ਇਸਕਾਨ ਬਰੈਂਪਟਨ ਵੱਲੋਂ ਕੱਢੀ ਰਥ ਯਾਤਰਾ
ਟੋਰਾਂਟੋ , 1 ਅਗਸਤ ( ਹਰਜੀਤ ਸਿੰਘ ਬਾਜਵਾ )- ਬੀਤੇ ਦਿਨੀ ਇਸਕਾਨ ਬਰੈਂਪਟਨ ਸੰਸਥਾ ਵੱਲੋਂ ਹਿੰਦੂ ਸਭਾ ਮੰਦਰ ਬਰੈਂਪਟਨ ਵਿਖੇ ਮੰਦਰ ਦੇ ਗਰਾਉਂਡ ਵਿੱਚ ਆਪਣੀ ਸਲਾਨਾਂ ਰਥ ਯਾਤਰਾ ਦਾ ਆਯੋਜਨ ਕੀਤਾ ਗਿਆ , ਇਸ ਬਾਰੇ ਗੱਲ ਕਰਦਿਆਂ ਨੌਜਵਾਨ ਆਗੂ ਅਤੇ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ਼ ਸ੍ਰੀ ਮਨਨ ਗੁਪਤਾ ਨੇ ਦੱਸਿਆ ਕਿ ਸਵੇਰੇ ਗਿਆਰਾਂ ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ ਦੇ ਤਕਰੀਬਨ ਸਾਢੇ ਸੱਤ ਵਜੇ ਤੀਕ ਚੱਲੇ ਇਸ ਸਮਾਗਮ ਦੌਰਾਨ ਰਵਾਇਤੀ ਰੱਥ ਯਾਤਰਾ ਦੇ ਨਾਲ ਨਾਲ ਕਿਰਤਨ , ਨਾਚ , ਨਾਟਕ , ਬੱਚਿਆਂ ਦੀਆਂ ਵੱਖ - ਵੱਖ ਟੀਮਾਂ ਦੀਆਂ ਧਾਰਮਿਕ ਗਤੀਵਿਧੀਆਂ , ਆਦਿ ਜਿੱਥੇ ਇਸ ਮੌਕੇ ਹਾਜ਼ਰੀਨ ਦੀ ਖਿੱਚ ਦਾ ਕੇਂਦਰ ਸਨ ਉੱਥੇ ਹੀ ਇਸ ਮੌਕੇ ਸੰਡੇ ਸਕੂਲ , ਸਲੋਕ ਗਰੁੱਪ , ਯੂਥ ਗਰੁੱਪਵੱਲੋਂ ਤਿਆਰ ਕੀਤੀਆਂ ਧਾਰਮਿਕ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਹਿੰਦੂ ਸਭਾ ਮੰਦਰ ਦੀਆਂ ਭਜਨ ਮੰਡਲੀਆਂ ਦੁਆਰਾ ਭਜਨ ਕਿਰਤਨ ਵੀ ਕੀਤਾ ਗਿਆ । ਸ੍ਰੀ ਮਨਨ ਗੁਪਤਾ ਦੇ ਦੱਸਣ ਅਨੁਸਾਰ ਇਸ ਮੌਕੇ ਜਿੱਥੇ ਵੱਖ - ਵੱਖ ਪਾਰਟੀਆਂ ਦੇ ਸਿਆਸੀ ਲੀਡਰ ਪਹੁੰਚੇ ਹੋਏ ਸਨ ਉੱਥੇ ਹੀ ਵੱਡੀ ਗਿਣਤੀ ਸੰਗਤਾਂ ਵੀ ਉੱਥੇ ਮੌਜੂਦ ਸਨ ।
ਟੋਰਾਂਟੋ , 1 ਅਗਸਤ ( ਹਰਜੀਤ ਸਿੰਘ ਬਾਜਵਾ )- ਬੀਤੇ ਦਿਨੀ ਇਸਕਾਨ ਬਰੈਂਪਟਨ ਸੰਸਥਾ ਵੱਲੋਂ ਹਿੰਦੂ ਸਭਾ ਮੰਦਰ ਬਰੈਂਪਟਨ ਵਿਖੇ ਮੰਦਰ ਦੇ ਗਰਾਉਂਡ ਵਿੱਚ ਆਪਣੀ ਸਲਾਨਾਂ ਰਥ ਯਾਤਰਾ ਦਾ ਆਯੋਜਨ ਕੀਤਾ ਗਿਆ , ਇਸ ਬਾਰੇ ਗੱਲ ਕਰਦਿਆਂ ਨੌਜਵਾਨ ਆਗੂ ਅਤੇ ਮੰਦਰ ਕਮੇਟੀ ਦੇ ਮੀਡੀਆ ਇੰਚਾਰਜ਼ ਸ੍ਰੀ ਮਨਨ ਗੁਪਤਾ ਨੇ ਦੱਸਿਆ ਕਿ ਸਵੇਰੇ ਗਿਆਰਾਂ ਵਜੇ ਦੇ ਕਰੀਬ ਸ਼ੁਰੂ ਹੋ ਕੇ ਸ਼ਾਮ ਦੇ ਤਕਰੀਬਨ ਸਾਢੇ ਸੱਤ ਵਜੇ ਤੀਕ ਚੱਲੇ ਇਸ ਸਮਾਗਮ ਦੌਰਾਨ ਰਵਾਇਤੀ ਰੱਥ ਯਾਤਰਾ ਦੇ ਨਾਲ ਨਾਲ ਕਿਰਤਨ , ਨਾਚ , ਨਾਟਕ , ਬੱਚਿਆਂ ਦੀਆਂ ਵੱਖ - ਵੱਖ ਟੀਮਾਂ ਦੀਆਂ ਧਾਰਮਿਕ ਗਤੀਵਿਧੀਆਂ , ਆਦਿ ਜਿੱਥੇ ਇਸ ਮੌਕੇ ਹਾਜ਼ਰੀਨ ਦੀ ਖਿੱਚ ਦਾ ਕੇਂਦਰ ਸਨ ਉੱਥੇ ਹੀ ਇਸ ਮੌਕੇ ਸੰਡੇ ਸਕੂਲ , ਸਲੋਕ ਗਰੁੱਪ , ਯੂਥ ਗਰੁੱਪਵੱਲੋਂ ਤਿਆਰ ਕੀਤੀਆਂ ਧਾਰਮਿਕ ਆਈਟਮਾਂ ਪੇਸ਼ ਕੀਤੀਆਂ ਗਈਆਂ ਅਤੇ ਹਿੰਦੂ ਸਭਾ ਮੰਦਰ ਦੀਆਂ ਭਜਨ ਮੰਡਲੀਆਂ ਦੁਆਰਾ ਭਜਨ ਕਿਰਤਨ ਵੀ ਕੀਤਾ ਗਿਆ । ਸ੍ਰੀ ਮਨਨ ਗੁਪਤਾ ਦੇ ਦੱਸਣ ਅਨੁਸਾਰ ਇਸ ਮੌਕੇ ਜਿੱਥੇ ਵੱਖ - ਵੱਖ ਪਾਰਟੀਆਂ ਦੇ ਸਿਆਸੀ ਲੀਡਰ ਪਹੁੰਚੇ ਹੋਏ ਸਨ ਉੱਥੇ ਹੀ ਵੱਡੀ ਗਿਣਤੀ ਸੰਗਤਾਂ ਵੀ ਉੱਥੇ ਮੌਜੂਦ ਸਨ । ਸਮਾਗਮ ਦੌਰਾਨ ਸੰਸਥਾ ਦੇ ਪ੍ਰਧਾਨ ਰਾਧਾ ਗੋਪੀਨਾਥ ਦਾਸ , ਹਿੰਦੂ ਸਭਾ ਮੰਦਰ ਕਮੇਟੀ ਦੇ ਪ੍ਰਧਾਨ ਸ੍ਰੀ ਮਧੂ ਸੂਦਨ ਲਾਮਾ , ਡੇਵ ਕਪਿਲ , ਸੁਭਾਸ਼ ਚੰਦ ਆਦਿ ਨੇ ਆਏ ਹੋਏ ਸਭ ਲੋਕਾਂ ਦਾ ਧੰਨਵਾਦ ਕੀਤਾ ਅਤੇ ਮੰਦਰ ਵੱਲੋਂ ਚਲਾਏ ਜਾ ਰਹੇ ਸਮਾਗਮਾਂ ਬਾਰੇ ਵੀ ਜਾਣਕਾਰੀ ਸਾਝੀ ਕੀਤੀ । ਇਸ ਮੌਕੇ ਗੱਲ ਕਰਦਿਆਂ ਪ੍ਰਬੰਧਕਾਂ ਵੱਲੋਂ ਆਖਿਆ ਗਿਆ ਕਿ ਇਹਨਾਂ ਸਮਾਗਮਾਂ ਦਾ ਮਕਸਦ ਆਪਸੀ ਸਾਂਝ ਅਤੇ ਤਾਲਮੇਲ ਵਧਾਉਂਣਾ ਹੈ , ਉਹਨਾਂ ਆਖਿਆ ਕਿ ਅਸੀਂ ਇੱਥੇ ਪਹੁੰਚੇ ਹੋਏ ਸਭ ਧਰਮਾਂ ਦੇ ਲੋਕਾਂ ਦਾ ਸਤਿਕਾਰ ਕਰਦੇ ਹਾਂ ।