ਨਵੀਂ ਦਿੱਲੀ, 27 ਅਪ੍ਰੈਲ (ਏਜੰਸੀ)-ਸੰਜੇ ਦੱਤ ਦੀ ਇਕ ਕੰਨੜ ਫਿਲਮ ਵਿਚਲੇ ਗੀਤ 'ਸਰਕੇ ਚੁਨਰ' ਦੇ ਚੱਲ ਰਹੇ ਹੰਗਾਮੇ ਦੇ ਵਿਚਕਾਰ, ਰਾਸ਼ਟਰੀ ਮਹਿਲਾ ਕਮਿਸ਼ਨ (ਐਨ.ਸੀ.ਡਬਲਯੂ.) ਨੇ ਗਾਣੇ ਦੇ ਵਿਰੁੱਧ ਸਖ਼ਤ ਰੁਖ਼ ਅਪਣਾਇਆ | ਜਿਸਦੇ ਚਲਦੇ ਸੰਜੇ ਦੱਤ 27 ਅਪ੍ਰੈਲ ਨੂੰ ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ | ਅਦਾਕਾਰ ਨੇ ਕਮਿਸ਼ਨ ਤੋਂ ਮੁਆਫ਼ੀ ਮੰਗੀ ਹੈ | ਉਹ ਦਿੱਲੀ ਵਿਚ ਕਮਿਸ਼ਨ ਦੇ ਦਫ਼ਤਰ 'ਚ ਪੇਸ਼ ਹੋਏ | ਇਸ ਤੋਂ ਇਲਾਵਾ, ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਅਦਾਕਾਰ ਨੇ 50 ਆਦਿਵਾਸੀ ਬੱਚਿਆਂ ਲਈ ਸਾਰਾ ਸਿੱਖਿਆ ਖਰਚਾ ਚੁੱਕਣ ਦਾ ਵਾਅਦਾ ਕੀਤਾ ਹੈ | ਸੰਜੇ ਦੱਤ ਨੇ ਇਹ ਵੀ ਭਰੋਸਾ ਦਿੱਤਾ ਕਿ ਉਹ ਇਸ ਜਾਂਚ ਦੌਰਾਨ ਆਪਣਾ ਪੂਰਾ ਸਹਿਯੋਗ ਦੇਣਗੇ |