09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

17 ਸਾਲਾ ਗਿਲਬਰਟੋ ਮੋਰਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ ਖ਼ਿਡਾਰੀ

Ad Position 21
No active advertisement
ਅਜੀਤ ਡੈਸਕ 13-06-2026

ਫੀਫਾ ਵਿਸ਼ਵ ਕੱਪ 2026 ਦੀ ਸ਼ੁਰੂਆਤ ਹੀ ਇਤਿਹਾਸਕ ਰਹੀ ਹੈ | ਇਕ ਹੋਰ ਇਤਿਹਾਸ ਸਿਰਜਦੇ ਹੋਏ ਮੈਕਸੀਕੋ ਦਾ ਗਿਲਬਰਟੋ ਮੋਰਾ ਟੀਮ ਅਤੇ 2026 ਫੀਫਾ ਵਿਸ਼ਵ ਕੱਪ ਦਾ ਸਭ ਤੋਂ ਛੋਟਾ (ਸਿਰਫ਼ 17 ਸਾਲ ਉਮਰ) ਦਾ ਖਿਡਾਰੀ ਬਣ ਕੇ ਉਭਰਿਆ | ਉਸ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਮੈਕਸੀਕਨ ਜਰਸੀ ਨਾਲ ਬਚਪਨ ਦੀ ਫੋਟੋ ਸਾਂਝੀ ਕਰਦਿਆਂ ਲਿਖਿਆ ਕਿ ਮੇਰਾ ਇਕ ਸੁਪਨਾ ਸੀ ਵਿਸ਼ਵ ਕੱਪ ਵਿੱਚ ਆਪਣੀ ਰਾਸ਼ਟਰੀ ਟੀਮ ਲਈ ਖੇਡਣਾ ਤੇ ਮੈਂ ਬਹੁਤ ਖੁਸ਼ ਹਾਂ ਕਿਉਂਕਿ ਉਹ ਸੁਪਨਾ ਸੱਚ ਹੋ ਰਿਹਾ ਹੈ | ਫੁੱਟਬਾਲ ਅਤੇ ਮਨੋਰੰਜਨ ਜਗਤ ਦੇ ਕਈ ਸਿਤਾਰਿਆਂ ਨੇ ਵਿਸ਼ਵ ਕੱਪ ਦੇ ਪਹਿਲੇ ਮੈਚ ਵਿਚ ਸ਼ਿਰਕਤ ਕੀਤੀ | ਅਦਾਕਾਰ ਡਿਏਗੋ ਬੋਨੇਟਾ, ਲੁਈਸ ਗੇਰਾਰਡੋ ਮੈਂਡੇਜ਼ ਤੇ ਜੈਮੀ ਕੈਮਿਲ, ਅਤੇ ਨਾਲ ਹੀ ਫੁੱਟਬਾਲ ਦੇ ਮਹਾਨ ਖਿਡਾਰੀ ਰੋਨਾਲਡੋ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਫੀਫਾ ਦੇ ਇਤਿਹਾਸ 'ਚ ਪਹਿਲੀ ਵਾਰ ਪਹਿਲੇ ਮੈਚ 'ਚ ਦਿੱਤੇ ਗਏ ਤਿੰਨ 'ਰੈੱਡ ਕਾਰਡ' <br/> ਅਗਲੀ ਖ਼ਬਰ ਬ੍ਰਾਜ਼ੀਲ-ਮੋਰੱਕੋ ਵਿਚਕਾਰ ਹੋਵੇਗਾ ਦਿਲਚਸਪ ਮੁਕਾਬਲਾ <br/>
Ad Position 24