29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

-ਟੇਬਲ ਟੈਨਿਸ ਚੈਂਪੀਅਨਸ਼ਿਪ- ਪਿ੍ਆਨੁਜ ਅੰਡਰ-19 ਤੇ ਰਿਤਵਿਕ ਅੰਡਰ-17 ਰਾਸ਼ਟਰੀ ਚੈਂਪੀਅਨ ਬਣੇ <br/>

Ad Position 21
No active advertisement
ਅਜੀਤ ਡੈਸਕ 24-04-2026

ਦੇਹਰਾਦੂਨ, 23 ਅਪ੍ਰੈਲ (ਪੀ.ਟੀ.ਆਈ.)-ਫਾਈਨਲ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਅਸਾਮ ਦੇ ਪਿ੍ਯਨੁਜ ਭੱਟਾਚਾਰੀਆ ਨੇ ਵੀਰਵਾਰ ਨੂੰ ਤਾਮਿਲਨਾਡੂ ਦੇ ਪੀ.ਬੀ. ਅਭਿਨੰਦ ਨੂੰ ਹਰਾ ਕੇ ਇੱਥੇ ਕਰਵਾਏ ਜਾ ਰਹੇ ਜੂਨੀਅਰ ਅਤੇ ਯੂਥ ਰਾਸ਼ਟਰੀ ਟੇਬਲ ਟੈਨਿਸ ਚੈਂਪੀਅਨਸ਼ਿਪ 'ਚ ਅੰਡਰ-19 ਲੜਕਿਆਂ ਦੇ ਸਿੰਗਲਜ਼ ਦਾ ਖਿਤਾਬ ਜਿੱਤਿਆ | ਭੱਟਾਚਾਰੀਆ ਨੇ 4-2 ਨਾਲ ਜਿੱਤ ਦਰਜ ਕੀਤੀ | ਤਾਮਿਲਨਾਡੂ ਦੇ ਅਭਿਨੰਦ ਤੇ ਐਮ.ਆਰ. ਬਾਲਾਮੁਰਗਨ ਨੇ ਆਪਣੇ ਰਾਜ ਦੇ ਸਾਥੀ, ਐਸ.ਕੇ. ਮੇਹਨ ਤੇ ਉਮੇਸ਼ ਕੁਮਾਰ 'ਤੇ 3-1 ਦੀ ਜਿੱਤ ਨਾਲ ਡਬਲਜ਼ ਦਾ ਖਿਤਾਬ ਜਿੱਤਿਆ | ਇਸ ਦÏਰਾਨ, ਅੰਡਰ-17 ਲੜਕਿਆਂ ਦੇ ਸਿੰਗਲਜ਼ ਵਰਗ ਦਾ ਫਾਈਨਲ ਇਕ ਰੋਮਾਂਚਕ ਮਾਮਲਾ ਸਾਬਤ ਹੋਇਆ, ਜਿਸ 'ਚ ਜੰਮੂ ਤੇ ਕਸ਼ਮੀਰ ਦੇ ਰਿਤਵਿਕ ਗੁਪਤਾ ਨੇ ਓਡੀਸ਼ਾ ਦੇ ਸਾਰਥਕ ਆਰੀਆ ਨੂੰ ਇਕ ਸਖ਼ਤ ਮੁਕਾਬਲੇ ਵਾਲੇ ਮੈਚ 'ਚ 4-3 ਨਾਲ ਹਰਾ ਕੇ ਖਿਤਾਬ ਜਿੱਤਿਆ | ਅੰਡਰ-17 ਲੜਕਿਆਂ ਦੇ ਡਬਲਜ਼ ਮੁਕਾਬਲੇ 'ਚ ਸਾਹਿਲ ਰਾਵਤ ਤੇ ਧੀਰਯ ਰਾਵਤ ਨੇ 5 ਗੇਮਾਂ ਤੱਕ ਚੱਲੇ ਇਕ ਸਖ਼ਤ ਮੁਕਾਬਲੇ 'ਚ ਆਪਣੇ ਹੀ ਕਲੱਬ ਸਾਥੀਆਂ ਤਿ੍ਸ਼ਾਲ ਰਾਜ ਕੁਮਾਰ ਤੇ ਰਿਸ਼ੀਕੇਸ਼ ਜਗਤਾਪ ਨੂੰ ਹਰਾ ਕੇ ਚੈਂਪੀਅਨਸ਼ਿਪ ਜਿੱਤੀ |

Ad Position 22
No active advertisement
ਪਿਛਲੀ ਖ਼ਬਰ ਗੋਲਫਰ ਭੁੱਲਰ ਨੇ 6ਵੇਂ ਸਥਾਨ 'ਤੇ ਬਣਾਈ ਜਗ੍ਹਾ <br/> ਅਗਲੀ ਖ਼ਬਰ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਵਾਲਿਆਂ ਵੱਲੋਂ ਟੋਰਾਂਟੋ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ <br/>
Ad Position 24