07-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਫੀਫਾ ਵਿਸ਼ਵ ਕੱਪ ਦਾ ਆਗਾਜ਼ ਕੱਲ੍ਹ ਤੋਂ <br/>

Ad Position 21
No active advertisement
ਅਜੀਤ ਡੈਸਕ 10-06-2026

ਨਵੀਂ ਦਿੱਲੀ, 9 ਜੂਨ (ਅਜੀਤ ਬਿਊਰੋ)-ਫੁੱਟਬਾਲ ਪ੍ਰਸ਼ੰਸਕਾਂ ਦੀ ਉਡੀਕ ਖਤਮ ਹੋਣ ਵਾਲੀ ਹੈ, ਕਿਉਂਕਿ ਦੁਨੀਆ ਦਾ ਸਭ ਤੋਂ ਵੱਡਾ ਟੂਰਨਾਮੈਂਟ 'ਫੀਫਾ ਵਿਸ਼ਵ ਕੱਪ 2026' 11 ਜੂਨ (ਯਾਨੀ ਕੱਲ੍ਹ) ਨੂੰ ਸ਼ੁਰੂ ਹੋ ਰਿਹਾ ਹੈ | ਇਸ ਵਾਰ ਇਸ ਸਮਾਗਮ ਦੇ ਕਈ ਪਹਿਲੂ ਪਹਿਲੀ ਵਾਰ ਹੋਣਗੇ | ਇਤਿਹਾਸਕ ਤੌਰ 'ਤੇ, ਫੁੱਟਬਾਲ ਵਿਸ਼ਵ ਕੱਪ ਜ਼ਿਆਦਾਤਰ ਇਕ ਦੇਸ਼ ਦੁਆਰਾ ਮੇਜ਼ਬਾਨੀ ਕੀਤੀ ਜਾਂਦੀ ਹੈ ਪਰ ਇਹ ਪਹਿਲੀ ਵਾਰ ਹੈ ਕਿ ਤਿੰਨ ਦੇਸ਼ 'ਅਮਰੀਕਾ, ਕੈਨੇਡਾ ਅਤੇ ਮੈਕਸੀਕੋ' ਸਾਂਝੇ ਤੌਰ 'ਤੇ ਟੂਰਨਾਮੈਂਟ ਦੀ ਮੇਜ਼ਬਾਨੀ ਕਰ ਰਹੇ ਹਨ | ਗੌਰਤਲਬ ਹੈ ਕਿ ਪਹਿਲਾਂ 29 ਦਿਨਾਂ ਤੱਕ ਚੱਲਣ ਵਾਲੇ ਇਸ ਟੂਰਨਾਮੈਂਟ 'ਚ 32 ਟੀਮਾਂ ਹਿੱਸਾ ਲੈਂਦੀਆਂ ਸਨ ਤੇ ਇਨ੍ਹਾਂ ਨੂੰ ਚਾਰ-ਚਾਰ ਦੇ ਅੱਠ ਸਮੂਹਾਂ 'ਚ ਵੰਡਿਆ ਜਾਂਦਾ ਸੀ | ਪਰ ਹੁਣ ਇਹ ਵੀ ਪਹਿਲੀ ਵਾਰ ਹੈ ਕਿ ਫੁੱਟਬਾਲ ਵਿਸ਼ਵ ਕੱਪ ਵਿਚ 48 ਟੀਮਾਂ ਹਿੱਸਾ ਲੈ ਰਹੀਆਂ ਹਨ ਤੇ ਚਾਰ-ਚਾਰ ਟੀਮਾਂ ਦੇ 12 ਸਮੂਹ ਬਣਾਏ ਗਏ ਹਨ | ਇਹ ਟੂਰਨਾਮੈਂਟ ਹੁਣ 29 ਦੀ ਬਜਾਏ ਕੁੱਲ 39 ਦਿਨਾਂ ਲਈ ਚੱਲੇਗਾ | ਜ਼ਿਕਰਯੋਗ ਹੈ ਕਿ ਮੇਜ਼ਬਾਨ ਖੇਤਰਾਂ ਦਾ ਸਮਾਂ ਭਾਰਤ ਤੋਂ 11 ਤੋਂ 12.5 ਘੰਟੇ ਪਿੱਛੇ ਹੈ | ਨਤੀਜੇ ਵਜੋਂ, ਮੇਜ਼ਬਾਨ ਦੇਸ਼ਾਂ ਵਿਚ 11 ਜੂਨ ਨੂੰ ਹੋਣ ਵਾਲਾ ਮੈਚ ਅਸਲ ਵਿਚ ਭਾਰਤ ਵਿਚ 12 ਜੂਨ ਨੂੰ ਸਵੇਰੇ 12:30 ਵਜੇ, ਸਵੇਰੇ 3:30 ਵਜੇ, ਸਵੇਰੇ 6:30 ਵਜੇ, ਜਾਂ ਸਵੇਰੇ 7:30 ਵਜੇ ਸ਼ੁਰੂ ਹੋਵੇਗਾ | ਪ੍ਰਸ਼ੰਸਕਾਂ ਨੂੰ ਭਾਰਤੀ ਮਿਆਰੀ ਸਮਾਂ ਧਿਆਨ 'ਚ ਰੱਖਣਾ ਪਵੇਗਾ |

Ad Position 22
No active advertisement
ਪਿਛਲੀ ਖ਼ਬਰ ਬਰਾਬਰ ਅੰਕ, ਬਰਾਬਰ ਰੈਂਕ-ਪੰਜਾਬ ਸਰਕਾਰ ਨੇ ਬੋਰਡ ਪ੍ਰੀਖਿਆਵਾਂ ਲਈ ਜਨਮ ਮਿਤੀ ਨੂੰ ਟਾਈ-ਬ੍ਰੇਕਰ ਵਜੋਂ ਵਰਤਣ ਦੀ ਪ੍ਰਚੱ... ਅਗਲੀ ਖ਼ਬਰ ਸੰਯੁਕਤ ਰਾਸ਼ਟਰ 'ਚ ਪਾਕਿ ਨੇ ਫਿਰ ਉਗਲਿਆ ਭਾਰਤ ਖ਼ਿਲਾਫ਼ ਜ਼ਹਿਰ
Ad Position 24