ਮਿਊਨਿਖ, 27 ਮਈ (ਏਜੰਸੀ)-ਤਿੰਨ ਵਾਰ ਦੀ ਵਿਸ਼ਵ ਚੈਂਪੀਅਨਸ਼ਿਪ ਤਗਮਾ ਜੇਤੂ ਈਸ਼ਾ ਸਿੰਘ ਨੇ ਇੱਥੇ ਆਈ.ਐਸ.ਐਸ.ਐਫ. ਵਿਸ਼ਵ ਕੱਪ ਦੇ ਦੂਜੇ ਦਿਨ ਮਹਿਲਾਵਾਂ ਦੇ 25 ਮੀਟਰ ਪਿਸਟਲ ਫਾਈਨਲ 'ਚ 43 ਦੇ ਵਿਸ਼ਵ ਰਿਕਾਰਡ ਸਕੋਰ ਨਾਲ ਜਿੱਤ ਪ੍ਰਾਪਤ ਕੀਤੀ | ਉਸ ਨੇ ਸੋਨ ਤਗਮਾ ਜਿੱਤ ਕੇ ਭਾਰਤ ਲਈ ਤਗਮਾ ਖਾਤਾ ਖੋਲਿ੍ਹਆ | ਫਾਈਨਲ 'ਚ 21 ਸਾਲਾਂ ਦੀ ਈਸ਼ਾ ਨੇ ਪੰਜ ਸ਼ਾਟਾਂ ਦੀ 10 ਲੜੀ ਦੇ ਅੱਧ ਵਿਚ ਸੰਪੂਰਨ ਪੰਜ ਸ਼ਾਟ ਮਾਰੇ, ਉਸ ਨੇ ਸਾਬਕਾ ਵਿਸ਼ਵ ਚੈਂਪੀਅਨ ਡੋਰੀਨ ਵੇਨੇਕੈਂਪ ਨੂੰ ਚਾਂਦੀ ਲਈ ਪੂਰੇ ਪੰਜ ਸ਼ਾਟ ਪਿੱਛੇ ਛੱਡ ਦਿੱਤਾ | ਬੁਲਗਾਰੀਆਈ ਮਿਰੋਸਲਾਵਾ ਮਿੰਚੇਵਾ ਨੇ ਕਾਂਸੀ ਦਾ ਤਗਮਾ ਜਿੱਤਿਆ | ਇਸ ਮੁਕਾਬਲੇ 'ਚ ਮੋਜੂਦਾ ਉਲੰਪਿਕ ਚੈਂਪੀਅਨ ਯਾਂਗ ਜਿਨ ਪੰਜਵੇਂ ਸਥਾਨ 'ਤੇ ਬਾਹਰ ਹੋ ਗਈ | ਇੱਥੇ ਓਲੰਪਿਕ ਸ਼ੂਟਿੰਗ ਰੇਂਜ 'ਚ ਦੋ ਦਿਨਾਂ ਦੇ ਮੁਕਾਬਲੇ ਤੋਂ ਬਾਅਦ ਇਹ ਮਿਊਨਿਖ ਵਿਸ਼ਵ ਕੱਪ 'ਚ ਭਾਰਤ ਦਾ ਪਹਿਲਾ ਤਗਮਾ ਵੀ ਸੀ | ਇਹ ਈਸ਼ਾ ਦਾ ਚÏਥਾ ਵਿਅਕਤੀਗਤ ਵਿਸ਼ਵ ਕੱਪ ਤਗਮਾ ਸੀ |