ਨੂਰਪੁਰ ਬੇਦੀ, 27 ਮਈ (ਰਾਜੇਸ਼ ਚੌਧਰੀ ਤਖ਼ਤਗੜ੍ਹ)- ਇਲਾਕੇ ਵਿਚ ਰਵਾਇਤੀ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਖ਼ਾਲਸਾ ਸਪੋਰਟਸ ਕਲੱਬ ਬੈਂਸ ਵੱਲੋਂ ਸ਼ਾਨਦਾਰ ਰੱਸਾ ਕੱਸੀ ਚੈਂਪੀਅਨਸ਼ਿਪ ਕਰਵਾਈ ਗਈ | ਚੈਂਪੀਅਨਸ਼ਿਪ ਦਾ ਉਦਘਾਟਨ ਰਸ਼ਪਾਲ ਸਿੰਘ ਮਾਨ ਅਤੇ ਮੱਖਣ ਸਿੰਘ ਬਾਠ ਥਾਣੇਦਾਰ ਵੱਲੋਂ ਕੀਤਾ ਗਿਆ | ਖਿਡਾਰੀਆਂ ਨੇ ਪੂਰੇ ਜੋਸ਼ ਤੇ ਜਜ਼ਬੇ ਨਾਲ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ | ਰੱਸਾਕਸ਼ੀ ਚੈਂਪੀਅਨਸ਼ਿਪ ਵਿਚ ਪਹਿਲਾ ਇਨਾਮ ਜੀਂਦਾ ਬਠਿੰਡਾ ਦੀ ਟੀਮ ਨੇ ਜਿੱਤਿਆ ਜਦਕਿ ਦੂਜੇ ਸਥਾਨ 'ਤੇ ਪੰਜੋਖੜਾ ਸਾਹਿਬ ਹਰਿਆਣਾ ਦੀ ਟੀਮ ਰਹੀ | ਤੀਜਾ ਸਥਾਨ ਖ਼ਾਲਸਾ ਸਪੋਰਟਸ ਕਲੱਬ ਬੈਂਸ ਨੇ ਹਾਸਲ ਕੀਤਾ | ਜੇਤੂ ਟੀਮਾਂ ਨੂੰ ਇਨਾਮ ਤੇ ਸਨਮਾਨ ਚਿੰਨ੍ਹ ਭੇਟ ਕਰ ਕੇ ਸਨਮਾਨਿਤ ਕੀਤਾ ਗਿਆ | ਇਨਾਮਾਂ ਦੀ ਵੰਡ ਸਾਬਕਾ ਸਰਪੰਚ ਸਮਰਾਟ ਚੰਦਰ ਬੈਂਸ, ਮਾ. ਕਰਮਜੀਤ ਸਿੰਘ, ਹਰਿਮੰਦਰ ਸਿੰਘ, ਅਮਰੀਕ ਸਿੰਘ ਬੈਂਸ ਤੇ ਸਰਵਣ ਸਿੰਘ ਮੱਲ੍ਹੀ ਵੱਲੋਂ ਕੀਤੀ ਗਈ | ਖੇਡ ਮੇਲੇ ਨੂੰ ਸਫਲ ਬਣਾਉਣ ਲਈ ਵਿਦੇਸ਼ਾਂ 'ਚ ਰਹਿੰਦੇ ਇਲਾਕੇ ਦੇ ਨੌਜਵਾਨਾਂ ਤੇ ਪ੍ਰਵਾਸੀ ਪੰਜਾਬੀਆਂ ਵੱਲੋਂ ਵੀ ਭਰਪੂਰ ਸਹਿਯੋਗ ਦਿੱਤਾ ਗਿਆ | ਇਸ ਮੌਕੇ ਰਾਜਵੀਰ ਸਿੰਘ ਕੈਨੇਡਾ, ਜੱਸਾ ਮੱਲ੍ਹੀ, ਜਸ਼ਨ ਕੈਨੇਡਾ, ਪ੍ਰਭਜੋਤ ਸਿੰਘ ਬੈਂਸ, ਸਤਿੰਦਰ ਕੈਨੇਡਾ, ਪੰਮ ਕੈਨੇਡਾ, ਗਿੰਦੀ ਮਾਨ, ਗੁਰਸ਼ਬਦ ਬੰਗਾ, ਪੰਮਾ ਕੈਨੇਡਾ, ਜਸ ਮਾਨ, ਤਾਜ ਬਾਠ, ਗੋਲਡੀ ਬਾਠ ਅਤੇ ਧਰਮ ਸਿੰਘ ਆਦਿ ਨੇ ਖ਼ਾਸ ਤੌਰ 'ਤੇ ਸਹਿਯੋਗ ਦਿੱਤਾ |