ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2026

ਅਮਰੀਕਾ ਨੇ ਆਸਟ੍ਰੇਲੀਆ ਨੂੰ 2-0 ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 20-06-2026

 ਸਿਆਟਲ, 19 ਜੂਨ (ਏਜੰਸੀ)-ਇਥੇ ਸਿਆਟਲ ਸਟੇਡੀਅਮ ਵਿਖੇ ਖੇਡੇ ਗਏ ਫੀਫਾ ਵਿਸ਼ਵ ਕੱਪ 2026 ਦੇ 32ਵੇਂ ਮੈਚ ‘ਚ ਅਮਰੀਕਾ ਨੇ ਆਸਟ੍ਰੇਲੀਆ ਨੂੰ 2-0 ਨਾਲ ਹਰਾਇਆ| ਦੋਵਾਂ ਟੀਮਾਂ ਵਲੋਂ ਇਕ ਸ਼ਾਨਦਾਰ ਸ਼ੁਰੂਆਤ ਕੀਤੀ ਗਈ ਤੇ ਦੋਵੇਂ ਹੀ ਹਮਲਾਵਰ ਖੇਡ ਖੇਡਦੀਆਂ ਦਿਖਾਈ ਦਿੱਤੀਆਂ| ਮੈਚ ਦੇ ਸ਼ੁਰੂਆਤੀ ਪਲਾਂ ‘ਚ ਹੀ ਕੁੱਝ ਅਜਿਹਾ ਹੋਇਆ ਕਿ ਆਸਟ੍ਰੇਲੀਆ ਨੇ ਸੋਚਿਆ ਨਹੀਂ ਸੀ| ਆਸਟ੍ਰੇਲੀਆ ਦੇ ਕੈਮਰਨ ਬਰਗੇਸ ਦੇ ਕਾਰਨ ਅਮਰੀਕਾ ਨੂੰ 1-0 ਦੀ ਬੜਤ ਪ੍ਰਾਪਤ ਹੋ ਗਈ| 11ਵੇਂ ਮਿੰਟ ਵਿਚ ਬਰਗੇਸ ਨੇ ਇਕ ਖੁਦ ਦਾ ਹੀ ਗੋਲ ਕਰਕੇ ਅਮਰੀਕਾ ਨੂੰ ਲੀਡ ਦਿਵਾਈ| ਇਸ ਇਕ ਲੀਡ ਤੋਂ ਬਾਅਦ ਅਮਰੀਕਾ ਨੇ ਪਹਿਲੇ ਅੱਧ ‘ਚ ਆਪਣਾ ਦਬਦਬਾ ਕਾਇਮ ਰੱਖਿਆ, ਜਦੋਂ ਕਿ ਆਸਟ੍ਰੇਲੀਆਈ ਵਾਪਸੀ ਦੇ ਮੌਕਿਆਂ ਦੀ ਭਾਲ ਕਰਦਾ ਦਿਖਾਈ ਦਿੱਤਾ| ਇਸ ਦੌਰਾਨ ਮੈਚ ਦੇ ਪਹਿਲੇ ਅੱਧ ਦੇ ਅੰਤ ਤੋਂ ਕੁੱਝ ਮਿੰਟ ਪਹਿਲਾਂ ਅਮਰੀਕਾ ਨੇ 43ਵੇਂ ਮਿੰਟ ‘ਚ ਆਪਣਾ ਦੂਜਾ ਗੋਲ ਕੀਤਾ| ਐਲੇਕਸ ਫ੍ਰੀਮੈਨ ਨੇ ਬਾਕਸ ਦੇ ਅੰਦਰੋਂ ਨੇੜਿਓਂ ਗੇਂਦ ਨੂੰ ਹੈੱਡ ਕਰਕੇ ਨੈੱਟ ‘ਚ ਪਹੁੰਚਾਇਆ| ਸ਼ੁਰੂ ਵਿਚ ਗੋਲ ਦੀ ਜਾਂਚ ਕੀਤੀ ਗਈ, ਪਰ ਵੀਡੀ� ਸਮੀਖਿਆ ਤੋਂ ਬਾਅਦ, ਰੈਫਰੀ ਨੇ ਗੋਲ ਨੂੰ ਜਾਇਜ਼ ਠਹਿਰਾਇਆ| ਇਸ ਨਾਲ ਅਮਰੀਕਾ ਨੇ ਆਸਟ੍ਰੇਲੀਆ ਵਿਰੁੱਧ 2-0 ਦੀ ਲੀਡ ਦਰਜ ਕਰਦੇ ਹੋਏ ਪਹਿਲੇ ਅੱਧ ਦਾ ਅੰਤ ਕੀਤਾ| ਦੂਜੇ ਅੱਧ ਦੀ ਸ਼ੁਰੂਆਤ ਤੋਂ ਬਾਅਦ ਆਸਟ੍ਰੇਲੀਆ ਨੇ ਕਈ ਕੋਸ਼ਿਸ਼ਾਂ ਕੀਤੀਆਂ ਲੇਕਿਨ ਉਹ ਇਨ੍ਹਾਂ ਨੂੰ ਗੋਲ ‘ਚ ਤਬਦੀਲ ਕਰਨ ‘ਚ ਨਾਕਾਮ ਰਹੇ| ਅੰਤ ਅਮਰੀਕਾ ਨੇ 2-0 ਨਾਲ ਲੀਡ ਬਰਕਰਾਰ ਰੱਖਦੇ ਹੋਏ ਇਕ ਸ਼ਾਨਦਾਰ ਜਿੱਤ ਦਰਜ ਕੀਤੀ|

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ’ਚ 4 ਪੰਜਾਬੀ ਵਿਦਿਆਰਥੀਆਂ ਨੂੰ ਮਿਲਿਆ 4 ਲੱਖ 40 ਹਜ਼ਾਰ ਡਾਲਰ ਦਾ ਵਜੀਫਾ ਅਗਲੀ ਖ਼ਬਰ ਮੋਦੀ ਮਹਾਨ ਤੇ ਸਿਆਣੇ ਆਗੂ- ਟਰੰਪ
Ad Position 24
No active advertisement