19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਕੈਨੇਡਾ ਦੀ ਪੰਜਾਬਣ ਦੌੜਾਕ ਨੇ ਵਿਸ਼ਵ ਅਥਲੈਟਿਕ ਰਿਲੇਅਜ਼ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਗਮਾ <br/>

Ad Position 21
No active advertisement
ਅਜੀਤ ਡੈਸਕ 07-05-2026

ਐਬਟਸਫੋਰਡ, 6 ਮਈ (ਗੁਰਦੀਪ ਸਿੰਘ ਗਰੇਵਾਲ)-ਦੱਖਣੀ ਅਫਰੀਕਾ ਦੇ ਗੁਆਂਢੀ ਦੇਸ਼ ਬੋਤਸਵਾਨਾ ਦੀ ਰਾਜਧਾਨੀ ਗੈਬੋਰੋਨ ਵਿਖੇ ਹੋਏ ਵਿਸ਼ਵ ਅਥਲੈਟਿਕਸ ਰਿਲੇਅਜ਼ 2026 ਔਰਤਾਂ ਦੇ ਟਰੈਕ ਐਂਡ ਫੀਲਡ 4__1MP__400 ਮੀਟਰ ਦੌੜ ਮੁਕਾਬਲੇ 'ਚ ਡੈਲਟਾ ਨਿਵਾਸੀ ਤੇਜ਼ ਤਰਾਰ ਪੰਜਾਬਣ ਦੌੜਾਕ ਜਸਨੀਤ ਕੌਰ ਨਿੱਜਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਕਾਂਸੀ ਦਾ ਤਗਮਾ ਜਿੱਤਿਆ ਹੈ ਤੇ ਉਸ ਨੂੰ ਢਾਈ ਹਜ਼ਾਰ ਅਮਰੀਕਨ ਡਾਲਰ ਦਾ ਇਨਾਮ ਵੀ ਮਿਲਿਆ ਹੈ | ਗੈਬੋਰੋਨ ਦੇ ਨੈਸ਼ਨਲ ਸਟੇਡੀਅਮ ਵਿਖੇ ਹੋਏ ਵਿਸ਼ਵ ਅਥਲੈਟਿਕ ਰਿਲੇਅਜ਼ ਮੁਕਾਬਲਿਆਂ 'ਚ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨ, ਆਸਟਰੇਲੀਆ, ਬੋਤਸਵਾਨਾ, ਸਪੇਨ, ਦੱਖਣੀ ਅਫਰੀਕਾ ਤੇ ਨਾਰਵੇ ਦੇ ਦੌੜਾਕਾਂ ਨੇ ਹਿੱਸਾ ਲਿਆ ਸੀ ਤੇ ਕੈਨੇਡਾ ਦੀ ਅਥਲੈਟਿਕ ਟੀਮ 'ਚ ਜਸਨੀਤ ਕੌਰ ਇੱਕੋ-ਇਕ ਪੰਜਾਬਣ ਅਥਲੀਟ ਸੀ | ਨਿਊ ਵੈਸਟਮਿਨਸਟਰ ਦੇ ਰਾਇਲ ਸਿਟੀ ਅਥਲੈਟਿਕ ਕਲੱਬ ਦੀ ਹੋਣਹਾਰ ਅਥਲੀਟ ਜਸਨੀਤ ਕੌਰ ਨਿੱਜਰ ਨੇ 7 ਸਾਲ ਦੀ ਉਮਰ 'ਚ ਦੌੜਨਾ ਸ਼ੁਰੂ ਕੀਤਾ ਸੀ ਤੇ ਅਗਸਤ 2024 'ਚ ਹੋਈਆਂ ਪੈਰਿਸ ਦੀਆਂ ਉਲੰਪਿਕ ਖੇਡਾਂ 'ਚ ਉਸ ਨੇ ਪਹਿਲੀ ਵਾਰ ਹਿੱਸਾ ਲਿਆ ਸੀ ਤੇ ਉਲੰਪਿਕ 'ਚ ਚੌਥੇ ਨੰਬਰ 'ਤੇ ਰਹੀ ਸੀ | 2025 'ਚ ਬਿ੍ਟਿਸ਼ ਕੋਲੰਬੀਆ ਅਥਲੈਟਿਕਸ ਸੰਸਥਾ ਵਲੋਂ ਉਸ ਨੂੰ 'ਅਥਲੀਟ ਆਫ ਦੀ ਯੀਅਰ' ਨਾਲ ਸਨਮਾਨਿਤ ਕੀਤਾ ਗਿਆ ਸੀ | ਜਸਨੀਤ ਕੌਰ ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਵਿਖੇ ਮਾਸਟਰਜ਼ ਇਨ ਕਿਨਸੋਲੌਜੀ ਦੀ ਪੜ੍ਹਾਈ ਕਰ ਰਹੀ ਹੈ ਤੇ ਫਿਜੀਕਲ ਥਰੇਪਿਸਟ ਬਣਨਾ ਚਾਹੁੰਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਨਾਲ ਦੁਵੱਲੇ ਖੇਡਾਂ 'ਤੇ ਪਾਬੰਦੀ ਜਾਰੀ ਰਹੇਗੀ-ਖੇਡ ਮੰਤਰਾਲਾ <br/> ਅਗਲੀ ਖ਼ਬਰ ਕੈਲਗਰੀ ਵਿਖੇ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਨੂੰ ਸਮਰਪਿਤ ਨਗਰ ਕੀਰਤਨ 9 ਮਈ ਨੂੰ
Ad Position 24