ਪ੍ਰਭਾਸ ਦੀ ਫਿਲਮ ਦੀ ਟੀਮ ਨਾਲ ਵਾਪਰਿਆ ਹਾਦਸਾ
ਅਜੀਤ ਡੈਸਕ
07-05-2026
ਹੈਦਰਾਬਾਦ, 6 ਮਈ (ਇੰਟ.)-ਹੈਦਰਾਬਾਦ ਨੇੜੇ ਇਕ ਸੜਕ ਹਾਦਸੇ 'ਚ ਦੱਖਣੀ ਸੁਪਰਸਟਾਰ ਪ੍ਰਭਾਸ ਦੀ ਆਉਣ ਵਾਲੀ ਫਿਲਮ ਯੂਨਿਟ ਦੇ ਇਕ ਮੈਂਬਰ ਦੀ ਮÏਤ ਹੋ ਗਈ, ਜਦੋਂ ਕਿ ਪੰਜ ਹੋਰ ਗੰਭੀਰ ਜ਼ਖਮੀ ਦੱਸੇ ਜਾ ਰਹੇ ਹਨ | ਇਸ ਹਾਦਸੇ ਤੋਂ ਬਾਅਦ, ਫਿਲਮ ਦੀ ਸ਼ੂਟਿੰਗ ਅਸਥਾਈ ਤÏਰ 'ਤੇ ਰੋਕ ਦਿੱਤੀ ਗਈ ਹੈ | ਪ੍ਰਾਪਤ ਜਾਣਕਾਰੀ ਅਨੁਸਾਰ, ਫਿਲਮ ਯੂਨਿਟ ਦਾ ਵਾਹਨ ਮੰਗਲਵਾਰ ਸਵੇਰੇ ਰਾਮੋਜੀ ਫਿਲਮ ਸਿਟੀ ਵੱਲ ਜਾ ਰਿਹਾ ਸੀ | ਹੈਦਰਾਬਾਦ-ਵਿਜੇਵਾੜਾ ਹਾਈਵੇਅ 'ਤੇ ਅਬਦੁੱਲਾਪੁਰਮੇਟ ਦੇ ਨੇੜੇ ਵਾਹਨ ਕੰਟਰੋਲ ਤੋਂ ਬਾਹਰ ਹੋ ਗਿਆ ਤੇ ਸੀਮੈਂਟ ਡਿਵਾਈਡਰ ਨਾਲ ਟਕਰਾ ਗਿਆ | ਟੱਕਰ ਦੇ ਨਤੀਜੇ ਵਜੋਂ ਇਕ ਚਾਲਕ ਦਲ ਦੇ ਮੈਂਬਰ ਦੀ ਮÏਕੇ 'ਤੇ ਹੀ ਮÏਤ ਹੋ ਗਈ | ਪੰਜ ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ | ਸਥਾਨਕ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |