ਗਲਾਸਗੋ, 1 ਅਗਸਤ (ਹਰਜੀਤ ਸਿੰਘ ਦੁਸਾਂਝ)-ਭਾਰਤੀ ਸਾਈਕਲਿਸਟ ਇੱਥੇ ਰਾਸ਼ਟਰਮੰਡਲ ਖੇਡਾਂ ’ਚ ਪੁਰਸ਼ਾਂ ਦੇ ਸਪ੍ਰਿੰਟ ਕੁਆਲੀਫਾਈਂਗ ਈਵੈਂਟ ’ਚ ਨਿਰਾਸ਼ਾਜਨਕ ਪ੍ਰਦਰਸ਼ਨ ਕਾਰਨ ਅੱਗੇ ਵਧਣ ’ਚ ਅਸਫਲ ਰਹੇ। ਰੋਜੀਤ ਸਿੰਘ ਯਾਂਗਲਮ ਭਾਰਤੀ ਐਥਲੀਟਾਂ ’ਚੋਂ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਾ ਰਿਹਾ, 22ਵੇਂ ਸਥਾਨ ’ਤੇ ਰਿਹਾ। ਰੋਜੀਤ ਸਿੰਘ 10.297 ਸਕਿੰਟ ਦਾ ਸਮਾਂ ਕੱਢ ਕੇ 24ਵੇਂ ਸਥਾਨ ’ਤੇ ਰਿਹਾ, ਜਦੋਂ ਕਿ ਰੋਨਾਲਡੋ ਸਿੰਘ ਲੈਟੋਨਜਮ 10.331 ਸਕਿੰਟ ਦੇ ਸਮੇਂ ਨਾਲ 24ਵੇਂ ਸਥਾਨ ’ਤੇ ਰਿਹਾ, ਅਤੇ ਡੇਵਿਡ ਬੇਖਮ ਐਲਕਾਟੋਚੁੰਗੋ 10.488 ਸਕਿੰਟ ਦੇ ਸਮੇਂ ਨਾਲ 25ਵੇਂ ਸਥਾਨ ‘ਤੇ ਰਿਹਾ। ਆਸਟ੍ਰੇਲੀਆ ਦੇ ਲੀ ਹਾਫਮੈਨ 9.361 ਸਕਿੰਟ ਦੇ ਸਮੇਂ ਨਾਲ ਕੁਆਲੀਫਾਈਂਗ ਦੌਰ ’ਚ ਸਿਖਰ ’ਤੇ ਰਹੇ। ਉਨ੍ਹਾਂ ਤੋਂ ਬਾਅਦ ਤ੍ਰਿਨੀਦਾਦ ਅਤੇ ਟੋਬੈਗੋ ਦੇ ਨਿਕੋਲਸ ਪਾਲ (9.603) ਅਤੇ ਉਨ੍ਹਾਂ ਦੇ ਹਮਵਤਨ ਨਿਜਸੇਨ ਫਿਲਿਪ (9.630) ਦਾ ਨੰਬਰ ਆਉਂਦਾ ਹੈ।
ਔਰਤਾਂ ਦੀ 10,000 ਮੀਟਰ ਵਾਕ ’ਚ ਮਿਲੀ ਨਿਰਾਸ਼ਾ
ਭਾਰਤ ਨੂੰ ਔਰਤਾਂ ਦੀ 10,000 ਮੀਟਰ ਵਾਕ ’ਚ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਪ੍ਰਿਯੰਕਾ ਗੋਸਵਾਮੀ ਨੇ 45 ਮਿੰਟ 53.93 ਸਕਿੰਟ ਦਾ ਆਪਣਾ ਸੀਜ਼ਨ ਦਾ ਸਭ ਤੋਂ ਵਧੀਆ ਸਮਾਂ ਦਰਜ ਕੀਤਾ ਪਰ ਚੌਥੇ ਸਥਾਨ ‘ਤੇ ਰਹੀ। ਇਸ ਈਵੈਂਟ ਵਿੱਚ ਹਿੱਸਾ ਲੈਣ ਵਾਲੀ ਦੂਜੀ ਭਾਰਤੀ ਐਥਲੀਟ ਰਵੀਨਾ ਨੂੰ ਅਯੋਗ ਕਰਾਰ ਦਿੱਤਾ ਗਿਆ।