ਮੁੰਬਈ, 27 ਅਪ੍ਰੈਲ (ਏਜੰਸੀ)-ਸਵ. ਕਾਰੋਬਾਰੀ ਸੰਜੇ ਕਪੂਰ ਦੀ ਕਰੋੜਾਂ ਰੁਪਏ ਦੀ ਜਾਇਦਾਦ ਸਬੰਧੀ ਚੱਲ ਰਿਹਾ ਪਰਿਵਾਰਕ ਵਿਵਾਦ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ | ਸੰਜੇ ਕਪੂਰ ਦੀ ਮਾਂ ਰਾਣੀ ਕਪੂਰ ਵੱਲੋਂ ਦਾਇਰ ਪਟੀਸ਼ਨ 'ਤੇ ਸੁਣਵਾਈ ਕਰਦੇ ਹੋਏ, ਸੁਪਰੀਮ ਕੋਰਟ ਨੇ ਪਿ੍ਆ ਕਪੂਰ ਸਚਦੇਵ ਸਮੇਤ 22 ਵਿਅਕਤੀਆਂ ਨੂੰ ਨੋਟਿਸ ਜਾਰੀ ਕਰਕੇ ਉਨ੍ਹਾਂ ਤੋਂ ਜਵਾਬ ਮੰਗੇ ਹਨ | ਰਾਣੀ ਕਪੂਰ ਨੇ ਆਪਣੀ ਪਟੀਸ਼ਨ 'ਚ ਬੇਨਤੀ ਕੀਤੀ ਹੈ ਕਿ ਸੰਜੇ ਕਪੂਰ ਦੀਆਂ ਜਾਇਦਾਦਾਂ 'ਚ ਕਿਸੇ ਵੀ ਤਰ੍ਹਾਂ ਦੀ ਦਖਲਅੰਦਾਜ਼ੀ 'ਤੇ ਰੋਕ ਲਗਾਈ ਜਾਵੇ | ਉਹ ਦਾਅਵਾ ਕਰਦੀ ਹੈ ਕਿ ਜਿੰਨ੍ਹਾ ਚਿਰ ਪੂਰਾ ਮਾਮਲਾ ਅਦਾਲਤ ਦੇ ਸਾਹਮਣੇ ਲੰਬਿਤ ਰਹਿੰਦਾ ਹੈ, ਇਹ ਬਹੁਤ ਜ਼ਰੂਰੀ ਹੈ ਕਿ ਜਾਇਦਾਦ ਨੂੰ ਸੁਰੱਖਿਅਤ ਰੱਖਿਆ ਜਾਵੇ | ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ, ਸੁਪਰੀਮ ਕੋਰਟ ਨੇ ਪਿ੍ਆ ਕਪੂਰ ਸਚਦੇਵ ਸਮੇਤ 22 ਵਿਅਕਤੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਤੇ ਉਨ੍ਹਾਂ ਤੋਂ ਜਵਾਬ ਮੰਗੇ ਹਨ | ਜ਼ਿਕਰਯੋਗ ਹੈ ਕਿ ਇਸ ਜਾਇਦਾਦ ਤੇ ਸੰਬੰਧਿਤ ਵਸੀਅਤ ਬਾਰੇ ਸੰਜੇ ਦੀ ਭੈਣ ਮੰਧੀਰਾ ਕਪੂਰ ਨੇ ਦਾਅਵਾ ਕੀਤਾ ਹੈ ਕਿ ਵਸੀਅਤ 'ਚ ਕਈ ਬੇਨਿਯਮੀਆਂ ਹਨ ਤੇ ਕੁਝ ਪਰਿਵਾਰਕ ਮੈਂਬਰਾਂ ਖਾਸ ਕਰਕੇ ਕਰਿਸ਼ਮਾ ਕਪੂਰ ਤੇ ਉਸਦੇ ਬੱਚਿਆਂ ਦੇ ਅਧਿਕਾਰਾਂ ਦੀ ਅਣਦੇਖੀ ਕੀਤੀ ਗਈ ਹੈ | ਇਸ ਦੇ ਉਲਟ, ਪਿ੍ਆ ਕਪੂਰ ਸਚਦੇਵ ਵੱਲੋਂ ਕਿਹਾ ਗਿਆ ਹੈ ਕਿ ਉਸ 'ਤੇ ਲਗਾਏ ਗਏ ਦੋਸ਼ ਬੇਬੁਨਿਆਦ ਹਨ |