ਸ੍ਰੀ ਚਮਕੌਰ ਸਾਹਿਬ, 27 ਮਈ (ਜਗਮੋਹਣ ਸਿੰਘ ਨਾਰੰਗ)- ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਹੋਈ ਵੋਟਿੰਗ ਵਿਚ ਕੁਲ 9576 ਵੋਟਾਂ 'ਚੋਂ 7314 (76.38 ਫ਼ੀਸਦੀ) ਵੋਟਾਂ ਪੋਲ ਹੋਈਆਂ ਹਨ, ਇਨ੍ਹਾਂ ਵਿਚੋਂ 3691 ਮਰਦ, 3622 ਮਹਿਲਾ ਤੇ 1 ਤੀਜੇ ਜੈਂਡਰ ਦੀਆਂ ਵੋਟਾਂ ਸ਼ਾਮਲ ਹਨ | ਵਾਰਡ ਨੰਬਰ 4 ਤੇ 12 ਵਿਚ ਨਿਰਵਿਰੋਧ ਚੋਣ ਹੋਣ ਤੋਂ ਬਾਅਦ 11 ਵਾਰਡਾਂ ਵਿਚ ਪਈਆਂ ਵੋਟਾਂ ਦੌਰਾਨ ਵਾਰਡ ਨੰਬਰ 1 ਕੁੱਲ 814 ਵਿਚੋਂ 668 (82.06 ਫੀਸਦੀ), ਵਾਰਡ ਨੰਬਰ 2 ਵਿਚ ਕੁੱਲ 1020 ਵਿਚੋਂ 743 (72.84 ਫ਼ੀਸਦੀ), ਵਾਰਡ ਨੰਬਰ 3 ਵਿਚ ਕੁੱਲ 882 ਵਿਚੋਂ 684 (77.55 ਫ਼ੀਸਦੀ), ਵਾਰਡ ਨੰਬਰ 5 ਵਿਚ ਕੁੱਲ 593 ਵਿਚੋਂ 486 (81.96 ਫ਼ੀਸਦੀ), ਵਾਰਡ ਨੰਬਰ 6 ਕੁੱਲ 852 ਵਿਚੋਂ 620 (72.77 ਫ਼ੀਸਦੀ), ਵਾਰਡ ਨੰਬਰ 7 ਦੀ ਕੁੱਲ 915 ਵਿਚੋਂ 675 (73.77 ਫ਼ੀਸਦੀ), ਵਾਰਡ ਨੰਬਰ 8 ਦੀ ਕੁੱਲ 815 ਵਿਚੋਂ 629 (77.18 ਫ਼ੀਸਦੀ), ਵਾਰਡ ਨੰਬਰ ਦੀ ਕੁੱਲ 935 ਵਿਚੋਂ 745 (79.68 ਫ਼ੀਸਦੀ), ਵਾਰਡ ਨੰਬਰ 10 ਦੀ ਕੁੱਲ 1158 ਵਿਚੋਂ 866 (74.78 ਫ਼ੀਸਦੀ), ਵਾਰਡ ਨੰਬਰ 11 ਦੀ 836 ਵਿਚੋਂ 606 (72.49 ਫੀਸਦੀ, ਵਾਰਡ ਨੰਬਰ ਦੀ ਕੁੱਲ 756 ਵਿਚੋਂ 592 (78.31 ਫ਼ੀਸਦੀ) ਵੋਟ ਪੋਲ ਹੋਈ ਹੈ | ਚੋਣ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਸ਼ੋ੍ਰਮਣੀ ਅਕਾਲੀ ਦਲ (ਬ) ਤੇ ਆਜ਼ਾਦ ਉਮੀਦਵਾਰ ਮੈਦਾਨ ਵਿਚ ਸਨ | 29 ਮਈ ਨੂੰ ਇਨ੍ਹਾਂ ਵੋਟਾਂ ਦੀ ਗਿਣਤੀ ਨਵੋਦਿਆ ਵਿਦਿਆਲਿਆ ਸੰਧੂਆਂ ਵਿਖੇ ਹੋਵੇਗੀ |