05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਕੋਲਕਾਤਾ ਦੇ ਅੰਗਕ੍ਰਿਸ਼ ਰਘੂਵੰਸ਼ੀ ਨੂੰ ਮੈਚ ਫੀਸ ਦਾ 20 ਫ਼ੀਸਦੀ ਜੁਰਮਾਨਾ <br/>

Ad Position 21
No active advertisement
ਅਜੀਤ ਡੈਸਕ 28-04-2026

ਲਖਨਊ, 27 ਅਪ੍ਰੈਲ (ਏਜੰਸੀ)-ਕੋਲਕਾਤਾ ਨਾਈਟ ਰਾਈਡਰਜ਼ (ਕੇ. ਕੇ. ਆਰ.) ਦੇ ਵਿਕਟਕੀਪਰ ਅੰਗਕ੍ਰਿਸ਼ ਰਘੂਵੰਸ਼ੀ ਨੂੰ ਆਈ.ਪੀ.ਐਲ. ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਉਸਦੀ ਮੈਚ ਫੀਸ ਦਾ 20 ਫ਼ੀਸਦ ਜੁਰਮਾਨਾ ਲਗਾਇਆ ਗਿਆ ਹੈ | ਰਘੁਵੰਸ਼ੀ ਨੇ ਐਤਵਾਰ ਨੂੰ ਲਖਨਊ ਸੁਪਰ ਜਾਇੰਟਸ (ਐਲ. ਐਸ. ਜੀ.) ਵਿਰੁੱਧ ਮੈਚ ਦÏਰਾਨ ਅੰਪਾਇਰ ਦੁਆਰਾ ਆਉਟ ਦਿੱਤੇ ਜਾਣ ਦੇ ਫ਼ੈਸਲੇ 'ਤੇ ਨਾਰਾਜ਼ਗੀ ਜਤਾਈ ਸੀ | ਆਈ.ਪੀ.ਐਲ. ਪ੍ਰਬੰਧਨ ਨੇ ਇਸ ਨੂੰ ਅਨੁਸ਼ਾਸਨਹੀਣਤਾ ਮੰਨਿਆ | ਜੁਰਮਾਨੇ ਤੋਂ ਇਲਾਵਾ, ਉਸਦੇ ਅਨੁਸ਼ਾਸਨੀ ਰਿਕਾਰਡ ਵਿਚ ਇਕ ਡੀਮੈਰਿਟ ਪੁਆਇੰਟ ਜੋੜਿਆ ਗਿਆ ਹੈ | ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪਿ੍ੰਸ ਯਾਦਵ ਦੀ ਗੇਂਦ 'ਤੇ ਉਸਨੇ ਮਿਡ-ਆਨ ਵੱਲ ਇਕ ਸ਼ਾਟ ਖੇਡਿਆ ਤੇ ਦÏੜਨ ਲਈ ਰਵਾਨਾ ਹੋ ਗਿਆ, ਪਰ ਉਸਨੂੰ ਵਿਚਕਾਰੋਂ ਵਾਪਸ ਮੁੜਨਾ ਪਿਆ | ਕ੍ਰੀਜ਼ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦੇ ਹੋਏ | ਉਹ ਗੇਂਦ ਦੇ ਰਸਤੇ 'ਚ ਆ ਗਿਆ | ਥ੍ਰੋਅ ਮੁਹੰਮਦ ਸ਼ਮੀ ਦੁਆਰਾ ਦਿੱਤਾ ਗਿਆ | ਰੀਪਲੇਅ ਦੀ ਸਮੀਖਿਆ ਕਰਨ ਤੋਂ ਬਾਅਦ, ਤੀਜੇ ਅੰਪਾਇਰ ਨੇ ਫੈਸਲਾ ਸੁਣਾਇਆ ਕਿ ਰਘੂਵੰਸ਼ੀ ਨੇ ਗੇਂਦ ਦੀ ਲਾਈਨ 'ਚ ਜਾ ਕੇ ਫੀਲਡ 'ਚ ਰੁਕਾਵਟ ਪਾਈ ਸੀ | ਨਤੀਜੇ ਵਜੋਂ, ਉਸਨੂੰ ਫੀਲਡ 'ਚ ਰੁਕਾਵਟ ਪਾਉਣ ਲਈ ਆਊਟ ਦਿੱਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਇਟਲੀ 'ਚ ਦੂਸਰੇ ਵਿਸ਼ਵ ਯੁੱਧ ਦੇ ਸ਼ਹੀਦ ਭਾਰਤੀ ਸਿੱਖ ਫ਼Ïਜੀਆਂ ਦੀ ਯਾਦਗਾਰ ਸਥਾਪਿਤ <br/> ਅਗਲੀ ਖ਼ਬਰ ਸੇਬੇਸਟੀਅਨ 2 ਘੰਟਿਆਂ ਤੋਂ ਵੀ ਘੱਟ ਸਮੇਂ 'ਚ ਮੈਰਾਥਨ ਪੂਰੀ ਕਰਨ ਵਾਲੇ ਦੁਨੀਆ ਦੇ ਪਹਿਲੇ ਅਥਲੀਟ ਬਣੇ <br/>
Ad Position 24