ਚੇਨਈ, 26 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 37ਵੇਂ ਮੈਚ 'ਚ ਗੁਜਰਾਤ ਟਾਈਟਨਜ਼ ਨੇ ਚੇਨਈ ਸੁਪਰ ਕਿੰਗਜ਼ ਨੂੰ 8 ਵਿਕਟਾਂ ਨਾਲ ਹਰਾਇਆ | ਚੇਨਈ ਦੇ ਐਮ.ਏ. ਚਿਦੰਬਰਮ ਸਟੇਡੀਅਮ 'ਚ ਗੁਜਰਾਤ ਦੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਧੋਨੀ ਇਸ ਮੈਚ ਵਿਚ ਵੀ ਸ਼ਾਮਲ ਨਹੀਂ ਸਨ | ਪਹਿਲਾਂ ਬੱਲੇਬਾਜ਼ੀ ਕਰਦੇ ਹੋਏ, ਸੀ.ਐਸ.ਕੇ. ਨੇ ਗੁਜਰਾਤ ਲਈ 159 ਦÏੜਾਂ ਦਾ ਟੀਚਾ ਰੱਖਿਆ, ਜਿਸ ਵਿਚ ਰੁਤੁਰਾਜ ਗਾਇਕਵਾੜ ਦੀ 74 ਦÏੜਾਂ ਦੀ ਅਜੇਤੂ ਪਾਰੀ ਸੀ | ਗੁਜਰਾਤ ਨੇ ਸਿਰਫ਼ 17ਵੇਂ ਓਵਰ ਵਿਚ ਹੀ ਇਹ ਟੀਚਾ ਸਫਲਤਾਪੂਰਵਕ ਹਾਸਿਲ ਕਰ ਲਿਆ | ਸੀ.ਐਸ.ਕੇ. ਲਈ ਰੁਤੁਰਾਜ ਤੇ ਸੰਜੂ ਨੇ ਪਾਰੀ ਦੀ ਸ਼ੁਰੂਆਤ ਕੀਤੀ | ਹਾਲਾਂਕਿ, ਸੰਜੂ ਸੈਮਸਨ ਇਸ ਮੈਚ ਵਿਚ ਸਿਰਫ਼ 11 ਦÏੜਾਂ ਬਣਾ ਕੇ ਆਊਟ ਹੋ ਗਏ | ਇਸ ਤੋਂ ਬਾਅਦ ਉਰਵਿਲ ਪਟੇਲ ਨੇ 4 ਦÏੜਾਂ ਤੇ ਸਰਫਰਾਜ਼ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ | ਇਸ ਤੋਂ ਬਾਅਦ, ਡੇਵਾਲਡ ਬ੍ਰੇਵਿਸ (2) ਵੀ ਜਲਦ ਹੀ ਆਊਟ ਹੋ ਗਿਆ | ਗਾਇਕਵਾੜ ਦੀ ਬੱਲਬਾਜ਼ੀ ਸਦਕਾ ਸੀ.ਐਸ.ਕੇ. ਨੇ 20 ਓਵਰਾਂ 'ਚ 7 ??ਵਿਕਟਾਂ ਦੇ ਨੁਕਸਾਨ 'ਤੇ ਕੁੱਲ 158 ਦÏੜਾਂ ਬਣਾਈਆਂ | 159 ਦÏੜਾਂ ਦੇ ਟੀਚੇ ਦੇ ਜਵਾਬ 'ਚ ਗੁਜਰਾਤ ਨੇ ਸ਼ਾਨਦਾਰ ਸ਼ੁਰੂਆਤ ਕੀਤੀ | ਸ਼ੁਭਮਨ ਗਿੱਲ ਅਤੇ ਸਾਈ ਸੁਧਰਸਨ ਨੇ ਸ਼ਾਨਦਾਰ ਪਾਰੀ ਖੇਡੀ | ਪਹਿਲਾ ਵਿਕਟ 7ਵੇਂ ਓਵਰ 'ਚ ਡਿੱਗਿਆ, ਜਦੋਂ ਗਿੱਲ 33 ਦÏੜਾਂ ਬਣਾ ਕੇ ਆਊਟ ਹੋ ਗਿਆ | ਹਾਲਾਂਕਿ, ਸਾਈ ਨੇ ਇਸ ਤੋਂ ਬਾਅਦ ਇਕ ਸ਼ਾਨਦਾਰ ਪਾਰੀ ਖੇਡੀ ਤੇ ਬਟਲਰ ਨਾਲ ਇਕ ਸ਼ਾਨਦਾਰ ਸਾਂਝੇਦਾਰੀ ਕੀਤੀ | ਹਾਲਾਂਕਿ ਸਾਈ ਦੀ ਵਿਕਟ 17ਵੇਂ ਓਵਰ 'ਚ ਡਿੱਗ ਗਈ, ਉਸਨੇ 46 ਗੇਂਦਾਂ 'ਚ 87 ਦÏੜਾਂ ਦੀ ਸ਼ਾਨਦਾਰ ਪਾਰੀ ਖੇਡੀ | ਇਸ ਪ੍ਰਦਰਸ਼ਨ ਦੇ ਦਮ 'ਤੇ ਗੁਜਰਾਤ ਨੇ 16.4 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 162 ਦੌੜਾਂ ਬਣਾਉਂਦੇ ਹੋਏ 8 ਵਿਕਟਾਂ ਨਾਲ ਮੈਚ ਜਿੱਤ ਲਿਆ |
ਖੇਡ ਸੰਸਾਰ
Free
ਗੁਜਰਾਤ ਨੇ ਚੇਨਈ 'ਤੇ ਕੀਤੀ ਜਿੱਤ ਦਰਜ
ਅਜੀਤ ਡੈਸਕ
27-04-2026