16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸੂਰਿਆਵੰਸ਼ੀ ਸਭ ਤੋਂ ਤੇਜ਼ ਆਈ. ਪੀ. ਐਲ. ਸੈਂਕੜੇ ਤੋਂ ਖੁੰਝਿਆ, ਹੈਦਰਾਬਾਦ ਆਈ. ਪੀ. ਐਲ. ਤੋਂ ਬਾਹਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 28-05-2026

ਨਿਊ ਚੰਡੀਗੜ•, 27 ਮਈ (ਏਜੰਸੀ)-ਸਨਰਾਈਜ਼ਰਸ ਹੈਦਰਾਬਾਦ ਆਈ.ਪੀ.ਐਲ. 2026 ਤੋਂ ਬਾਹਰ ਹੋ ਗਈ ਹੈ | ਟੀਮ ਨੇ ਐਲੀਮੀਨੇਟਰ ਮੁਕਾਬਲੇ 'ਚ ਰਾਜਸਥਾਨ ਰਾਇਲਸ ਨੂੰ 47 ਦੌੜਾਂ ਨਾਲ ਹਰਾ ਦਿੱਤਾ | ਕੁਆਲੀਫਾਇਰ-2 'ਚ 29 ਮਈ ਨੂੰ ਰਾਜਸਥਾਨ ਦਾ ਮੁਕਾਬਲਾ ਨਿਊ ਚੰਡੀਗੜ• 'ਚ ਗੁਜਰਾਤ ਟਾਈਟਨਜ਼ ਨਾਲ ਹੋਵੇਗਾ | ਇਸ ਮੈਚ ਨੂੰ ਜਿੱਤਣ ਵਾਲੀ ਟੀਮ 31 ਮਈ ਨੂੰ ਅਹਿਮਦਾਬਾਦ 'ਚ ਰਾਇਲ ਚੈਲੰਜਰਸ ਬੈਂਗਲੁਰੂ ਨਾਲ ਫਾਈਨਲ ਖੇਡੇਗੀ | ਇਥੇ ਮਹਾਰਾਜਾ ਯਾਦਵਿੰਦਰ ਸਿੰਘ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ 'ਚ ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਲਿਆ | ਰਾਜਸਥਾਨ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 20 ਓਵਰਾਂ 'ਚ 8 ਵਿਕਟਾਂ 'ਤੇ 243 ਦੌੜਾਂ ਬਣਾਈਆਂ | ਟੀਮ ਵਲੋਂ ਵੈਭਵ ਸੂਰਿਆਵੰਸ਼ੀ ਨੇ 29 ਗੇਂਦਾਂ 'ਤੇ 5 ਚੌਕੇ ਤੇ 12 ਛੱਕਿਆਂ ਦੀ ਮਦਦ ਨਾਲ 97 ਦੌੜਾਂ ਦੀ ਪਾਰੀ ਖੇਡੀ | ਇਸ ਦੇ ਨਾਲ ਹੀ ਚੰਗਾ ਸਾਥ ਦਿੰਦਿਆਂ ਧਰੁਵ ਜੁਰਲ ਨੇ 21 ਗੇਂਦਾਂ 'ਤੇ 50 ਦੌੜਾਂ ਬਣਾਈਆਂ | ਯਸ਼ਸਵੀ ਜਾਇਸਵਾਲ 29 ਦੌੜਾਂ ਤੇ ਰਿਆਨ ਪਰਾਗ 26 ਦੌੜਾਂ ਬਣਾ ਕੇ ਆਊਟ ਹੋ ਗਏ | ਹੈਦਰਾਬਾਦ ਵਲੋਂ ਪ੍ਰਫੁਲ ਹਿੰਗੇ ਨੇ 3 ਵਿਕਟਾਂ, ਜਦੋਂ ਕਿ ਸ਼ਿਵਾਂਗ ਕੁਮਾਰ, ਨਿਤਿਸ਼ ਕੁਮਾਰ ਰੈਡੀ ਤੇ ਅਹਿਸਾਨ ਮਲਿੰਗਾ ਨੇ 1-1 ਵਿਕਟ ਹਾਸਿਲ ਕੀਤੀ | ਜਵਾਬ 'ਚ ਹੈਦਰਾਬਾਦ ਟੀਮ 19.2 ਓਵਰਾਂ 'ਚ 10 ਵਿਕਟਾਂ 'ਤੇ 196 ਦੌੜਾਂ ਹੀ ਬਣਾ ਸਕੀ | ਟੀਮ ਵਲੋਂ ਨਿਤਿਸ਼ ਕੁਮਾਰ ਰੈਡੀ ਨੇ ਸਭ ਤੋਂ ਵੱਧ 38 ਦੌੜਾਂ ਬਣਾਈਆਂ |
ਇਸ ਤੋਂ ਬਾਅਦ ਸਲਿਲ ਅਰੋੜਾ 35 ਅਤੇ ਇਸ਼ਾਨ ਕਿਸ਼ਨ 33 ਦੌੜਾਂ ਬਣਾ ਕੇ ਆਊਟ ਹੋ ਗਏ | ਸ਼ਿਵਾਂਗ ਕੁਮਾਰ ਨੇ 27 ਦੌੜਾਂ ਬਣਾਈਆਂ | ਹੋਰ ਖਿਡਾਰੀ ਖਾਸ ਪ੍ਰਦਰਸ਼ਨ ਨਹੀਂ ਵਿਖਾ ਸਕੇ | ਰਾਜਸਥਾਨ ਵਲੋਂ ਜੋਫਰਾ ਆਰਚਰ ਨੇ 3 ਵਿਕਟਾਂ, ਰਵਿੰਦਰ ਜਡੇਜਾ, ਸੁਸ਼ਾਂਤ ਮਿਸ਼ਰਾ, ਨੰਦਰੇ ਬਰਗਰ ਨੇ 2-2 ਵਿਕਟਾਂ ਤੇ ਯਸ਼ਰਾਜ ਨੇ 1 ਵਿਕਟ ਹਾਸਿਲ ਕੀਤੀ |
ਸੂਰਿਆਵੰਸ਼ੀ ਨੇ ਕ੍ਰਿਸ ਗੇਲ ਦਾ ਤੋੜਿਆ ਛੱਕਿਆਂ ਦਾ ਰਿਕਾਰਡ
ਪਟਨਾ, (ਏਜੰਸੀ)-ਕ੍ਰਿਕਟਰ ਵੈਭਵ ਸੂਰਿਆਵੰਸ਼ੀ ਨੇ ਕਿ੍ਸ ਗੇਲ ਦਾ ਇਕ ਸੀਜ਼ਨ 'ਚ ਸਭ ਤੋਂ ਜ਼ਿਆਦਾ ਛੱਕੇ ਲਗਾਉਣ ਦਾ ਰਿਕਾਰਡ ਤੋੜ ਦਿੱਤਾ ਹੈ | ਗੇਲ ਨੇ 2012 'ਚ 59 ਛੱਕੇ ਲਗਾਏ ਸਨ, ਜਦੋਂ ਕਿ ਸੂਰਿਆਵੰਸ਼ੀ ਇਸ ਸੀਜ਼ਨ 'ਚ 65 ਛੱਕੇ ਲਗਾ ਚੁੱਕੇ ਹਨ | ਉਨ੍ਹਾਂ 16 ਗੇਂਦਾਂ 'ਤੇ ਅਰਧ ਸੈਂਕੜਾ ਲਗਾਇਆ | ਇਸ ਸੀਜ਼ਨ 'ਚ ਉਨ੍ਹਾਂ ਦੀਆਂ 600 ਦੌੜਾਂ ਵੀ ਪੂਰੀਆਂ ਹੋ ਗਈਆਂ ਹਨ | ਸੂਰਿਆਵੰਸ਼ੀ 97 ਦੌੜਾਂ ਬਣਾ ਕੇ ਆਊਟ ਹੋ ਗਏ | ਉਨ੍ਹਾਂ ਪ੍ਰਫੁੱਲ ਹਿੰਗੇ ਦੀ ਗੇਂਦ 'ਤੇ ਥਰਡ ਮੈਨ ਉਪਰ ਸ਼ਾਟ ਖੇਡਣ ਦੀ ਕੋਸ਼ਿਸ਼ ਕੀਤੀ, ਪਰ ਆਰ. ਸਮਰਣ ਨੇ ਸ਼ਾਨਦਾਰ ਕੈਚ ਫੜ ਲਿਆ | ਹਾਲਾਂਕਿ ਮੈਚ ਦੌਰਾਨ ਰਾਜਸਥਾਨ ਰਾਇਲਜ਼ ਦੇ ਬੱਲੇਬਾਜ਼ ਵੈਭਵ ਸੂਰਿਆਵੰਸ਼ੀ ਆਈ.ਪੀ.ਐਲ. ਦਾ ਸਭ ਤੋਂ ਤੇਜ਼ ਸੈਂਕੜਾ ਲਗਾਉਣ ਤੋਂ ਖੁੰਝ ਗਏ ਅਤੇ ਉਹ 29 ਗੇਂਦਾਂ ਵਿਚ 5 ਚੌਕੇ ਤੇ 12 ਛੱਕਿਆਂ ਦੀ ਮਦਦ ਨਾਲ 97 ਦੌੜਾਂ ਦੀ ਪਾਰੀ ਖੇਡ ਕੇ ਆਊਟ ਹੋ ਗਏ | ਸੂਰਿਆਵੰਸ਼ੀ ਦੇ ਆਊਟ ਹੋਣ ਬਾਅਦ ਇਸ਼ਾਨ ਕਿਸ਼ਨ ਨੇ ਉਨ੍ਹਾਂ ਦੀ ਪਿੱਠ ਥਪਥਪਾਈ | ਸੂਰਿਆਵੰਸ਼ੀ ਦੀ ਧਮਾਕੇਦਾਰ ਬੱਲੇਬਾਜ਼ੀ ਵੇਖ ਕੇ ਵੈਸਟਇੰਡੀਜ਼ ਦੇ ਦਿਗਜ਼ ਬੱਲੇਬਾਜ਼ ਕ੍ਰਿਸ ਗੇਲ ਵੀ ਉਨ੍ਹਾਂ ਦੇ ਮੁਰੀਦ ਹੋ ਗਏ | ਉਨ੍ਹਾਂ ਕਿਹਾ ਕਿ ਮਹਿਜ਼ 15 ਸਾਲ ਦੀ ਉਮਰ 'ਚ ਅਜਿਹਾ ਕਰਨਾ ਆਸਾਨ ਨਹੀਂ ਹੈ | ਗੇਲ ਨੇ ਕਿਹਾ ਕਿ ਮੈਂ ਪਹਿਲਾਂ ਹੀ ਕਿਹਾ ਸੀ ਕਿ ਜੇ ਕੋਈ ਮੇਰਾ ਰਿਕਾਰਡ ਤੋੜ ਸਕਦਾ ਹੈ ਤਾਂ ਉਹ ਸਿਰਫ਼ ਵੈਭਵ ਹੀ ਹੋਣਗੇ | ਅੱਜ ਮੈਨੂੰ ਖੁਸ਼ੀ ਹੈ ਕਿ ਵੈਭਵ ਨੇ ਇਕ ਹੀ ਸੀਜ਼ਨ 'ਚ ਸਭ ਤੋਂ ਵੱਧ ਛੱਕਿਆਂ ਦਾ ਮੇਰਾ ਰਿਕਾਰਡ ਤੋੜ ਦਿੱਤਾ |

Ad Position 22
No active advertisement
ਪਿਛਲੀ ਖ਼ਬਰ ਦੱਖਣੀ ਗਾਜ਼ਾ ਪੱਟੀ 'ਚ ਖਾਨ ਯੂਨਿਸ ਵਿਖੇ ਇਜ਼ਰਾਈਲ ਹਮਲੇ ਨਾਲ ਅਗਲੀ ਖ਼ਬਰ ਪੰਜਾਬ ਕਿੰਗਜ਼ ਦੇ ਮੁਕਾਬਲੇ 'ਚ ਨਾ ਹੋਣ ਕਾਰਨ ਪੰਜਾਬੀ ਦਰਸ਼ਕਾਂ ਨੇ ਬਣਾਈ ਦੂਰੀ <br/>
Ad Position 24