ਨਵੀਂ ਦਿੱਲੀ, 6 ਮਈ (ਪੀ.ਟੀ.ਆਈ.)-ਬੈਂਗਲੁਰੂ ਦੀ ਬਜਾਏ, ਅਹਿਮਦਾਬਾਦ ਲਗਾਤਾਰ ਦੂਜੇ ਸੀਜ਼ਨ ਲਈ 31 ਮਈ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਫਾਈਨਲ ਦੀ ਮੇਜ਼ਬਾਨੀ ਕਰੇਗਾ | ਜਦੋਂ ਕਿ ਕੁਆਲੀਫਾਇਰ 1 ਧਰਮਸ਼ਾਲਾ 'ਚ ਖੇਡਿਆ ਜਾਵੇਗਾ ਤੇ 2 ਹੋਰ ਪਲੇਆਫ ਮੈਚ ਨਿਊ ਚੰਡੀਗੜ੍ਹ 'ਚ ਹੋਣਗੇ | ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ ਬੁੱਧਵਾਰ ਨੂੰ ਇਸਦਾ ਐਲਾਨ ਕੀਤਾ | ਪਰੰਪਰਾ ਦੇ ਅਨੁਸਾਰ, ਕਿਉਂਕਿ ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰ.ਸੀ.ਬੀ.) ਮÏਜੂਦਾ ਚੈਂਪੀਅਨ ਹਨ, ਫਾਈਨਲ ਅਸਲ ਵਿਚ ਬੈਂਗਲੁਰੂ ਵਿਚ ਖੇਡਿਆ ਜਾਣਾ ਸੀ | ਪਿਛਲੇ ਸਾਲ ਤੋਂ ਇਲਾਵਾ, ਅਹਿਮਦਾਬਾਦ ਨੇ ਪਹਿਲਾਂ 2022 ਤੇ 2023 'ਚ ਆਈ.ਪੀ.ਐਲ. ਫਾਈਨਲ ਦੀ ਮੇਜ਼ਬਾਨੀ ਕੀਤੀ ਸੀ | ਕਰਨਾਟਕ ਰਾਜ ਕ੍ਰਿਕਟ ਐਸੋਸੀਏਸ਼ਨ (ਕੇ.ਐਸ.ਸੀ.ਏ.) ਨੇ ਬੀ.ਸੀ.ਸੀ.ਆਈ.) ਦੇ ਆਈ.ਪੀ.ਐਲ. ਫਾਈਨਲ ਨੂੰ ਬੈਂਗਲੁਰੂ ਤੋਂ ਅਹਿਮਦਾਬਾਦ ਤਬਦੀਲ ਕਰਨ ਦੇ ਫੈਸਲੇ 'ਤੇ ਨਿਰਾਸ਼ਾ ਪ੍ਰਗਟ ਕੀਤੀ |
ਖੇਡ ਸੰਸਾਰ
Free
ਆਈ.ਪੀ.ਐਲ. ਫਾਈਨਲ ਦੀ ਮੇਜ਼ਬਾਨੀ ਕਰੇਗਾ ਅਹਿਮਦਾਬਾਦ
ਅਜੀਤ ਡੈਸਕ
07-05-2026