ਦਿੱਲੀ, 27 ਅਪ੍ਰੈਲ (ਏਜੰਸੀ)-ਆਈ.ਪੀ.ਐਲ. 2026 ਦੇ 39ਵੇਂ ਮੈਚ 'ਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਦਿੱਲੀ ਕੈਪੀਟਲਸ ਨੂੰ 9 ਵਿਕਟਾਂ ਨਾਲ ਹਰਾਇਆ | ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ 'ਚ ਆਰ.ਸੀ.ਬੀ. ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਬੱਲੇਬਾਜ਼ੀ ਕਰਦੇ ਹੋਏ ਦਿੱਲੀ ਦੀ ਟੀਮ ਸਿਰਫ਼ 75 ਦੌੜਾਂ ਦੇ ਸਕੋਰ 'ਤੇ ਆਲ ਆਉਟ ਹੋ ਗਈ | ਜਿਸ ਟੀਚੇ ਦਾ ਪਿੱਛਾ ਆਰ.ਸੀ.ਬੀ. ਨੇ ਸਿਰਫ਼ 7ਵੇਂ ਓਵਰ 'ਚ ਹੀ ਕਰ ਲਿਆ | ਕੇ.ਐਲ. ਰਾਹੁਲ ਤੇ ਡੈਬਿਊ ਕਰਨ ਵਾਲੇ ਸਾਹਿਲ ਪਾਰਖ ਨੇ ਦਿੱਲੀ ਲਈ ਪਾਰੀ ਦੀ ਸ਼ੁਰੂਆਤ ਕੀਤੀ | ਹਾਲਾਂਕਿ, ਭੁਵਨੇਸ਼ਵਰ ਨੇ ਸਾਹਿਲ ਨੂੰ ਸਿਰਫ਼ ਦੂਜੀ ਗੇਂਦ 'ਤੇ ਕਲੀਨ ਬੋਲਡ ਕਰ ਦਿੱਤਾ | ਅਗਲੇ ਹੀ ਓਵਰ 'ਚ ਬੈਂਗਲੁਰੂ ਦੇ ਗੇਂਦਬਾਜ਼ ਹੇਜ਼ਲਵੁੱਡ ਨੇ ਕੇ.ਐਲ. ਰਾਹੁਲ ਤੇ ਸਮੀਰ ਰਿਜ਼ਵੀ ਦੋਵਾਂ ਨੂੰ ਆਊਟ ਕਰ ਦਿੱਤਾ | ਇਸ ਤੋਂ ਬਾਅਦ ਅਗਲੇ ਓਵਰ ਵਿਚ ਭੁਵਨੇਸ਼ਵਰ ਨੇ ਸਟੱਬਸ ਤੇ ਅਕਸ਼ਰ ਦੀਆਂ ਵਿਕਟਾਂ ਹਾਸਲ ਕੀਤੀਆਂ | ਇਸ ਤਰ੍ਹਾਂ ਸਿਰਫ਼ 2.4 ਓਵਰਾਂ ਦੇ ਅੰਦਰ, ਦਿੱਲੀ ਨੇ ਸਿਰਫ਼ 7 ਦੌੜਾਂ 'ਤੇ 5 ਵਿਕਟਾਂ ਗੁਆ ਦਿੱਤੀਆਂ ਸਨ | ਫਿਰ ਵੀ, ਦਿੱਲੀ ਦੀਆਂ ਮੁਸ਼ਕਲਾਂ ਇੱਥੇ ਹੀ ਖਤਮ ਨਹੀਂ ਹੋਈਆਂ, ਕਿਉਂਕਿ ਹੇਜ਼ਲਵੁੱਡ ਨੇ ਚੌਥੇ ਓਵਰ 'ਚ ਨਿਤੀਸ਼ ਰਾਣਾ ਨੂੰ ਆਊਟ ਕਰ ਦਿੱਤਾ | ਦਿੱਲੀ ਨੇ 6 ਵਿਕਟਾਂ ਗੁਆ ਦਿੱਤੀਆਂ ਸਨ ਤੇ ਸਕੋਰ 8 ਦÏੜਾਂ 'ਤੇ ਖੜ੍ਹਾ ਸੀ | ਹਾਲਾਂਕਿ, ਡੇਵਿਡ ਮਿੱਲਰ ਤੇ ਪੋਰੇਲ ਫਿਰ ਪਾਰੀ ਨੂੰ ਸਥਿਰ ਕਰਨ ਲਈ ਅੱਗੇ ਆਏ | ਫਿਰ ਵੀ, 9ਵੇਂ ਓਵਰ 'ਚ ਰਸੀਖ ਨੇ ਡੇਵਿਡ ਮਿੱਲਰ ਦੀ ਵਿਕਟ ਵੀ ਲਈ | ਮਿੱਲਰ 16 ਦੌੜਾਂ ਬਣਾ ਕੇ ਆਊਟ ਹੋ ਗਿਆ | ਇਸ ਤੋਂ ਬਾਅਦ, ਦਿੱਲੀ ਦੀ ਪਾਰੀ ਠੀਕ ਨਹੀਂ ਹੋ ਸਕੀ ਤੇ ਅੰਤ 'ਚ 17ਵੇਂ ਓਵਰ 'ਚ ਕੁੱਲ ਸਿਰਫ਼ 75 ਦੌੜਾਂ 'ਤੇ ਢਹਿ ਗਈ | ਆਰ.ਸੀ.ਬੀ. ਲਈ ਭੁਵਨੇਸ਼ਵਰ ਨੇ 3 ਓਵਰਾਂ 'ਚ 5 ਦÏੜਾਂ ਦੇ ਕੇ 3 ਵਿਕਟਾਂ ਲਈਆਂ, ਜਦੋਂ ਕਿ ਜੋਸ਼ ਹੇਜ਼ਲਵੁੱਡ ਨੇ 3.3 ਓਵਰਾਂ 'ਚ 12 ਦÏੜਾਂ ਦੇ ਕੇ 4 ਵਿਕਟਾਂ ਲਈਆਂ | 76 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਵਿਰਾਟ ਕੋਹਲੀ ਤੇ ਜੈਕਬ ਬੇਥਲ ਨੇ ਆਰ.ਸੀ.ਬੀ. ਲਈ ਪਾਰੀ ਦੀ ਸ਼ੁਰੂਆਤ ਕੀਤੀ | ਬੇਥਲ ਨੇ ਤੀਜੇ ਓਵਰ ਵਿਚ ਆਪਣੀ ਵਿਕਟ ਗੁਆਉਣ ਤੋਂ ਪਹਿਲਾਂ 11 ਗੇਂਦਾਂ 'ਚ 20 ਦÏੜਾਂ ਬਣਾਈਆਂ | ਹਾਲਾਂਕਿ, ਕੋਹਲੀ ਤੇ ਦੇਵਦੱਤ ਪਡਿੱਕਲ ਨੇ ਬਾਅਦ ਵਿਚ ਸ਼ਾਨਦਾਰ ਬੱਲੇਬਾਜ਼ੀ ਕੀਤੀ | ਦੋਵਾਂ ਨੇ 7ਵੇਂ ਓਵਰ ਦੇ ਅੰਦਰ ਹੀ 76 ਦੌੜਾਂ ਦੇ ਟੀਚੇ ਨੂੰ ਸਫਲਤਾਪੂਰਵਕ ਹਾਸਿਲ ਕਰ ਲਿਆ | ਕੋਹਲੀ ਨੇ ਲਗਾਤਾਰ 2 ਛੱਕੇ ਲਗਾ ਕੇ ਆਰ.ਸੀ.ਬੀ. ਲਈ ਜਿੱਤ 'ਤੇ ਮੋਹਰ ਲਗਾ ਦਿੱਤੀ | ਉਸਨੇ ਨੇ 15 ਗੇਂਦਾਂ 'ਤੇ ਅਜੇਤੂ 23 ਦੌੜਾਂ ਬਣਾਈਆਂ, ਜਦੋਂ ਕਿ ਦੇਵਦੱਤ ਨੇ 13 ਗੇਂਦਾਂ 'ਤੇ ਅਜੇਤੂ 34 ਦÏੜਾਂ ਬਣਾਈਆਂ |
ਖੇਡ ਸੰਸਾਰ
Free
ਦਿੱਲੀ ਨੂੰ ਘਰ 'ਚ ਮਿਲੀ ਸ਼ਰਮਨਾਕ ਹਾਰ <br/>
ਅਜੀਤ ਡੈਸਕ
28-04-2026