02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

-ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ-ਵਿਨੇਸ਼ ਤੇ ਡਬਲਿਊ.ਐਫ਼.ਆਈ. ਵਿਚਾਲੇ ਵਧਿਆ ਵਿਵਾਦ <br/>

Ad Position 21
No active advertisement
ਅਜੀਤ ਡੈਸਕ 12-05-2026

ਗੋਂਡਾ, 11 ਮਈ (ਪੀ.ਟੀ.ਆਈ.)-ਵਿਨੇਸ਼ ਫੋਗਾਟ ਨੇ ਸੋਮਵਾਰ ਨੂੰ ਦੋਸ਼ ਲਗਾਇਆ ਕਿ ਭਾਰਤੀ ਕੁਸ਼ਤੀ ਸੰਘ (ਡਬਲਿਊ.ਐਫ.ਆਈ.) ਦੇ ਅੰਦਰ ਸੱਤਾ 'ਚ ਬੈਠੇ ਲੋਕ ਚਾਹੁੰਦੇ ਹਨ ਕਿ ਉਹ ਖੇਡ ਛੱਡ ਦੇਵੇ | ਹਾਲਾਂਕਿ, ਉਸਨੇ ਸੰਨਿਆਸ ਲੈਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਉਹ ਹਾਰ ਸਵੀਕਾਰ ਨਹੀਂ ਕਰੇਗੀ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਮਨਸੂਬਿਆਂ 'ਚ ਸਫਲ ਨਹੀਂ ਹੋਣ ਦੇਵੇਗੀ | ਇਸ ਤੋਂ ਪਹਿਲਾਂ ਅੱਜ ਵਿਨੇਸ਼ ਫੋਗਾਟ ਗੋਂਡਾ ਪੁੱਜੀ ਤੇ ਡਬਲਿਊ.ਐਫ਼.ਆਈ. ਵਲੋਂ ਜਾਰੀ ਕਾਰਨ ਦੱਸੋ ਨੋਟਿਸ ਦਾ ਜਵਾਬ 'ਚ ਕਿਹਾ ਕਿ ਉਹ ਰਿਟਾਇਰਮੈਂਟ ਤੋਂ ਵਾਪਸੀ ਤੋਂ ਬਾਅਦ ਮੁਕਾਬਲਾ ਕਰਨ ਦੇ ਯੋਗ ਹੈ | ਹਾਲਾਂਕਿ, ਰਾਸ਼ਟਰੀ ਫੈਡਰੇਸ਼ਨ ਨੇ ਦੁਹਰਾਇਆ ਕਿ ਉਹ ਇੱਥੇ ਹੋਣ ਵਾਲੇ ਰਾਸ਼ਟਰੀ ਓਪਨ ਰੈਂਕਿੰਗ ਟੂਰਨਾਮੈਂਟ 'ਚ ਹਿੱਸਾ ਨਹੀਂ ਲੈ ਸਕਦੀ | ਫੈਡਰੇਸ਼ਨ ਨੇ ਕਿਹਾ ਕਿ ਉਸ ਨੂੰ ਮੁਕਾਬਲੇ 'ਚ ਹਿੱਸਾ ਲੈਣ ਤੋਂ ਰੋਕਿਆ ਗਿਆ ਹੈ ਜਦੋਂ ਤੱਕ ਉਸ ਵਿਰੁੱਧ ਅਨੁਸ਼ਾਸਨੀ ਕਾਰਵਾਈ ਪੂਰੀ ਨਹੀਂ ਹੋ ਜਾਂਦੀ | ਰਾਸ਼ਟਰੀ ਫੈਡਰੇਸ਼ਨ ਨੇ ਪਹਿਲਾਂ ਕਿਹਾ ਸੀ ਕਿ ਵਿਨੇਸ਼ 26 ਜੂਨ ਤੱਕ ਘਰੇਲੂ ਟੂਰਨਾਮੈਂਟਾਂ 'ਚ ਹਿੱਸਾ ਨਹੀਂ ਲੈ ਸਕਦੀ, ਕਿਉਂਕਿ ਉਹ ਰਿਟਾਇਰਮੈਂਟ ਤੋਂ ਵਾਪਸ ਆਉਣ ਵਾਲੇ ਐਥਲੀਟਾਂ ਲਈ ਡੋਪਿੰਗ ਵਿਰੋਧੀ ਨਿਯਮਾਂ ਦੇ ਤਹਿਤ ਲੋੜੀਂਦੀ 6 ਮਹੀਨੇ ਦੀ ਲਾਜ਼ਮੀ ਨੋਟਿਸ ਮਿਆਦ ਨੂੰ ਪੂਰਾ ਕਰਨ 'ਚ ਅਸਫਲ ਰਹੀ | ਹਾਲਾਂਕਿ, ਵਿਨੇਸ਼ ਨੇ ਜਵਾਬ ਦਿੱਤਾ ਕਿ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਕੋਡ ਦਾ ਨਿਯਮ 5.6.1, ਜੋ ਕਿ ਸੇਵਾਮੁਕਤ ਐਥਲੀਟਾਂ ਨਾਲ ਸਬੰਧਤ ਹੈ, ਉਸ 'ਤੇ ਲਾਗੂ ਨਹੀਂ ਹੁੰਦਾ ਕਿਉਂਕਿ ਉਸਨੇ ਜੂਨ ਵਿਚ ਰਿਟਾਇਰਮੈਂਟ ਤੋਂ ਵਾਪਸੀ ਦੇ ਆਪਣੇ ਫੈਸਲੇ ਬਾਰੇ ਯੂਨਾਈਟਿਡ ਵਰਲਡ ਰੈਸਲਿੰਗ ਨੂੰ ਪਹਿਲਾਂ ਹੀ ਸੂਚਿਤ ਕਰ ਦਿੱਤਾ ਸੀ |

Ad Position 22
No active advertisement
ਪਿਛਲੀ ਖ਼ਬਰ ਪੱਛਮੀ ਬੰਗਾਲ ਦੇ ਨਾਦੀਆ 'ਚ ਇਕ ਅਗਲੀ ਖ਼ਬਰ ਈ.ਡੀ. ਵਲੋਂ ਜੈਕਲੀਨ ਦੀ ਸਰਕਾਰੀ ਗਵਾਹ ਬਣਨ ਦੀ ਅਰਜ਼ੀ ਦਾ ਵਿਰੋਧ <br/>
Ad Position 24