ਲੰਡਨ, 27 ਅਪ੍ਰੈਲ (ਮਨਪ੍ਰੀਤ ਸਿੰਘ ਬੱਧਨੀ ਕਲਾਂ)-ਲੰਡਨ ਮੈਰਾਥਨ 2026 ਵਿਚ 59000 ਦੌੜਾਕਾਂ ਨੇ ਹਿੱਸਾ ਲੈ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ | ਇਸ ਦੇ ਨਾਲ ਹੀ ਕੀਨੀਆ ਦਾ ਸੇਬੇਸਟੀਅਨ ਸਾਵੇ 2 ਘੰਟਿਆਂ ਤੋਂ ਘੱਟ ਸਮੇਂ 'ਚ ਮੈਰਾਥਨ ਪੂਰੀ ਕਰਨ ਵਾਲਾ ਪਹਿਲਾ ਐਥਲੀਟ ਬਣ ਗਿਆ ਹੈ | ਉਸਨੇ ਲੰਡਨ ਮੈਰਾਥਨ (42.195 ਕਿਲੋਮੀਟਰ) 'ਚ 1:59:30 ਦੇ ਸਮੇਂ ਨਾਲ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ | ਇਥੋਪੀਆ ਦੀ ਟਾਈਗਸਟ ਅਸੇਫਾ ਨੇ ਆਪਣੇ ਖਿਤਾਬ ਦਾ ਬਚਾਅ ਕੀਤਾ ਤੇ ਕੁਲੀਨ ਮਹਿਲਾ ਦੌੜ 'ਚ ਨਵਾਂ ਰਿਕਾਰਡ ਕਾਇਮ ਕੀਤਾ | ਜ਼ਿਕਰਯੋਗ ਹੈ ਕਿ ਇਹ ਦੌੜਾਕ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਲਈ ਫੰਡ ਇਕੱਤਰ ਕਰਦੇ ਹਨ | ਇਸ ਦÏੜ 'ਚ ਪੰਜਾਬੀ ਮੂਲ ਦੇ ਦÏੜਾਕਾਂ ਨੇ ਵੀ ਹਿੱਸਾ ਲਿਆ | ਜਿਹਨਾਂ 'ਚ ਬਾਬਾ ਫÏਜਾ ਸਿੰਘ ਤੋਂ ਪ੍ਰੇਰਣਾ ਲੈਣ ਵਾਲੇ 80 ਸਾਲਾ ਬਲਦੇਵ ਸਿੰਘ ਬੈਂਸ ਨੇ ਪਹਿਲੀ ਮੈਰਾਥਨ ਦੌੜੀ | ਹਾਲਾਂਕਿ ਉਹ ਇਸਨੂੰ ਪੂਰੀ ਕਰਨ 'ਚ ਅਸਫਲ ਰਹੇ | ਉਹਨਾਂ ਦੇ ਕੋਚ ਹਰਮੰਦਰ ਸਿੰਘ ਤੇ ਮਨਜੀਤ ਸਿੰਘ ਨੇ ਵੀ ਹਿੱਸਾ ਲਿਆ, ਜਿਹਨਾਂ ਦਾ ਟੀਚਾ ਬਾਬਾ ਫੌਜਾ ਸਿੰਘ ਕਲੱਬ ਦੀ ਉਸਾਰੀ ਕਰਨਾ ਹੈ | ਇਸੇ ਤਰ੍ਹਾਂ ਕੌਂਸਲਰ ਜਗਜੀਤ ਸਿੰਘ ਨੇ ਆਪਣੀ 600ਵੀਂ ਮੈਰਾਥਨ ਦÏੜੀ ਆਪਣੇ ਮਾਤਾ ਪਿਤਾ ਨੂੰ ਸਮਰਪਿਤ ਕਰਦਿਆਂ ਲੀਓਨਾਰਡ ਚੈਸ਼ਾਇਰ ਸਮਾਜ ਸੇਵੀ ਸੰਸਥਾ ਲਈ ਦÏੜੀ | ਬਲਜਿੰਦਰ ਸਿੰਘ ਚੀਮਾ ਨੇ ਪੰਜਾਬੀ ਪਹਿਰਾਵੇ 'ਚ ਲੰਡਨ ਮੈਰਾਥਨ ਦੌੜੀ, ਜਦ ਕਿ ਮਿਡਲੈਂਡ ਤੋਂ 130 ਮੀਲ ਪੈਦਲ ਚੱਲ ਕੇ ਲੰਡਨ ਆਉਣ ਵਾਲੇ ਮਨੀ ਸਿੰਘ ਕੰਗ ਨੇ ਲਗਾਤਾਰ ਬਿਨ੍ਹਾਂ ਸੁੱਤੇ ਲੰਡਨ ਮੈਰਾਥਨ ਦੌੜ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ | ਉਹਨਾਂ ਇਹ ਦÏੜ ਡੀਮੈਂਸ਼ੀਆ ਯੂ.ਕੇ. ਲਈ ਦੌੜੀ ਤੇ 3 ਲੱਖ 45 ਹਜ਼ਾਰ ਪੌਂਡ ਸੰਸੰਥਾ ਲਈ ਇਕੱਤਰ ਕੀਤੇ |