02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸ਼ਾਟ-ਪੁਟ ’ਚ ਸੋਮਨ ਨੇ ਸੋਨ ਤੇ ਸ਼ੁਭਮ ਨੇ ਚਾਂਦੀ ਦੇ ਤਗਮੇ ਦਿਵਾਏ

ਸ਼ਾਟ-ਪੁਟ ’ਚ ਸੋਮਨ ਨੇ ਸੋਨ ਤੇ ਸ਼ੁਭਮ ਨੇ ਚਾਂਦੀ ਦੇ ਤਗਮੇ ਦਿਵਾਏ

Ad Position 21
No active advertisement
ਅਜੀਤ ਡੈਸਕ 02-08-2026

ਗਲਾਸਗੋ, 1 ਅਗਸਤ (ਹਰਜੀਤ ਸਿੰਘ ਦੁਸਾਂਝ)-ਪੁਰਸ਼ਾਂ ਦੇ ਐਫ਼57 ਸ਼ਾਟ ਪੁਟ ਈਵੈਂਟ ’ਚ ਮੁਕਾਬਲਾ ਕਰਦੇ ਹੋਏ, 2022 ਏਸ਼ੀਆਈ ਪੈਰਾ ਖੇਡਾਂ ਦੇ ਚਾਂਦੀ ਦੇ ਤਗਮੇ ਜੇਤੂ ਰਾਣਾ ਨੇ ਸ਼ਾਟ ਪੁਟ ਨੂੰ ਸੀਜ਼ਨ ਦੀ ਸਭ ਤੋਂ ਵਧੀਆ ਦੂਰੀ 13.40 ਮੀਟਰ ਤੱਕ ਸੁੱਟਿਆ ਤੇ ਸੋਨ ਤਗਮਾ ਆਪਣੇ ਨਾਂਅ ਕੀਤਾ। ਭਾਰਤੀ ਸ਼ੁਭਮ ਜੁਆਲ ਨੇ 13.28 ਮੀਟਰ ਦੇ ਸੀਜ਼ਨ ਦੀ ਸਭ ਤੋਂ ਵਧੀਆ ਥਰੋਅ ਨਾਲ ਚਾਂਦੀ ਦਾ ਤਗਮਾ ਜਿੱਤਿਆ, ਜਦੋਂ ਕਿ ਕੈਮਰੂਨ ਦੇ ਸੇਡਰਿਕ ਅਜ਼ਮਾਦਜੀ ਨੇ 12.57 ਮੀਟਰ ਦੀ ਕੋਸ਼ਿਸ਼ ਨਾਲ ਕਾਂਸੀ ਦਾ ਤਗਮਾ ਜਿੱਤਿਆ। ਭਾਰਤੀ ਫੌਜ ਦੇ ਸੂਬੇਦਾਰ ਤੇ ਵਿਸ਼ਵ ਚੈਂਪੀਅਨਸ਼ਿਪ ਤਮਗਾ ਜੇਤੂ ਸੋਮਨ ਰਾਣਾ ਨੇ ਪੂਰੇ ਮੁਕਾਬਲੇ ’ਚ ਦਬਦਬਾ ਬਣਾਇਆ। ਉਸਨੇ ਆਪਣੀ ਪਹਿਲੀ ਕੋਸ਼ਿਸ਼ ਵਿੱਚ 13.38 ਮੀਟਰ ਦੀ ਥਰੋਅ ਨਾਲ ਲੀਡ ਬਣਾਈ। ਫਿਰ ਉਸਨੇ ਆਪਣੀ ਦੂਜੀ ਕੋਸ਼ਿਸ਼ ’ਚ ਆਪਣੇ ਪ੍ਰਦਰਸ਼ਨ ਨੂੰ 13.40 ਮੀਟਰ ਤੱਕ ਸੁਧਾਰਿਆ। ਉਹ ਆਪਣੀਆਂ ਬਾਕੀ ਕੋਸ਼ਿਸ਼ਾਂ ਵ’ਚ ਇਸ ਅੰਕ ਨੂੰ ਪਾਰ ਕਰਨ ’ਚ ਅਸਫਲ ਰਿਹਾ, ਪਰ ਇਹ ਸਭ ਤੋਂ ਵਧੀਆ ਕੋਸ਼ਿਸ਼ ਉਸਨੂੰ ਸੋਨ ਤਗਮਾ ਪੱਕਾ ਕਰਨ ਲਈ ਕਾਫ਼ੀ ਸਾਬਤ ਹੋਈ। ਭਾਰਤ ਦੇ ਦੂਜੇ ਦੌੜਾਕ ਸ਼ੁਭਮ ਜੁਆਲ ਨੇ ਵੀ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸਨੇ ਆਪਣੀ ਪਹਿਲੀ ਕੋਸ਼ਿਸ਼ ’ਚ 13.08 ਮੀਟਰ ਦੀ ਥਰੋਅ ਨਾਲ ਚੰਗੀ ਸ਼ੁਰੂਆਤ ਕੀਤੀ। ਉਸਨੇ ਆਪਣੀ ਤੀਜੀ ਕੋਸ਼ਿਸ਼ ’ਚ 13.27 ਮੀਟਰ ਤੱਕ ਪਹੁੰਚ ਕੇ ਆਪਣੀ ਸਥਿਤੀ ਮਜ਼ਬੂਤ ਕੀਤੀ। ਫਿਰ ਉਸਨੇ ਆਪਣੀ ਚੌਥੀ ਅਤੇ ਪੰਜਵੀਂ ਕੋਸ਼ਿਸ਼ ’ਚ ਕ੍ਰਮਵਾਰ 13.16 ਮੀਟਰ ਅਤੇ 12.88 ਮੀਟਰ ਥਰੋਅ ਸੁੱਟਿਆ। ਸ਼ੁਭਮ ਨੇ ਆਪਣੀ ਆਖਰੀ ਕੋਸ਼ਿਸ਼ ਵਿੱਚ 13.28 ਮੀਟਰ ਦੀ ਸਭ ਤੋਂ ਵਧੀਆ ਥਰੋਅ ਸੁੱਟੀ, ਜਿਸ ਨਾਲ ਉਸਦਾ ਚਾਂਦੀ ਦਾ ਤਗਮਾ ਪੱਕਾ ਹੋਇਆ।

ਮਾਈਨ ਧਮਾਕੇ ’ਚ ਜ਼ਖ਼ਮੀ ਹੋ ਗਿਆ ਸੀ ਸੋਮਨ
ਸੋਮਨ ਐਫ਼57 ਸ਼੍ਰੇਣੀ ਸ਼੍ਰੇਣੀ ’ਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਬਣਿਆ ਤੇ ਇਹ ਵੀ ਪਹਿਲੀ ਵਾਰ ਹੈ ਜਦੋਂ ਭਾਰਤ ਨੇ ਰਾਸ਼ਟਰਮੰਡਲ ਖੇਡਾਂ ’ਚ ਇਸ ਸ਼੍ਰੇਣੀ ’ਚ 2 ਤਗਮੇ ਜਿੱਤੇ ਹਨ। ਸੋਮਨ ਭਾਰਤੀ ਫੌਜ ’ਚ ਇਕ ਹਵਲਦਾਰ ਹੈ। ਉਹ ਮੂਲ ਰੂਪ ’ਚ ਗਯਾ, ਮੇਘਾਲਿਆ ਦਾ ਰਹਿਣ ਵਾਲਾ ਹੈ ਤੇ ਇੱਕ ਕਿਸਾਨ ਪਰਿਵਾਰ ਤੋਂ ਆਉਂਦਾ ਹੈ। ਉਹ 2001 ਵਿਚ ਭਾਰਤੀ ਫੌਜ ’ਚ ਸ਼ਾਮਲ ਹੋਇਆ ਸੀ। 2006 ਵਿਚ, ਜੰਮੂ ਅਤੇ ਕਸ਼ਮੀਰ ਵਿੱਚ ਕੰਟਰੋਲ ਰੇਖਾ ‘ਤੇ 2/8 ਗੋਰਖਾ ਰਾਈਫਲਜ਼ ਨਾਲ ਸੇਵਾ ਕਰਦੇ ਹੋਏ, ਉਹ ਜ਼ਖਮੀ ਹੋ ਗਿਆ ਸੀ। ਇਕ ਮਾਈਨ ਧਮਾਕੇ ’ਚ ਲੱਗੀ ਸੱਟ ਕਾਰਨ ਉਸਦੀ ਇਕ ਲੱਤ ਕੱਟਣੀ ਪਈ। ਉਸਨੇ ਫੌਜ ਦੇ ਪੈਰਾਲੰਪਿਕ ਨੋਡਲ ’ਚ ਸ਼ਾਮਲ ਹੋਣ ਤੋਂ ਬਾਅਦ 2017 ਵਿੱਚ ਪੈਰਾ-ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ। ਉਸਨੇ 2023 ਦੀਆਂ ਏਸ਼ੀਅਨ ਪੈਰਾ ਖੇਡਾਂ ਵਿਚ ਚਾਂਦੀ ਦਾ ਤਗਮਾ ਤੇ ਨਵੀਂ ਦਿੱਲੀ ਵਿਚ 2025 ਦੀਆਂ ਵਿਸ਼ਵ ਪੈਰਾ ਅਥਲੈਟਿਕਸ ਚੈਂਪੀਅਨਸ਼ਿਪ ’ਚ ਕਾਂਸੀ ਦਾ ਤਗਮਾ ਜਿੱਤਿਆ।

ਬਚਪਨ ਤੋਂ ਫ਼ੌਜ ਦਾ ਹਿੱਸਾ ਬਣਨਾ ਚਾਹੁੰਦਾ ਸੀ ਸ਼ੁਭਮ
ਸ਼ੁਭਮ ਜੁਆਲ ਦੇ ਪਿਤਾ ਇਕ ਫੌਜ ਅਧਿਕਾਰੀ ਸਨ ਤੇ ਉਸਦੀ ਵੀ ਆਪਣੇ ਪਿਤਾ ਦੀ ਤਰ੍ਹਾਂ ਫ਼ੌਜ ’ਚ ਜਾਣ ਦੀ ਇੱਛਾ ਸੀ। ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ ਸੀ। 26 ਸਾਲ ਦੀ ਉਮਰ ਵਿਚ ਕੈਡਿਟ ਪ੍ਰੀਖਿਆ ਪਾਸ ਕਰਨ ਤੋਂ ਬਾਅਦ, ਉਹ ਐਸ.ਐਸ.ਬੀ. ਇੰਟਰਵਿਊ ਲਈ ਜਾਂਦੇ ਸਮੇਂ ਇਕ ਮੋਟਰਸਾਈਕਲ ਹਾਦਸੇ ’ਚ ਦਾ ਸ਼ਿਕਾਰ ਹੋ ਗਿਆ, ਜਿਸ ’ਚ ਉਸਦੀ ਇਕ ਲੱਤ ਟੁੱਟ ਗਈ। ਠੀਕ ਹੋਣ ਤੋਂ ਬਾਅਦ, ਉਹ ਭਾਰਤੀ ਫੌਜ ਦੀ ਪੈਰਾਲੰਪਿਕ ਯੂਨਿਟ ’ਚ ਸ਼ਾਮਲ ਹੋ ਗਿਆ ਅਤੇ ਹੁਣ 2026 ਰਾਸ਼ਟਰਮੰਡਲ ਖੇਡਾਂ ਵਿਚ ਦੇਸ਼ ਲਈ ਚਾਂਦੀ ਦਾ ਤਗਮਾ ਜਿੱਤਿਆ।

Ad Position 22
No active advertisement
ਪਿਛਲੀ ਖ਼ਬਰ ਭਾਰਤੀ ਸਾਈਕਲਿਸਟ ਪੁਰਸ਼ਾਂ ਦੇ ਸਪ੍ਰਿੰਟ ਈਵੈਂਟ ਲਈ ਕੁਆਲੀਫਾਈ ਕਰਨ ’ਚ ਅਸਫਲ ਅਗਲੀ ਖ਼ਬਰ ਏਅਰ ਮਾਰਸ਼ਲ ਤੇਜਪਾਲ ਸਿੰਘ ਨੇ ਹਵਾਈ ਫ਼ੌਜ ਦੇ ਉਪ-ਮੁਖੀ ਵਜੋਂ ਅਹੁਦਾ ਸੰਭਾਲਿਆ
Ad Position 24
No active advertisement