30-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

'ਸਿੱਖ ਹੀਰੋ ਐਵਾਰਡ-2026' ਨਾਲ ਬਹਾਦਰ ਸਿੰਘ, ਰਮੇਸ਼ ਸਿੰਘ ਅਰੋੜਾ ਤੇ ਬਲਦੇਵ ਸਿੰਘ ਕੰਗ ਸਨਮਾਨਿਤ <br/>

Ad Position 21
No active advertisement
ਅਜੀਤ ਡੈਸਕ 24-05-2026

ਸਾਨ ਫਰਾਂਸਿਸਕੋ, 23 ਮਈ (ਐਸ. ਅਸ਼ੋਕ ਭੌਰਾ)-'ਸਿੱਖ ਆਫ਼ ਅਮਰੀਕਾ' ਵੱਲੋਂ ਮੈਰੀਲੈਂਡ 'ਚ ਆਪਣੇ ਸਲਾਨਾ ਤੇ ਵਿਸਾਖੀ ਵਿਸ਼ੇਸ਼ ਸਮਾਗਮ 'ਸਿੱਖ ਹੀਰੋ ਐਵਾਰਡ-2026' ਮੌਕੇ 'ਵਨ ਵੀਟ ਗਰੁੱਪ' ਦੇ ਮੁੱਖ ਸੰਚਾਲਕ ਬਹਾਦਰ ਸਿੰਘ (ਸੇਲਮ) ਨੂੰ 'ਸਿੱਖ ਹੀਰੋ ਅਵਾਰਡ-2026' ਨਾਲ ਸਨਮਾਨਿਤ ਕੀਤਾ ਗਿਆ | ਜਿਨ੍ਹਾਂ ਨੇ ਨਾ ਸਿਰਫ਼ ਅਮਰੀਕਾ 'ਚ ਰਹਿੰਦਿਆਂ ਸਮਾਜਿਕ ਸੇਵਾਵਾਂ 'ਚ ਅੱਗੇ ਹੋ ਕੇ ਭੂਮਿਕਾ ਨਿਭਾਈ ਹੈ ਸਗੋਂ ਉੱਤਰ ਪ੍ਰਦੇਸ਼ ਦੇ ਭੀਰਾ ਖੀਰੀ ਆਪਣੇ ਜੱਦੀ ਕਸਬੇ 'ਚ ਤਿੰਨ ਵੱਡੇ ਹਸਪਤਾਲ, ਮੈਡੀਕਲ ਕਾਲਜ ਤੇ ਪੰਜਾਬ 'ਚ ਸ੍ਰੀ ਚਮਕੌਰ ਸਾਹਿਬ ਵਿਖੇ ਸਿਹਤ ਸੇਵਾਵਾਂ ਪ੍ਰਦਾਨ ਕਰਕੇ ਪੰਜਾਬੀਆਂ ਦੀ ਗੌਰਵਮਈ ਸਮਾਜ ਸੇਵੀ ਵਿਰਾਸਤ ਨੂੰ ਕਾਇਮ ਰੱਖਿਆ ਹੈ | ਸੰਸਥਾ ਤੇ ਚੇਅਰਮੈਨ ਜੈਸੀ ਸਿੰਘ, ਸਾਜਿਦ ਤਰਾਰ, ਡਾ ਸੁਖਪਾਲ ਸਿੰਘ ਧਨੋਆ ਤੇ ਉਨ੍ਹਾਂ ਦੀ ਟੀਮ ਵੱਲੋਂ ਉਨ੍ਹਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਗਈ | ਇਸ ਮੌਕੇ ਲਹਿੰਦੇ ਪੰਜਾਬ ਤੋਂ ਉਚੇਚਾ ਪੁੱਜੇ ਪਾਕਿਸਤਾਨ ਸਰਕਾਰ 'ਚ ਮਨੁੱਖੀ ਅਧਿਕਾਰਾਂ ਤੇ ਘੱਟ ਗਿਣਤੀਆਂ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਵੀ ਸਨਮਾਨਿਤ ਕੀਤਾ ਗਿਆ | ਸਮਾਜ ਸੇਵੀ ਬਲਦੇਵ ਸਿੰਘ ਕੰਗ ਨੂੰ ਵੀ ਐਵਾਰਡ ਪ੍ਰਦਾਨ ਕੀਤਾ ਗਿਆ | ਇਸ ਮਹੱਤਵ ਪੂਰਨ ਸਮਾਗਮ 'ਚ ਅਮਰੀਕਾ ਭਰ 'ਚੋਂ ਸਿੱਖ ਸੰਸਥਾਵਾਂ ਦੀਆਂ ਅਹਿਮ ਸ਼ਖ਼ਸੀਅਤਾਂ, ਸਮਾਜਿਕ ਕਾਰਕੁਨ ਤੇ ਸਥਾਨਕ ਧਾਰਮਿਕ ਤੇ ਰਾਜਨੀਤਿਕ ਹਸਤੀਆਂ ਵੀ ਹਾਜ਼ਰ ਸਨ | ਮੰਚ ਸੰਚਾਲਨ ਡਾ ਸੁਖਪਾਲ ਸਿੰਘ ਧਨੋਆ ਨੇ ਬਾਖ਼ੂਬੀ ਨਿਭਾਇਆ |

Ad Position 22
No active advertisement
ਪਿਛਲੀ ਖ਼ਬਰ ਜ਼ਮੀਨੀ ਵਿਵਾਦ ਦੇ ਚੱਲਦਿਆਂ ਟਰੈਕਟਰ ਦੀ ਟੱਕਰ ਮਾਰ ਕੇ ਹੱਤਿਆ ਅਗਲੀ ਖ਼ਬਰ ਮੁੰਬਈ ਵਿਖੇ ਆਈ.ਸੀ.ਸੀ. ਮਹਿਲਾ ਵਿਸ਼ਵ .......
Ad Position 24