ਕਾਹਿਰਾ, 24 ਅਪ੍ਰੈਲ (ਪੀ.ਟੀ.ਆਈ.)-ਨਿਸ਼ਾਨੇਬਾਜ਼ ਸ਼ੰਭਾਵੀ ਕਸ਼ੀਰਸਾਗਰ ਤੇ ਦਿਵਯਾਂਸ਼ ਦੇਵਾਂਗਨ ਨੇ 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਈਵੈਂਟ 'ਚ 499.9 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਸੋਨ ਤਗਮਾ ਜਿੱਤਿਆ, ਜਿਸ ਨਾਲ ਸ਼ੁੱਕਰਵਾਰ ਨੂੰ ਇੱਥੇ ਆਈ.ਐਸ.ਐਸ.ਐਫ. ਜੂਨੀਅਰ ਵਿਸ਼ਵ ਕੱਪ ਵਿਚ ਭਾਰਤ ਦਾ ਚÏਥਾ ਸੋਨ ਤਗਮਾ ਸੁਰੱਖਿਅਤ ਰਿਹਾ | ਇਨ੍ਹਾਂ ਦੋਵਾਂ ਨੇ ਕੁਆਲੀਫਿਕੇਸ਼ਨ ਰਾਊਾਡ ਵਿਚ 632.0 ਅੰਕਾਂ ਦੇ ਕੁੱਲ ਸਕੋਰ ਨਾਲ ਸਿਖਰ 'ਤੇ ਰਹਿ ਕੇ ਫਾਈਨਲ ਲਈ ਕੁਆਲੀਫਾਈ ਕੀਤਾ | ਚੀਨੀ ਤਾਈਪੇ ਦੇ ਸਾਈ ਚੀਹ-ਯਿੰਗ ਤੇ ਚੇਨ ਯੂ-ਐਨ ਨੇ 498.3 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਟਿਫਨ ਪੋਮੀਅਰ ਤੇ ਗੈਸਪਾਰਡ ਲੇਸੀਅਰ ਦੀ ਫਰਾਂਸੀਸੀ ਜੋੜੀ ਨੇ 434.4 ਦੇ ਸਕੋਰ ਨਾਲ ਕਾਂਸੀ ਦਾ ਤਗਮਾ ਜਿੱਤਿਆ |
ਖੇਡ ਸੰਸਾਰ
Free
-ਮਿਕਸਡ ਟੀਮ ਏਅਰ ਰਾਈਫਲ- ਦਿਵਯਾਂਸ਼ ਤੇ ਸ਼ੰਭਾਵੀ ਨੇ ਵਿਸ਼ਵ ਰਿਕਾਰਡ ਸਕੋਰ ਨਾਲ ਜਿੱਤਿਆ ਸੋਨ ਤਗਮਾ <br/>
ਅਜੀਤ ਡੈਸਕ
25-04-2026