27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

-ਫੀਫਾ ਵਿਸ਼ਵ ਕੱਪ- ਪਹਾੜੀ ਢਲਾਣ 'ਤੇ ਵਿਛਾਇਆ ਗਿਆ ਵਿਸ਼ਾਲ ਕੈਨੇਡੀਅਨ ਝੰਡਾ ਬਣਿਆ ਚਰਚਾ ਦਾ ਵਿਸ਼ਾ

Ad Position 21
No active advertisement
ਅਜੀਤ ਡੈਸਕ 11-06-2026

*160 ਮੀਟਰ ਲੰਬਾਈ ਅਤੇ 80 ਮੀਟਰ ਚÏੜਾਈ ਦੇ ਆਕਾਰ ਵਾਲਾ ਹੈ ਇਹ ਝੰਡਾ
ਵੈਨਕੂਵਰ, 10 ਜੂਨ (ਮਲਕੀਤ ਸਿੰਘ)-ਫੀਫਾ ਵਿਸ਼ਵ ਕੱਪ ਨੂੰ ਯਾਦਗਾਰੀ ਬਣਾਉਣ ਦੇ ਮੰਤਵ ਨਾਲ ਕੈਨੇਡਾ ਦੇ ਬਿ੍ਟਿਸ਼ ਕੋਲੰਬੀਆ ਸੂਬੇ ਦੇ ਖੂਬਸੂਰਤ ਪਹਾੜਾਂ ਚ ਘਿਰੇ ਪ੍ਰਸਿੱਧ ਸੈਲਾਨੀ ਸਥਾਨ ਗਰÏਸ ਮਾਊਾਟਨ ਦੀ 'ਦਾ ਕੱਟ' ਨਾਂ ਦੀ ਪਹਾੜੀ ਢਲਾਣ 'ਤੇ ਵਿਛਾਇਆ ਗਿਆ ਵਿਸ਼ਾਲ ਕੈਨੇਡੀਅਨ ਝੰਡਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | 160 ਮੀਟਰ ਲੰਬਾਈ ਅਤੇ 80 ਮੀਟਰ ਚÏੜਾਈ ਤੇ ਆਕਾਰ ਵਾਲਾ ਇਹ ਝੰਡਾ ਆਪਣੇ ਆਕਾਰ ਅਤੇ ਵਿਲੱਖਣ ਸਥਾਨ ਕਾਰਨ ਦੇਸ਼ ਭਰ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ | ਜਾਣਕਾਰੀ ਅਨੁਸਾਰ ਇਸ ਵਿਸ਼ਾਲ ਝੰਡੇ ਦਾ ਭਾਰ ਲਗਭਗ 3,500 ਪÏਾਡ ਹੈ ਅਤੇ ਇਸ ਨੂੰ ਪਹਾੜੀ ਢਲਾਣ 'ਤੇ ਵਿਛਾਉਣ ਲਈ 100 ਤੋਂ ਵੱਧ ਲੋਕਾਂ ਦੀ ਟੀਮ ਨੇ ਮਿਲ ਕੇ ਕੰਮ ਕੀਤਾ¢ ਝੰਡੇ ਨੂੰ ਖੋਲ•ਣ ਅਤੇ ਸਹੀ ਢੰਗ ਨਾਲ ਵਿਛਾਉਣ ਦੀ ਕਾਰਵਾਈ ਆਪਣੇ ਆਪ ਵਿੱਚ ਇੱਕ ਵੱਡੀ ਮੁਹਿੰਮ ਸੀ | ਪਹਾੜਾਂ ਅਤੇ ਜੰਗਲਾਂ ਦੇ ਦਰਮਿਆਨ ਵਿਛਾਇਆ ਗਿਆ ਇਹ ਝੰਡਾ ਕਈ ਕਿਲੋਮੀਟਰ ਦੂਰੇਡੇ ਇਲਾਕਿਆਂ ਤੋਂ ਵੀ ਸਪੱਸ਼ਟ ਦਿਖਾਈ ਦਿੰਦਾ ਹੈ ਦੇਸ਼ਭਗਤੀ ਦੀ ਭਾਵਨਾ ਦਾ ਪ੍ਰਤੀਕ ਮੰਨੇ ਜਾ ਰਹੇ ਇਸ ਝੰਡੇ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ ਅਤੇ ਤਸਵੀਰਾਂ ਖਿੱਚ ਰਹੇ ਹਨ | ਆਯੋਜਕਾਂ ਦਾ ਕਹਿਣਾ ਹੈ ਕਿ ਇਸ ਪਹਿਲ ਦਾ ਉਦੇਸ਼ ਕੈਨੇਡਾ ਦੀ ਏਕਤਾ, ਮਾਣ ਅਤੇ ਰਾਸ਼ਟਰੀ ਪਹਿਚਾਣ ਨੂੰ ਦਰਸਾਉਣਾ ਹੈ¢ ਵਿਸ਼ਾਲ ਆਕਾਰ ਕਾਰਨ ਇਸ ਝੰਡੇ ਨੂੰ ਦੇਸ਼ ਦੇ ਸਭ ਤੋਂ ਵੱਡੇ ਕੈਨੇਡੀਅਨ ਝੰਡਿਆਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ |

Ad Position 22
No active advertisement
ਪਿਛਲੀ ਖ਼ਬਰ ਫੀਫਾ ਵਿਸ਼ਵ ਕੱਪ ਤੋਂ ਪਹਿਲਾਂ ਕੈਨੇਡਾ ਦੀ ਟੀਮ ਨੂੰ ਝਟਕਾ, ਸੱਟ ਲੱਗਣ ਕਾਰਨ ਮਾਰਸੇਲੋ ਫ਼ਲੋਰੇਸ ਨਹੀਂ ਖੇਡ ਸਕੇਗਾ ਮੈ... ਅਗਲੀ ਖ਼ਬਰ ਲਗਾਤਾਰ ਵਧ ਰਹੀਆਂ ਡੀਜ਼ਲ, ਪੈਟਰੋਲ ਤੇ ਗੈਸ ਦੀਆਂ ਕੀਮਤਾਂ ਨੇ ਆਮ ਲੋਕਾਂ ਦਾ ਕਚੂੰਮਰ ਕੱਢਿਆ-ਧੁੱਗਾ
Ad Position 24