16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਬਣਨ 'ਤੇ ਗੁਰਿੰਦਰਵੀਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਸਾਥੀਆਂ ਨੇ ਕੇਕ ਕੱਟ ਕੇ ਖੁਸ਼ੀ ਮਨਾਈ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026
ਜਲੰਧਰ, 27 ਮਈ (ਡਾ. ਜਤਿੰਦਰ ਸਾਬੀ)-ਭਾਰਤ ਦੇ ਸਭ ਤੋਂ ਤੇਜ਼ ਦੌੜਾਕ ਬਣੇ ਗੁਰਿੰਦਰਵੀਰ ਸਿੰਘ ਵਲੋਂ 100 ਮੀਟਰ ਦÏੜ 'ਚ ਸ਼ਾਨਦਾਰ ਜਿੱਤ ਦਰਜ ਕਰਦੇ ਹੋਏ ਨਵਾਂ ਰਾਸ਼ਟਰੀ ਰਿਕਾਰਡ ਕਾਇਮ ਕੀਤਾ | ਅੱਜ ਸਪੋਰਟਸ ਕਾਲਜ ਜਲੰਧਰ ਦੇ ਸਿੰਥੈਟਿਕਸ ਅਥਲੈਟਿਕਸ ਟਰੈਕ 'ਤੇ ਗੁਰਿੰਦਰਵੀਰ ਸਿੰਘ ਦੇ ਕੋਚਾਂ, ਸਾਥੀ ਖਿਡਾਰੀਆਂ ਅਤੇ ਪਰਿਵਾਰਕ ਮੈਂਬਰਾਂ ਵਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ | ਇਸ ਮÏਕੇ ਗੁਰਿੰਦਰਵੀਰ ਸਿੰਘ ਦੇ ਪਿਤਾ ਕਮਲਜੀਤ ਸਿੰਘ ਅਤੇ ਕੋਚ ਸਰਬਜੀਤ ਸਿੰਘ ਹੈਪੀ ਦੇ ਨਾਲ ਦਵਿੰਦਰ ਸਿੰਘ ਪੰਜਾਬ ਪੁਲਿਸ, ਕੋਚ ਸੁਨੀਲ ਕੁਮਾਰ ਟਵਿੰਕਲ, ਪੰਕਜ ਕੁਮਾਰ ਅਤੇ ਗੁਰਿੰਦਰ ਦੇ ਹੋਰ ਸਾਥੀ ਖਿਡਾਰੀ ਵੀ ਹਾਜ਼ਰ ਰਹੇ | ਕੋਚ ਸਰਬਜੀਤ ਸਿੰਘ ਹੈਪੀ ਨੇ ਕਿਹਾ ਕਿ ਗੁਰਿੰਦਰਵੀਰ ਸਿੰਘ ਦੀ ਇਹ ਸਫਲਤਾ ਉਸ ਦੀ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਲਗਾਤਾਰ ਅਭਿਆਸ ਦਾ ਨਤੀਜਾ ਹੈ ¢ ਉਸ ਨੇ ਕਿਹਾ ਪੰਜਾਬ ਦਾ ਇਹ ਪੁੱਤਰ ਦੇਸ਼ ਦੀ ਰਫ਼ਤਾਰ ਬਣ ਚੁੱਕਾ ਹੈ ਤੇ ਪੰਜਾਬ ਦੀ ਮਿੱਟੀ 'ਚ ਅਜੇ ਵੀ ਚੈਂਪੀਅਨ ਪੈਦਾ ਕਰਨ ਦੀ ਤਾਕਤ ਮÏਜੂਦ ਹੈ |

Ad Position 22
No active advertisement
ਪਿਛਲੀ ਖ਼ਬਰ ਈਸ਼ਾ ਨੇ ਵਿਸ਼ਵ ਰਿਕਾਰਡ ਨਾਲ ਸੋਨ ਤਗਮਾ ਜਿੱਤਿਆ <br/> ਅਗਲੀ ਖ਼ਬਰ ਪਿੰਡ ਬਾਸੋਵਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ
Ad Position 24