30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

40 ਮੁੱਕੇਬਾਜ਼ 'ਸਾਈ' ਦੀ ਪ੍ਰਵਾਨਗੀ ਤੋਂ ਬਾਹਰ <br/>

Ad Position 21
No active advertisement
ਅਜੀਤ ਡੈਸਕ 03-05-2026

ਨਵੀਂ ਦਿੱਲੀ, 2 ਮਈ (ਪੀ.ਟੀ.ਆਈ.)-ਸਪੋਰਟਸ ਅਥਾਰਟੀ ਆਫ਼ ਇੰਡੀਆ (ਸਾਈ) ਵੱਲੋਂ ਰਾਸ਼ਟਰੀ ਕੈਂਪ ਲਈ ਜਾਰੀ ਪ੍ਰਵਾਨਗੀ ਪੱਤਰ ਤੋਂ ਬਾਹਰ ਰੱਖਣ ਤੋਂ ਬਾਅਦ ਲਗਭਗ 40 ਮੁੱਕੇਬਾਜ਼ਾਂ ਦੇ ਭਵਿੱਖ 'ਤੇ ਅਨਿਸ਼ਚਿਤਤਾ ਦੇ ਬੱਦਲ ਮੰਡਰਾ ਰਹੇ ਹਨ | ਨਤੀਜੇ ਵਜੋਂ, ਇਸ ਸਾਲ ਦੀਆਂ ਰਾਸ਼ਟਰਮੰਡਲ ਖੇਡਾਂ ਤੇ ਏਸ਼ੀਆਈ ਖੇਡਾਂ ਲਈ ਚੋਣ ਟ੍ਰਾਇਲਾਂ ਵਿਚ ਉਨ੍ਹਾਂ ਦੀ ਭਾਗੀਦਾਰੀ ਨੂੰ ਲੈ ਕੇ ਸ਼ੰਕੇ ਪੈਦਾ ਹੋ ਗਏ ਹਨ | ਬਾਕਸਿੰਗ ਫੈਡਰੇਸ਼ਨ ਆਫ਼ ਇੰਡੀਆ (ਬੀ.ਐਫ.ਆਈ.) ਦੀ ਚੋਣ ਨੀਤੀ ਦੇ ਅਨੁਸਾਰ, 30 ਮਾਰਚ ਤੋਂ 5 ਅਪ੍ਰੈਲ ਤੱਕ ਕਰਵਾਈ ਜਾਣ ਵਾਲੀ ਚੀਫ਼ ਆਫ਼ ਆਰਮੀ ਸਟਾਫ (ਸੀ.ਓ.ਏ.ਐਸ.) ਕੱਪ ਵਿਚ 20 ਭਾਰ ਵਰਗਾਂ (ਪੁਰਸ਼ਾਂ ਅਤੇ ਮਹਿਲਾਵਾਂ ਦੇ ਡਿਵੀਜ਼ਨਾਂ ਵਿਚ ਹਰੇਕ 'ਚ 10) ਵਿਚ ਚੋਟੀ ਦੇ ਦੋ ਫਾਈਨਲ ਕਰਨ ਵਾਲਿਆਂ ਨੂੰ ਰਾਸ਼ਟਰੀ ਕੈਂਪ ਵਿਚ ਸ਼ਾਮਲ ਕੀਤਾ ਜਾਣਾ ਤੈਅ ਸੀ, ਜੋ ਕਿ 25 ਅਪ੍ਰੈਲ ਨੂੰ ਸ਼ੁਰੂ ਹੋਣਾ ਸੀ | ਪਿਛਲੇ ਸਾਲ ਦਸੰਬਰ ਵਿਚ ਜਾਰੀ ਨੀਤੀ ਵਿਚ ਕਿਹਾ ਗਿਆ ਹੈ ਕਿ ਇਹ 40 ਮੁੱਕੇਬਾਜ਼ ਮੁਲਾਂਕਣ ਟ੍ਰਾਇਲਾਂ ਲਈ ਯੋਗ ਹੋਣਗੇ, ਜਿੱਥੋਂ ਰਾਸ਼ਟਰਮੰਡਲ ਖੇਡਾਂ, ਏਸ਼ੀਆਈ ਖੇਡਾਂ ਤੇ ਵਿਸ਼ਵ ਮੁੱਕੇਬਾਜ਼ੀ ਕੱਪ 2 ਲਈ ਭਾਰਤੀ ਟੀਮ ਦੀ ਚੋਣ ਕੀਤੀ ਜਾਵੇਗੀ | ਹਾਲਾਂਕਿ, 29 ਅਪ੍ਰੈਲ ਨੂੰ ਬੀ.ਐਫ.ਆਈ. ਨੂੰ ਮਿਲੇ ਪੱਤਰ ਵਿਚ ਇਨ੍ਹਾਂ ਮੁੱਕੇਬਾਜ਼ਾਂ ਦੇ ਨਾਮ ਸ਼ਾਮਲ ਨਹੀਂ ਸਨ | ਫੈਡਰੇਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮਨਜ਼ੂਰੀ 29 ਅਪ੍ਰੈਲ ਨੂੰ ਮਿਲੀ ਸੀ, ਅਤੇ ਇਸ ਵੇਲੇ, ਸੂਚੀ ਵਿਚੋਂ 40 ਨਾਮ ਗਾਇਬ ਹਨ | ਇਹ ਸਮਝਿਆ ਜਾਂਦਾ ਹੈ ਕਿ ਬੀ.ਐਫ.ਆਈ. ਇਸ ਮੁੱਦੇ ਨੂੰ ਹੱਲ ਕਰਨ ਲਈ 'ਸਾਈ' ਨਾਲ ਲਗਾਤਾਰ ਸੰਪਰਕ 'ਚ ਹੈ, ਹਾਲਾਂਕਿ ਹੁਣ ਤੱਕ ਕੋਈ ਜਵਾਬ ਨਹੀਂ ਮਿਲਿਆ ਹੈ |

Ad Position 22
No active advertisement
ਪਿਛਲੀ ਖ਼ਬਰ ਸ੍ਰੀਨਗਰ ਦੀ ਡੱਲ ਝੀਲ ਵਿਖੇ ਕਰਵਾਈ ਅਗਲੀ ਖ਼ਬਰ ਅੰਡੇਮਾਨ ਤੇ ਨਿਕੋਬਾਰ ਦੇ ਸ਼੍ਰੀ ਵਿਜੈ ਪੁਰਮ ਦੇ ਨੇੜੇ ਸਵਰਾਜ
Ad Position 24