ਟ੍ਰਿਪਲ ਜੰਪ : ਪ੍ਰਵੀਨ ਚਿੱਤਰਵੇਲ ਨੇ ਚਾਂਦੀ ਤੇ ਸੇਲਵਾ ਪ੍ਰਭੂ ਨੇ ਕਾਂਸੀ ਜਿੱਤੀ
ਗਲਾਸਗੋ , 1 ਅਗਸਤ ( ਹਰਜੀਤ ਸਿੰਘ ਦੁਸਾਂਝ )- ਭਾਰਤੀ ਟ੍ਰਿਪਲ ਜੰਪਰ ਪ੍ਰਵੀਨ ਚਿੱਤਰਵੇਲ ਤੇ ਸੇਲਵਾ ਪ੍ਰਭੂ ਤਿਰੂਮਰਨ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ’ ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ । ਏਸ਼ੀਆਈ ਖੇਡਾਂ ਦੇ ਕਾਂਸੀ ਤਗਮਾ ਜੇਤੂ ਪ੍ਰਵੀਨ ਚਿੱਤਰਵੇਲ ਨੇ ਆਪਣੇ ਪ੍ਰਦਰਸ਼ਨ ’ ਚ ਸੁਧਾਰ ਕਰਦੇ ਹੋਏ 16.
ਗਲਾਸਗੋ , 1 ਅਗਸਤ ( ਹਰਜੀਤ ਸਿੰਘ ਦੁਸਾਂਝ )- ਭਾਰਤੀ ਟ੍ਰਿਪਲ ਜੰਪਰ ਪ੍ਰਵੀਨ ਚਿੱਤਰਵੇਲ ਤੇ ਸੇਲਵਾ ਪ੍ਰਭੂ ਤਿਰੂਮਰਨ ਨੇ ਗਲਾਸਗੋ ਰਾਸ਼ਟਰਮੰਡਲ ਖੇਡਾਂ ’ ਚ ਕ੍ਰਮਵਾਰ ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤੇ । ਏਸ਼ੀਆਈ ਖੇਡਾਂ ਦੇ ਕਾਂਸੀ ਤਗਮਾ ਜੇਤੂ ਪ੍ਰਵੀਨ ਚਿੱਤਰਵੇਲ ਨੇ ਆਪਣੇ ਪ੍ਰਦਰਸ਼ਨ ’ ਚ ਸੁਧਾਰ ਕਰਦੇ ਹੋਏ 16.58 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ । ਉਨ੍ਹਾਂ ਦੇ ਹਮਵਤਨ ਸੇਲਵਾ ਪ੍ਰਭੂ ਤਿਰੂਮਰਨ ਨੇ 16.52 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗਮਾ ਹਾਸਲ ਕੀਤਾ । ਇਹ ਅੰਤਰਰਾਸ਼ਟਰੀ ਮੁਕਾਬਲੇ ਵਿੱਚ ਉਨ੍ਹਾਂ ਦਾ ਪਹਿਲਾ ਵੱਡਾ ਤਗਮਾ ਹੈ । ਜਮੈਕਾ ਦੇ ਜੌਰਡਨ ਸਕਾਟ ਨੇ 16.72 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ । ਇਸ ਤੋਂ ਪਹਿਲਾਂ , ਪੁਰਸ਼ਾਂ ਦੇ ਟੀ 54 1500 ਮੀਟਰ ਫਾਈਨਲ ਪੈਰਾ - ਐਥਲੈਟਿਕਸ ਮੁਕਾਬਲੇ ’ ਚ , ਭਾਰਤ ਦੇ ਰਮੇਸ਼ ਸ਼ਨਮੁਗਮ 3 ਮਿੰਟ 23.59 ਸਕਿੰਟ ਦੇ ਸਮੇਂ ਨਾਲ ਸੱਤਵੇਂ ਸਥਾਨ ’ ਤੇ ਰਹੇ ।