ਸ੍ਰੀ ਅਨੰਦਪੁਰ ਸਾਹਿਬ, 27 ਮਈ (ਜੇ.ਐਸ. ਨਿੱਕੂਵਾਲ)- ਇੱਥੋਂ ਨੇੜਲੇ ਪਿੰਡ ਬਾਸੋਵਾਲ ਦੇ ਸਾਬਕਾ ਸਰਪੰਚ ਤੇ ਪੰਜਾਬ ਖੇਤੀਬਾੜੀ ਵਿਭਾਗ ਤੋਂ ਸੇਵਾ-ਮੁਕਤ ਡਿਪਟੀ ਡਾਇਰੈਕਟਰ ਠਾਕੁਰ ਜਰਨੈਲ ਸਿੰਘ ਦੇ ਨੌਜਵਾਨ ਸਪੁੱਤਰ ਰਵਿੰਦਰਪਾਲ ਸਿੰਘ ਉਰਫ਼ ਸੋਨੂੰ ਠਾਕੁਰ ਦੀ ਚੌਥੀ ਬਰਸੀ ਨਮਿਤ ਗੁਰਮਤਿ ਸਮਾਗਮ ਕਰਵਾਇਆ ਗਿਆ | ਅਖੰਡ ਪਾਠ ਦੇ ਭੋਗ ਉਪਰੰਤ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਅਮਿ੍ਤਵੀਰ ਸਿੰਘ ਦੇ ਜਥੇ ਵਲੋਂ ਸੰਗਤ ਨੂੰ ਇਲਾਹੀ ਬਾਣੀ ਨਾਲ ਜੋੜਿਆ ਗਿਆ | ਉਪਰੰਤ ਕਥਾ ਵਿਚਾਰਾਂ ਹੋਈਆਂ | ਅੰਤ ਵਿਚ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਤੇ ਪਿੰਡ ਦੇ ਨੰਬਰਦਾਰ ਮਨਜੀਤ ਸਿੰਘ ਬਾਸੋਵਾਲ ਵਲੋਂ ਸੋਨੂੰ ਠਾਕੁਰ ਦੇ ਜੀਵਨ 'ਤੇ ਚਾਨਣਾ ਪਾਉਂਦੇ ਹੋਏ ਸਾਰੀਆਂ ਸ਼ਖ਼ਸੀਅਤਾਂ ਦਾ ਧੰਨਵਾਦ ਵੀ ਕੀਤਾ ਗਿਆ | ਉਨ੍ਹਾਂ ਕਿਹਾ ਕਿ ਠਾਕੁਰ ਪਰਿਵਾਰ ਵਲੋਂ ਹਮੇਸ਼ਾ ਸਿਆਸਤ ਅਤੇ ਸਮਾਜਿਕ ਖੇਤਰ ਵਿਚ ਸਰਗਰਮ ਭੂਮਿਕਾ ਨਿਭਾਈ ਜਾਂਦੀ ਰਹੀ ਹੈ ਪਰ ਉਨ੍ਹਾਂ ਦੇ ਨੌਜਵਾਨ ਪੁੱਤਰ ਦੀ ਮੌਤ ਤੋਂ ਬਾਅਦ ਇਸ ਪਰਿਵਾਰ ਨੂੰ ਵੱਡਾ ਘਾਟਾ ਪਿਆ ਹੈ ਜੋ ਕਦੇ ਪੂਰਾ ਨਹੀਂ ਹੋ ਸਕਦਾ | ਇਸ ਮੌਕੇ ਮਾਤਾ ਰਣਜੀਤ ਕੌਰ, ਭੈਣ ਜੀਨੀਆ ਠਾਕੁਰ, ਜੀਜਾ ਭਾਜਪਾ ਆਗੂ ਬਲਵਿੰਦਰ ਠਾਕੁਰ ਤੋਂ ਇਲਾਵਾ ਕਾਂਗਰਸੀ ਆਗੂ ਹਰਕੀਰਤ ਸਿੰਘ ਮਿਨਹਾਸ, ਕਰਨਲ ਅਵਤਾਰ ਸਿੰਘ ਦਬੂੜ, ਅੰਤਰਰਾਸ਼ਟਰੀ ਮਹਿਲਾ ਵਿਕਾਸ ਸੰਸਥਾ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਦਬੂੜ, ਨੰਬਰਦਾਰ ਕੁਲਦੀਪ ਸਿੰਘ, ਰਜਿੰਦਰ ਸਿੰਘ ਦਬੂੜ, ਭੂਪਾਲ ਸਿੰਘ, ਗਰਮੇਲ ਸਿੰਘ ਚੱਠਾ, ਮਨਪ੍ਰੀਤ ਸਿੰਘ, ਹਾਕਮ ਚੰਦ, ਹੈਪੀ ਬਾਸੋਵਾਲ, ਮਨਮੋਹਨ ਸਿੰਘ, ਅਵਤਾਰ ਸਿੰਘ, ਕੁਲਵਿੰਦਰ ਸਿੰਘ, ਰਛਪਾਲ ਸਿੰਘ ਗੰਗੂਵਾਲ, ਕਮਲਜੀਤ ਵਰਮਾ, ਪਟਵਾਰੀ ਰਵਿੰਦਰ ਸਿੰਘ ਦਬੂੜ, ਗੁਰਮੇਲ ਸਿੰਘ ਬੈਂਸ, ਦਵਿੰਦਰ ਸਿੰਘ ਅਗੰਮਪੁਰ, ਰਾਮ ਮੂਰਤੀ ਸ਼ਰਮਾ, ਦਰਸ਼ਨ ਸਿੰਘ ਬਾਸੋਵਾਲ, ਡਿੰਪੀ ਬੱਢਲ, ਜ਼ੋਤੀ ਬੱਢਲ, ਪਰਮਜੀਤ ਕੌਰ, ਬਲਵਿੰਦਰ ਕੌਰ, ਹਰਚਰਨ ਸਿੰਘ ਬੱਢਲ ਸਮੇਤ ਵੱਡੀ ਗਿਣਤੀ 'ਚ ਇਲਾਕਾ ਵਾਸੀ ਹਾਜ਼ਰ ਸਨ |