19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਪਾਕਿਸਤਾਨ ਨਾਲ ਦੁਵੱਲੇ ਖੇਡਾਂ 'ਤੇ ਪਾਬੰਦੀ ਜਾਰੀ ਰਹੇਗੀ-ਖੇਡ ਮੰਤਰਾਲਾ <br/>

Ad Position 21
No active advertisement
ਅਜੀਤ ਡੈਸਕ 07-05-2026

ਨਵੀਂ ਦਿੱਲੀ, 6 ਮਈ (ਪੀ.ਟੀ.ਆਈ.)-ਯੁਵਾ ਮਾਮਲੇ ਤੇ ਖੇਡ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨ ਨਾਲ ਦੁਵੱਲੇ ਖੇਡ ਸਬੰਧਾਂ 'ਤੇ ਪਿਛਲੇ ਸਾਲ ਲਗਾਈ ਗਈ ਪੂਰੀ ਪਾਬੰਦੀ ਲਾਗੂ ਰਹੇਗੀ | ਹਾਲਾਂਕਿ, ਸਰਹੱਦ ਪਾਰ ਤੋਂ ਖਿਡਾਰੀਆਂ ਨੂੰ ਬਹੁ-ਰਾਸ਼ਟਰੀ ਟੂਰਨਾਮੈਂਟਾਂ 'ਚ ਹਿੱਸਾ ਲੈਣ ਲਈ ਭਾਰਤ ਆਉਣ ਤੋਂ ਨਹੀਂ ਰੋਕਿਆ ਜਾਵੇਗਾ | ਮੰਤਰਾਲੇ ਨੇ ਭਾਰਤ ਨੂੰ 'ਪਸੰਦੀਦਾ ਖੇਡ ਸਥਾਨ' ਵਜੋਂ ਸਥਾਪਤ ਕਰਨ ਦੇ ਉਦੇਸ਼ ਨਾਲ, ਖਿਡਾਰੀਆਂ, ਟੀਮ ਅਧਿਕਾਰੀਆਂ, ਤਕਨੀਕੀ ਸਟਾਫ਼ ਅਤੇ ਅੰਤਰਰਾਸ਼ਟਰੀ ਖੇਡ ਪ੍ਰਬੰਧਕ ਸੰਸਥਾਵਾਂ ਦੇ ਅਹੁਦੇਦਾਰਾਂ ਲਈ ਵੀਜ਼ਾ ਪ੍ਰਕਿਰਿਆ ਨੂੰ ਸਰਲ ਬਣਾਉਣ ਦੀ ਆਪਣੀ ਵਚਨਬੱਧਤਾ ਨੂੰ ਵੀ ਦੁਹਰਾਇਆ | ਸਾਰੇ ਰਾਸ਼ਟਰੀ ਖੇਡ ਫੈਡਰੇਸ਼ਨਾਂ, ਭਾਰਤੀ ਓਲੰਪਿਕ ਐਸੋਸੀਏਸ਼ਨ, ਭਾਰਤੀ ਖੇਡ ਅਥਾਰਟੀ ਅਤੇ ਹੋਰ ਸੰਸਥਾਵਾਂ ਨੂੰ ਜਾਰੀ ਕੀਤੇ ਗਏ ਇਕ ਸਰਕੂਲਰ 'ਚ, ਮੰਤਰਾਲੇ ਨੇ ਕਿਹਾ ਕਿ ਜਿੱਥੋਂ ਤੱਕ ਇਕ ਦੂਜੇ ਦੇ ਦੇਸ਼ ਵਿਚ ਹੋਣ ਵਾਲੇ ਦੁਵੱਲੇ ਖੇਡ ਮੁਕਾਬਲਿਆਂ ਦਾ ਸਬੰਧ ਹੈ, ਭਾਰਤੀ ਟੀਮਾਂ ਪਾਕਿਸਤਾਨ 'ਚ ਹੋਣ ਵਾਲੇ ਮੁਕਾਬਲਿਆਂ 'ਚ ਹਿੱਸਾ ਨਹੀਂ ਲੈਣਗੀਆਂ | ਨਾ ਹੀ ਅਸੀਂ ਪਾਕਿਸਤਾਨੀ ਟੀਮਾਂ ਨੂੰ ਭਾਰਤ ਵਿਚ ਖੇਡਣ ਦੀ ਇਜਾਜ਼ਤ ਦੇਵਾਂਗੇ | ਇਸ 'ਚ ਅੱਗੇ ਕਿਹਾ ਗਿਆ ਕਿ ਭਾਰਤੀ ਟੀਮਾਂ ਅਤੇ ਵਿਅਕਤੀਗਤ ਐਥਲੀਟ ਅੰਤਰਰਾਸ਼ਟਰੀ ਮੁਕਾਬਲਿਆਂ 'ਚ ਹਿੱਸਾ ਲੈ ਸਕਣਗੇ, ਜਿਨ੍ਹਾਂ 'ਚ ਪਾਕਿਸਤਾਨੀ ਟੀਮਾਂ ਜਾਂ ਐਥਲੀਟ ਵੀ ਸ਼ਾਮਲ ਹਨ | ਇਸੇ ਤਰ੍ਹਾਂ, ਪਾਕਿਸਤਾਨੀ ਐਥਲੀਟਾਂ ਤੇ ਟੀਮਾਂ ਨੂੰ ਭਾਰਤ ਵਲੋਂ ਆਯੋਜਿਤ ਅਜਿਹੇ ਬਹੁ-ਰਾਸ਼ਟਰੀ ਮੁਕਾਬਲਿਆਂ ਵਿਚ ਹਿੱਸਾ ਲੈਣ ਦੀ ਆਗਿਆ ਹੋਵੇਗੀ | ਇਹ ਨੀਤੀ ਪਹਿਲੀ ਵਾਰ ਪਿਛਲੇ ਸਾਲ ਅਗਸਤ ਵਿਚ ਐਲਾਨ ਕੀਤੀ ਗਈ ਸੀ | ਇਹ ਐਲਾਨ ਯੂ.ਏ.ਈ. ਵਿਚ ਆਯੋਜਿਤ ਏਸ਼ੀਆ ਕੱਪ ਕ੍ਰਿਕਟ ਟੂਰਨਾਮੈਂਟ ਵਿਚ ਭਾਰਤ ਦੀ ਭਾਗੀਦਾਰੀ ਨੂੰ ਲੈ ਕੇ ਇੱਕ ਮਹੱਤਵਪੂਰਨ ਵਿਵਾਦ ਤੋਂ ਬਾਅਦ ਹੋਇਆ ਸੀ |

Ad Position 22
No active advertisement
ਪਿਛਲੀ ਖ਼ਬਰ ਪ੍ਰਭਾਸ ਦੀ ਫਿਲਮ ਦੀ ਟੀਮ ਨਾਲ ਵਾਪਰਿਆ ਹਾਦਸਾ ਅਗਲੀ ਖ਼ਬਰ ਕੈਨੇਡਾ ਦੀ ਪੰਜਾਬਣ ਦੌੜਾਕ ਨੇ ਵਿਸ਼ਵ ਅਥਲੈਟਿਕ ਰਿਲੇਅਜ਼ ਮੁਕਾਬਲੇ 'ਚ ਜਿੱਤਿਆ ਕਾਂਸੀ ਦਾ ਤਗਮਾ <br/>
Ad Position 24