02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਵਿਨੀਸੀਅਸ ਜੂਨੀਅਰ ਦਾ ਡਬਲ ਧਮਾਕਾ, ਬ੍ਰਾਜ਼ੀਲ ਨੇ ਸਕਾਟਲੈਂਡ ਨੂੰ 3-0 ਨਾਲ ਹਰਾਇਆ

Ad Position 21
No active advertisement
ਅਜੀਤ ਡੈਸਕ 26-06-2026

ਨਿਊਯਾਰਕ, 25 ਜੂਨ (ਰਾਜੂ ਸਹਿਬਾਜ਼ਪੁਰਾ)-5 ਵਾਰ ਦੀ ਵਿਸ਼ਵ ਚੈਂਪੀਅਨ ਬ੍ਰਾਜ਼ੀਲ ਨੇ ਫੀਫਾ ਵਿਸ਼ਵ ਕੱਪ 2026 ਦੇ ਗਰੁੱਪ-ਸੀ ਦੇ ਆਪਣੇ ਆਖਰੀ ਲੀਗ ਮੈਚ ’ਚ ਸਕਾਟਲੈਂਡ ਨੂੰ 3-0 ਨਾਲ ਹਰਾ ਕੇ ਗਰੁੱਪ ’ਚ ਪਹਿਲਾ ਸਥਾਨ ਹਾਸਲ ਕਰ ਲਿਆ ਤੇ ਸ਼ਾਨਦਾਰ ਅੰਦਾਜ਼ ’ਚ ਰਾਊਂਡ ਆਫ਼ 32 ’ਚ ਪ੍ਰਵੇਸ਼ ਕਰ ਗਿਆ। ਮਿਆਮੀ ਗਾਰਡਨਜ਼ ਦੇ ਭਰੇ ਹੋਏ ਸਟੇਡੀਅਮ ’ਚ ਖੇਡੇ ਗਏ ਇਸ ਮੁਕਾਬਲੇ ’ਚ ਬ੍ਰਾਜ਼ੀਲ ਦੇ ਸਟਾਰ ਫਾਰਵਰਡ ਵਿਨੀਸੀਅਸ ਜੂਨੀਅਰ ਨੇ 2 ਗੋਲ ਕਰਕੇ ਮੈਚ ਆਪਣੇ ਨਾਮ ਕਰ ਲਿਆ, ਜਦਕਿ ਮੈਥਿਊਸ ਕੁਨਹਾ ਨੇ ਇਕ ਗੋਲ ਦਾਗਿਆ। ਮੈਚ ਦੀ ਸ਼ੁਰੂਆਤ ਸਕਾਟਲੈਂਡ ਨੇ ਬਿਨਾਂ ਕਿਸੇ ਡਰ ਦੇ ਕੀਤੀ। ਕਪਤਾਨ ਐਂਡੀ ਰਾਬਰਟਸਨ, ਸਕਾਟ ਮੈਕਟੋਮਿਨੇ, ਜੌਨ ਮੈਕਗਿਨ ਤੇ ਸਾਥੀਆਂ ਨੇ ਗੇਂਦ ’ਤੇ ਪਕੜ ਬਣਾਉਣ ਦੀ ਕੋਸ਼ਿਸ਼ ਕੀਤੀ ਤੇ ਸ਼ੁਰੂਆਤੀ ਮਿੰਟਾਂ ’ਚ ਬ੍ਰਾਜ਼ੀਲ ਦੀ ਰੱਖਿਆ ਲਾਈਨ ਨੂੰ ਕਈ ਵਾਰ ਪਰਖਿਆ। ਮੀਂਹ ਕਾਰਨ ਮੈਦਾਨ ਕੁਝ ਫਿਸਲਣ ਭਰਿਆ ਸੀ, ਜਿਸ ਨਾਲ ਦੋਵੇਂ ਟੀਮਾਂ ਨੇ ਸੰਭਲ ਕੇ ਖੇਡ ਦੀ ਸ਼ੁਰੂਆਤ ਕੀਤੀ। ਲਗਭਗ ਅੱਧੇ ਘੰਟੇ ਦੀ ਖੇਡ ਤੋਂ ਬਾਅਦ ਬ੍ਰਾਜ਼ੀਲ ਨੂੰ ਪਹਿਲੀ ਸਫ਼ਲਤਾ ਮਿਲੀ। ਵਿਨੀਸੀਅਸ ਜੂਨੀਅਰ ਨੇ 7ਵੇਂ ਮਿੰਟ ’ਚ ਸਕਾਟਲੈਂਡ ਦੇ ਗੋਲਕੀਪਰ ਨੂੰ ਚਕਮਾ ਦੇ ਕੇ ਗੇਂਦ ਜਾਲ ’ਚ ਪਹੁੰਚਾ ਦਿੱਤੀ ਤੇ ਬ੍ਰਾਜ਼ੀਲ ਨੂੰ 1-0 ਦੀ ਬੜ੍ਹਤ ਦਿਵਾਈ। ਇਸ ਗੋਲ ਤੋਂ ਬਾਅਦ ਸਕਾਟਲੈਂਡ ਨੇ ਵਾਪਸੀ ਦੀ ਕੋਸ਼ਿਸ਼ ਕੀਤੀ, ਪਰ ਬ੍ਰਾਜ਼ੀਲ ਦੀ ਰੱਖਿਆ ਨੇ ਕੋਈ ਵੱਡਾ ਮੌਕਾ ਨਹੀਂ ਦਿੱਤਾ। ਪਹਿਲੇ ਅੱਧ ਦੇ ਇੰਜਰੀ ਸਮੇਂ (45+3 ਮਿੰਟ) ’ਚ ਵਿਨੀਸੀਅਸ ਜੂਨੀਅਰ ਨੇ ਹੈਡਰ ਰਾਹੀਂ ਆਪਣਾ ਦੂਜਾ ਗੋਲ ਕਰਕੇ ਸਕੋਰ 2-0 ਕਰ ਦਿੱਤਾ। ਦੂਜੇ ਅੱਧ ’ਚ ਸਕਾਟਲੈਂਡ ਨੇ ਕੁਝ ਬਦਲਾਅ ਕਰਕੇ ਹਮਲਾਵਰ ਖੇਡ ਦਿਖਾਉਣ ਦੀ ਕੋਸ਼ਿਸ਼ ਕੀਤੀ। 60ਵੇਂ ਮਿੰਟ ’ਚ ਬ੍ਰਾਜ਼ੀਲ ਨੇ ਤੀਜਾ ਗੋਲ ਕਰਕੇ ਮੈਚ ਲਗਭਗ ਖਤਮ ਕਰ ਦਿੱਤਾ। ਮੈਥਿਊਸ ਕੁਨਹਾ ਨੇ ਸੁੰਦਰ ਟੀਮ ਮੂਵ ਨੂੰ ਗੋਲ ’ਚ ਬਦਲਦਿਆਂ ਆਪਣਾ ਟੂਰਨਾਮੈਂਟ ਦਾ ਤੀਜਾ ਗੋਲ ਕੀਤਾ ਅਤੇ ਸਕੋਰ 3-0 ਕਰ ਦਿੱਤਾ। ਇਸ ਤੋਂ ਬਾਅਦ ਬ੍ਰਾਜ਼ੀਲ ਨੇ ਗੇਂਦ ’ਤੇ ਕਾਬੂ ਰੱਖਦਿਆਂ ਮੈਚ ਨੂੰ ਆਸਾਨੀ ਨਾਲ ਅੰਤ ਤੱਕ ਪਹੁੰਚਾਇਆ।

Ad Position 22
No active advertisement
ਪਿਛਲੀ ਖ਼ਬਰ ਸਵਿਟਜ਼ਰਲੈਂਡ ਦੀ ਕੈਨੇਡਾ ’ਤੇ ਸ਼ਾਨਦਾਰ ਜਿੱਤ ਅਗਲੀ ਖ਼ਬਰ 1975 ਦੀ ਐਮਰਜੈਂਸੀ ਦਾ ਇਤਿਹਾਸ
Ad Position 24
No active advertisement