13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਮੋਰੱਕੋ ਨੇ ਸਕਾਟਲੈਂਡ ਨੂੰ 1-0 ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 21-06-2026

ਨਿਊਯਾਰਕ, 20 ਜੂਨ (ਰਾਜੂ ਸਹਿਬਾਜ਼ਪੁਰਾ )-ਫੀਫਾ ਵਿਸ਼ਵ ਕੱਪ 2026 ਦੇ ਗਰੁੱਪ ‘ਸੀ’ ਦੇ ਇਕ ਮਹੱਤਵਪੂਰਨ ਮੁਕਾਬਲੇ ‘ਚ ਮੋਰੱਕੋ ਨੇ ਸਕਾਟਲੈਂਡ ਨੂੰ 1-0 ਨਾਲ ਹਰਾਕੇ ਤਿੰਨ ਅਹਿਮ ਅੰਕ ਹਾਸਲ ਕਰ ਲਏ ਹਨ। ਇਸ ਜਿੱਤ ਨਾਲ ਮੋਰੱਕੋ ਚਾਰ ਅੰਕਾਂ ਦੇ ਨਾਲ ਗਰੁੱਪ ਦੇ ਸਿਖਰ ‘ਤੇ ਪਹੁੰਚ ਗਿਆ ਹੈ। ਮੈਚ ਦੀ ਸ਼ੁਰੂਆਤ ਤੋਂ ਸਿਰਫ਼ 1:10 ਮਿੰਟ ਬਾਅਦ ਹੀ ਮੋਰੱਕੋ ਦੇ ਮਿਡਫੀਲਡਰ ਇਸਮਾਈਲ ਸਾਈਬਾਰੀ ਨੇ ਬ੍ਰਾਹਿਮ ਡੀਆਜ਼ ਦੇ ਸ਼ਾਨਦਾਰ ਪਾਸ ‘ਤੇ ਗੋਲ ਕਰਕੇ ਆਪਣੀ ਟੀਮ ਨੂੰ 1-0 ਦੀ ਬੜਤ ਦਿਵਾ ਦਿੱਤੀ। ਇਹ ਗੋਲ ਮੈਚ ਲਈ ਫੈਸਲਾਕੁੰਨ ਸਾਬਤ ਹੋਇਆ। ਸ਼ੁਰੂਆਤੀ ਗੋਲ ਤੋਂ ਬਾਅਦ ਦੋਵਾਂ ਟੀਮਾਂ ਵਿਚਕਾਰ ਕਾਫ਼ੀ ਸਖ਼ਤ ਮੁਕਾਬਲਾ ਦੇਖਣ ਨੂੰ ਮਿਲਿਆ। ਸਕਾਟਲੈਂਡ ਨੇ ਵਾਪਸੀ ਦੀ ਕੋਸ਼ਿਸ਼ ਕੀਤੀ ਪਰ ਮੋਰੱਕੋ ਦੀ ਮਜ਼ਬੂਤ ਰੱਖਿਆ ਤੇ ਗੋਲਕੀਪਰ ਯਾਸੀਨ ਬੂਨੂ ਦੀ ਸ਼ਾਨਦਾਰ ਗੋਲਕੀਪਿੰਗ ਕਾਰਨ ਉਹ ਬਰਾਬਰੀ ਦਾ ਗੋਲ ਨਹੀਂ ਕਰ ਸਕੇ। ਦੂਜੇ ਹਾਫ਼ ‘ਚ ਮੋਰੱਕੋ ਨੂੰ ਆਪਣੀ ਬੜਤ ਵਧਾਉਣ ਦਾ ਵੀ ਮੌਕਾ ਮਿਲਿਆ, ਪਰ ਸਕਾਟਲੈਂਡ ਦੇ ਗੋਲਕੀਪਰ ਐਂਗਸ ਗਨ ਨੇ ਸ਼ਾਨਦਾਰ ਬਚਾਅ ਕਰਕੇ ਟੀਮ ਨੂੰ ਹੋਰ ਗੋਲ ਖਾਣ ਤੋਂ ਬਚਾਇਆ। ਮੈਚ ਦੌਰਾਨ ਕੁਝ ਵਿਵਾਦਪੂਰਨ ਪਲ ਵੀ ਸਾਹਮਣੇ ਆਏ। ਸਕਾਟਲੈਂਡ ਦੇ ਖਿਡਾਰੀ ਸਕਾਟ ਮੈਕਟੋਮੀਨੇ ਤੇ ਜਾਨ ਮੈਕਗਿਨ ਵੱਲੋਂ ਪੈਨਲਟੀ ਦੀ ਮੰਗ ਕੀਤੀ ਗਈ, ਪਰ ਰੈਫਰੀ ਨੇ ਕੋਈ ਫਾਊਲ ਨਹੀਂ ਦਿੱਤਾ, ਜਿਸ ‘ਤੇ ਸਕਾਟਲੈਂਡ ਦੇ ਕੋਚ ਸਟਿਵ ਕਲਾਰਕ ਨੇ ਨਾਰਾਜ਼ਗੀ ਜਤਾਈ। ਹੁਣ ਗਰੁੱਪ ‘ਸੀ’ ਦੀ ਆਖ਼ਰੀ ਲੀਗ ਕਾਰਵਾਈ 24 ਜੂਨ ਨੂੰ ਹੋਵੇਗੀ, ਜਦੋਂ ਮੋਰੱਕੋ ਦਾ ਸਾਹਮਣਾ ਹੈਤੀ ਨਾਲ ਤੇ ਸਕਾਟਲੈਂਡ ਦਾ ਮੁਕਾਬਲਾ 5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨਾਲ ਹੋਵੇਗਾ। ਮੋਰੱਕੋ ਲਈ ਇਹ ਜਿੱਤ ਨਾਕਆਊਟ ਦੌਰ ਵੱਲ ਇਕ ਵੱਡਾ ਕਦਮ ਮੰਨੀ ਜਾ ਰਹੀ ਹੈ, ਜਦਕਿ ਸਕਾਟਲੈਂਡ ਲਈ ਬ੍ਰਾਜ਼ੀਲ ਖ਼ਿਲਾਫ਼ ਮੈਚ ‘ਕਰੋ ਜਾਂ ਮਰੋ’ ਸਥਿਤੀ ਵਾਲਾ ਹੋਵੇਗਾ।

Ad Position 22
No active advertisement
ਪਿਛਲੀ ਖ਼ਬਰ ਵਿਸ਼ਵ ਸ਼ਾਂਤੀ ਮੰਚ ਵਲੋਂ ਵਕਾਰੀ ਲਕਸਮਬਰਗ ਸ਼ਾਂਤੀ .... ਅਗਲੀ ਖ਼ਬਰ ਬ੍ਰਾਜ਼ੀਲ ਨੇ ਹੈਤੀ ’ਤੇ 3-0 ਨਾਲ ਕੀਤੀ ਜਿੱਤ ਦਰਜ
Ad Position 24