ਮੈਲਬੋਰਨ , 1 ਅਗਸਤ ( ਪਰਮਵੀਰ ਸਿੰਘ ਆਹਲੂਵਾਲੀਆ ) ਆਸਟ੍ਰੇਲੀਆ ਦੀ ਹੋਣਹਾਰ ਪੋਲ ਵਾਲਟ ਖਿਡਾਰਨ ਖੁਸ਼ਨੂਰ ਰੰਗੀ ਦੀ ਵਿਸ਼ਵ ਅੰਡਰ -20 ਐਥਲੈਟਿਕਸ ਚੈਂਪੀਅਨਸ਼ਿਪ ਲਈ ਆਸਟ੍ਰੇਲੀਆਈ ਟੀਮ ਵਿੱਚ ਚੋਣ ਹੋਈ ਹੈ । ਖੁਸ਼ਨੂਰ ਨੇ ਆਸਟ੍ਰੇਲੀਆਈ ਅੰਡਰ -20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾ ਪੋਲ ਵਾਲਟ ਮੁਕਾਬਲੇ ਦੌਰਾਨ 4.06 ਮੀਟਰ ਦੀ ਛਾਲ ਲਗਾ ਕੇ ਸੋਨ ਤਗ਼ਮਾ ਆਪਣੇ ਨਾਮ ਕੀਤਾ ਅਤੇ ਇਸੇ ਪ੍ਰਦਰਸ਼ਨ ਦੇ ਆਧਾਰ ’ ਤੇ ਰਾਸ਼ਟਰੀ ਟੀਮ ਵਿੱਚ ਥਾਂ ਬਣਾਈ । ਇਸ ਤੋਂ ਸਿਰਫ਼ ਤਿੰਨ ਹਫ਼ਤੇ ਪਹਿਲਾਂ ਖੁਸ਼ਨੂਰ ਨੇ 4.17 ਮੀਟਰ ਦੀ ਛਾਲ ਨਾਲ ਆਪਣਾ ਨਿੱਜੀ ਸਰਵੋਤਮ ਪ੍ਰਦਰਸ਼ਨ ਦਰਜ ਕੀਤਾ ਸੀ । ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਨੇ ਉਸ ਨੂੰ ਆਸਟ੍ਰੇਲੀਆ ਦੀਆਂ ਉਭਰਦੀਆਂ ਐਥਲੀਟਾਂ ਵਿੱਚ ਵਿਸ਼ੇਸ਼ ਪਛਾਣ ਦਿਵਾਈ ਹੈ । ਪਿਛਲੇ ਤਿੰਨ ਸਾਲਾਂ ਦੌਰਾਨ ਖੁਸ਼ਨੂਰ ਰੰਗੀ ਆਪਣੇ ਉਮਰ ਵਰਗ ਵਿੱਚ ਆਸਟ੍ਰੇਲੀਆ ਦੀਆਂ ਚੋਟੀ ਦੀਆਂ ਦੋ ਪੋਲ ਵਾਲਟ ਖਿਡਾਰਨਾਂ ਵਿੱਚ ਲਗਾਤਾਰ ਸ਼ਾਮਲ ਰਹੀ ਹੈ । ਉਸ ਦੀ ਮਿਹਨਤ , ਸਮਰਪਣ ਅਤੇ ਦ੍ਰਿੜ ਇਰਾਦੇ ਦਾ ਹੀ ਨਤੀਜਾ ਹੈ ਕਿ ਹੁਣ ਉਹ ਵਿਸ਼ਵ ਪੱਧਰ ’ ਤੇ ਆਸਟ੍ਰੇਲੀਆ ਦੀ ਨੁਮਾਇੰਦਗੀ ਕਰੇਗੀ ।
ਵਿਸ਼ਵ ਅੰਡਰ-20 ਐਥਲੈਟਿਕਸ ਚੈਂਪੀਅਨਸ਼ਿਪ ਲਈ ਆਸਟ੍ਰੇਲੀਆਈ ਟੀਮ ਚ ਖੁਸ਼ਨੂਰ ਰੰਗੀ ਦੀ ਚੋਣ
ਮੈਲਬੋਰਨ , 1 ਅਗਸਤ ( ਪਰਮਵੀਰ ਸਿੰਘ ਆਹਲੂਵਾਲੀਆ ) ਆਸਟ੍ਰੇਲੀਆ ਦੀ ਹੋਣਹਾਰ ਪੋਲ ਵਾਲਟ ਖਿਡਾਰਨ ਖੁਸ਼ਨੂਰ ਰੰਗੀ ਦੀ ਵਿਸ਼ਵ ਅੰਡਰ -20 ਐਥਲੈਟਿਕਸ ਚੈਂਪੀਅਨਸ਼ਿਪ ਲਈ ਆਸਟ੍ਰੇਲੀਆਈ ਟੀਮ ਵਿੱਚ ਚੋਣ ਹੋਈ ਹੈ । ਖੁਸ਼ਨੂਰ ਨੇ ਆਸਟ੍ਰੇਲੀਆਈ ਅੰਡਰ -20 ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਮਹਿਲਾ ਪੋਲ ਵਾਲਟ ਮੁਕਾਬਲੇ ਦੌਰਾਨ 4.
ਅਜੀਤ ਡੈਸਕ
02-08-2026