ਹੈਦਰਾਬਾਦ, 6 ਮਈ (ਏਜੰਸੀ)-ਆਈ.ਪੀ.ਐਲ. ਦੇ 49ਵੇਂ ਮੈਚ 'ਚ ਸਨਰਾਈਜ਼ਰਜ਼ ਹੈਦਰਾਬਾਦ ਨੇ ਪੰਜਾਬ ਕਿੰਗਜ਼ ਨੂੰ 33 ਦੌੜਾਂ ਨਾਲ ਹਰਾ ਕੇ ਪੁਆਇੰਟ ਟੇਬਲ 'ਤੇ ਪਹਿਲਾ ਸਥਾਨ ਹਾਸਿਲ ਕੀਤਾ | ਇਸ ਮੁਕਾਬਲੇ ਵਿਚ ਟਾਸ ਜਿੱਤ ਕੇ, ਪੰਜਾਬ ਕਿੰਗਜ਼ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ | ਹੈਦਰਾਬਾਦ ਲਈ ਅਭਿਸ਼ੇਕ ਸ਼ਰਮਾ ਤੇ ਟ੍ਰੈਵਿਸ ਹੈੱਡ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ | ਅਭਿਸ਼ੇਕ ਨੇ ਸਿਰਫ਼ 13 ਗੇਂਦਾਂ 'ਤੇ 35 ਦÏੜਾਂ ਦੀ ਧਮਾਕੇਦਾਰ ਪਾਰੀ ਖੇਡੀ | ਅਭਿਸ਼ੇਕ ਦੇ ਆਊਟ ਹੋਣ ਤੋਂ ਬਾਅਦ, ਹੈੱਡ (38) ਨੇ ਜ਼ਿੰਮੇਵਾਰੀ ਸੰਭਾਲੀ ਤੇ ਈਸ਼ਾਨ ਕਿਸ਼ਨ ਨਾਲ ਇਕ ਮਜ਼ਬੂਤ ਸਾਂਝੇਦਾਰੀ ਬਣਾਈ | ਇਸ ਤੋਂ ਬਾਅਦ, ਈਸ਼ਾਨ ਕਿਸ਼ਨ ਨੇ ਅਰਧ ਸੈਂਕੜਾ ਲਗਾਇਆ | ਹੇਨਰਿਕ ਕਲਾਸੇਨ ਨੇ ਟੀਮ 'ਚ ਸਭ ਤੋਂ ਵੱਧ 69 ਦੌੜਾਂ ਬਣਾਈਆਂ | ਇਨ੍ਹਾਂ ਕੋਸ਼ਿਸ਼ਾਂ ਨਾਲ, ਹੈਦਰਾਬਾਦ ਨੇ 4 ਵਿਕਟਾਂ ਦੇ ਨੁਕਸਾਨ 'ਤੇ ਕੁੱਲ 235 ਦÏੜਾਂ ਬਣਾਈਆਂ | 236 ਦÏੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਪੰਜਾਬ ਦੀ ਸ਼ੁਰੂਆਤ ਬਹੁਤ ਹੀ ਖ਼ਰਾਬ ਰਹੀ | ਪਿ੍ਯਾਂਸ਼ ਆਰੀਆ ਅਤੇ ਪ੍ਰਭਸਿਮਰਨ ਸਿੰਘ ਦੋਵੇਂ ਪਹਿਲੇ ਤੇ ਦੂਜੇ ਓਵਰ 'ਚ ਆਊਟ ਹੋ ਗਏ | ਇਸ ਤੋਂ ਬਾਅਦ, ਅਈਅਰ ਵੀ ਸਿਰਫ਼ 5 ਦÏੜਾਂ ਬਣਾ ਸਕੇ | ਸਟੋਇਨਿਸ ਅਤੇ ਸੁਯਸ਼ ਨੇ ਪਾਰੀ ਨੂੰ ਸਥਿਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਹ ਅਸਫਲ ਰਹੇ | ਹਾਲਾਂਕਿ, ਕੂਪਰ ਕੋਨੋਲੀ ਨੇ ਸ਼ਾਨਦਾਰ ਪਾਰੀ ਖੇਡੀ ਤੇ ਸੈਂਕੜਾ ਲਗਾਇਆ ਪਰ ਉਹ ਪੰਜਾਬ ਦੀ ਜਿੱਤ ਯਕੀਨੀ ਨਾ ਬਣਾ ਸਕੇ | ਪੰਜਾਬ ਟੀਮ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 202 ਦੌੜਾਂ ਹੀ ਬਣਾ ਸਕੀ |
ਖੇਡ ਸੰਸਾਰ
Free
ਹੈਦਰਾਬਾਦ ਨੇ ਪੰਜਾਬ ਨੂੰ 33 ਦੌੜਾਂ ਨਾਲ ਹਰਾਇਆ <br/>
ਅਜੀਤ ਡੈਸਕ
07-05-2026