ਸਿੰਗਾਪੁਰ, 23 ਅਪ੍ਰੈਲ (ਪੀ.ਟੀ.ਆਈ.)-ਭਾਰਤ ਦੇ ਗਗਨਜੀਤ ਭੁੱਲਰ ਨੇ ਵੀਰਵਾਰ ਨੂੰ ਇੱਥੇ ਸਿੰਗਾਪੁਰ ਓਪਨ ਦੇ ਪਹਿਲੇ ਦÏਰ 'ਚ ਬੋਗੀ-ਫ੍ਰੀ 4-ਅੰਡਰ ਸਕੋਰ ਬਣਾਇਆ, ਜਦੋਂ ਕਿ ਸ਼ਿਵ ਕਪੂਰ ਨੇ ਹੋਲ-ਇਨ-ਵਨ (ਪਹਿਲੇ ਹੀ ਸ਼ਾਟ 'ਤੇ ਗੇਂਦ ਨੂੰ ਹੋਲ 'ਚ ਲੈਂਡ ਕਰਨਾ) ਪ੍ਰਾਪਤ ਕੀਤਾ | ਭੁੱਲਰ ਪਹਿਲੇ ਦÏਰ ਤੋਂ ਬਾਅਦ 6ਵੇਂ ਸਥਾਨ ਲਈ ਬਰਾਬਰ ਹੈ | ਸ਼ਿਵ ਕਪੂਰ ਨੇ ਏਸ਼ੀਅਨ ਟੂਰ 'ਤੇ ਆਪਣਾ ਪਹਿਲਾ ਹੋਲ-ਇਨ-ਵਨ ਸਕੋਰ ਕੀਤਾ ਹੈ | ਹਾਲਾਂਕਿ, ਇਸ ਕਾਰਨਾਮੇ ਦੇ ਬਾਵਜੂਦ, ਉਸਨੇ 4-ਓਵਰ ਦਾ ਨਿਰਾਸ਼ਾਜਨਕ ਸਕੋਰ ਬਣਾਇਆ | ਇਸ 20 ਲੱਖ ਡਾਲਰ ਦੇ ਅੰਤਰਰਾਸ਼ਟਰੀ ਸੀਰੀਜ਼ ਟੂਰਨਾਮੈਂਟ 'ਚ ਥਾਈਲੈਂਡ ਦੇ ਏਕਫਰਿਤ ਵੂ 'ਤੇ ਜਾਪਾਨ ਦੇ ਜੀਓਾਗਵੂ ਹੈਮ ਨੇ ਪਹਿਲੇ ਦੌਰ ਤੋਂ ਬਾਅਦ 7-ਅੰਡਰ 64 ਦੇ ਸਕੋਰ ਨਾਲ ਸਾਂਝੀ ਬੜ੍ਹਤ ਬਣਾ ਲਈ ਹੈ |
ਖੇਡ ਸੰਸਾਰ
Free
ਗੋਲਫਰ ਭੁੱਲਰ ਨੇ 6ਵੇਂ ਸਥਾਨ 'ਤੇ ਬਣਾਈ ਜਗ੍ਹਾ <br/>
ਅਜੀਤ ਡੈਸਕ
24-04-2026