05-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-04-2026

ਸ੍ਰੀਲੰਕਾ ਕ੍ਰਿਕਟ ਬੋਰਡ ਨੇ ਪ੍ਰਧਾਨ ਸਿਲਵਾ ਨੂੰ ਹਟਾਉਣ ਲਈ ਮੀਟਿੰਗ ਬੁਲਾਈ

Ad Position 21
No active advertisement
ਅਜੀਤ ਡੈਸਕ 28-04-2026

ਕੋਲੰਬੋ, 27 ਅਪ੍ਰੈਲ (ਪੀ.ਟੀ.ਆਈ.)-ਸ਼੍ਰੀਲੰਕਾ ਕ੍ਰਿਕਟ (ਐਸ.ਐਲ.ਸੀ.) ਨੇ ਆਪਣੀ ਕਾਰਜਕਾਰੀ ਕਮੇਟੀ ਦੀ ਇਕ ਵਿਸ਼ੇਸ਼ ਮੀਟਿੰਗ ਬੁਲਾਈ ਹੈ ਤਾਂ ਜੋ ਦੇਸ਼ ਦੇ ਰਾਸ਼ਟਰਪਤੀ ਅਨੁਰਾ ਕੁਮਾਰਾ ਦਿਸਾਨਾਯਕੇ ਦੇ ਨਿਰਦੇਸ਼ਾਂ 'ਤੇ ਕੰਮ ਕਰਦੇ ਹੋਏ ਆਪਣੇ ਮÏਜੂਦਾ ਪ੍ਰਧਾਨ ਸ਼ੰਮੀ ਸਿਲਵਾ ਨੂੰ ਰਸਮੀ ਤੌਰ 'ਤੇ ਹਟਾਇਆ ਜਾ ਸਕੇ | ਦਿਸਾਨਾਯਕੇ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਉਹ ਚਾਹੁੰਦੇ ਹਨ ਕਿ ਸਿਲਵਾ ਖੇਡ ਨੂੰ ਚਲਾਉਣ ਲਈ ਇਕ ਨਵੇਂ ਪ੍ਰਸ਼ਾਸਨ ਲਈ ਰਾਹ ਤਿਆਰ ਕਰੇ | ਸੂਤਰਾਂ ਨੇ ਸੰਕੇਤ ਦਿੱਤਾ ਕਿ ਕਾਰਜਕਾਰੀ ਕਮੇਟੀ ਦੇ ਮੈਂਬਰ ਸਮੂਹਿਕ ਤੌਰ 'ਤੇ ਅਸਤੀਫਾ ਦੇਣ ਦਾ ਫੈਸਲਾ ਕਰ ਸਕਦੇ ਹਨ, ਜਿਸ ਨਾਲ ਨਵੇਂ ਅਹੁਦੇਦਾਰਾਂ ਦੀ ਨਿਯੁਕਤੀ ਲਈ ਨਵੀਆਂ ਚੋਣਾਂ ਦਾ ਰਾਹ ਪੱਧਰਾ ਹੋ ਸਕਦਾ ਹੈ | ਸਿਲਵਾ ਦਾ ਮÏਜੂਦਾ ਕਾਰਜਕਾਲ ਮਈ 2027 ਤੱਕ ਚੱਲੇਗਾ | ਹਾਲਾਂਕਿ, ਉਨ੍ਹਾਂ 'ਤੇ ਇਸ ਸਮੇਂ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦਾ ਦਬਾਅ ਹੈ |

Ad Position 22
No active advertisement
ਪਿਛਲੀ ਖ਼ਬਰ ਜਾਰਜੀਆ 'ਚ ਲੱਗੀ ਭਿਆਨਕ ਅੱਗ <br/> ਅਗਲੀ ਖ਼ਬਰ ਸੰਜੇ ਕਪੂਰ ਦੀ 30 ਹਜ਼ਾਰ ਕਰੋੜ ਦੀ ਜਾਇਦਾਦ ਦਾ ਮਾਮਲਾ ਸੁਪਰੀਮ ਕੋਰਟ ਪੁੱਜਾ
Ad Position 24