨ ਸਟੇਜ਼ ਦੀ ਜ਼ਿੰਮੇਵਾਰੀ ਐਡਵੋਕੇਟ ਪਰਮਜੀਤ ਸਿੰਘ ਗਿੱਲ ਤੇ ਰਣਜੀਤ ਸਿੰਘ ਪਨੇਸਰ ਨੇ ਨਿਭਾਈ ਜਿਹਨਾਂ ਨੇ ਸਾਰਿਆਂ ਨੂੰ ਜੀ ਆਇਆਂ ਆਖਦਿਆਂ ਪਟਿਆਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੇ ਇਤਿਹਾਸਕ ਤੇ ਭੁੰਗੋਲਕ ਪਿਛੋਕੜ ਬਾਰੇ ਦੱਸਦਿਆਂ ਆਖਿਆ ਕਿ ਪਟਿਆਲਾ ਤੇ ਸ੍ਰੀ ਫਤਿਹਗੜ੍ਹ ਸਾਹਿਬ ਦੀ ਦੁਨੀਆਂ ਦੇ ਨਕਸ਼ੇ 'ਤੇ ਇਤਿਹਾਸਕ ਤੇ ਸਮਾਜਿਕ ਤੌਰ 'ਤੇ ਇਕ ਵੱਡੀ ਪਹਿਚਾਣ ਹੈ | ਪਟਿਆਲਾ ਖੇਤਰ ਅਧੀਨ ਆਉਂਦੇ ਇਸ ਖੇਤਰ ਦਾ ਜਿੱਥੇ ਰਾਜਸੀ ਤੌਰ 'ਤੇ ਚੰਗਾ ਪ੍ਰਭਾਵ ਹੈ | ਉੱਥੇ ਹੀ ਇਹ ਖੇਤਰ ਮੁਗਲ ਤੇ ਸਿੱਖ ਇਤਿਹਾਸ ਦੇ ਕਈ ਅਧਿਆਏ ਵੀ ਸਾਂਭੀ ਬੈਠਾ ਹੈ | ਇਸ ਮੌਕੇ ਸ਼ੁਰੂਆਤ ਧਾਰਮਿਕ ਸ਼ਬਦ ਤੇ ਕੈਨੇਡਾ ਦੇ ਰਾਸ਼ਟਰੀ ਗੀਤ 'ਓ ਕਨੇਡਾ' ਨਾਲ ਹੋਈ ਉਪਰੰਤ ਪਟਿਆਲਾ ਜ਼ਿਲ੍ਹੇ ਨਾਲ ਸਬੰਧਿਤ ਨੌਜਵਾਨ ਗਾਇਕ ਵਿਨੋਦ ਹਰਪਾਲਪੁਰੀ ਨੇ ਆਪਣੇ ਗੀਤਾਂ ਨਾਲ ਵਧੀਆ ਹਾਜ਼ਰੀ ਲੁਆਈ ਜਿੱਥੇ ਪਰਮਜੀਤ ਸਿੰਘ ਗਿੱਲ ਵੱਲੋਂ ਉਸਦਾ ਸਾਥ ਦਿੱਤਾ ਗਿਆ, ਸਮਾਗਮ ਦੌਰਾਨ ਬੀਬੀਆਂ ਵੱਲੋਂ ਕੱਢੀ ਗਈ ਜਾਗੋ ਤੇ ਗਿੱਧਾ ਭੰਗੜਾ ਹਾਜ਼ਰੀਨ ਦੀ ਵਿਸ਼ੇਸ਼ ਖਿੱਚ ਦਾ ਕੇਂਦਰ ਰਹੇ | ਸਮਾਗਮ ਦੇ ਅੰਤ ਵਿਚ ਸਾਰਿਆਂ ਵੱਲੋਂ ਨੱਚ ਗਾ ਕੇ ਖੁਸ਼ੀਆਂ ਨਾਲ ਇਸ ਸਮਾਗਮ ਦੀ ਸਮਾਪਤੀ ਕੀਤੀ ਗਈ |