02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਯੂ-ਵੀਜ਼ਾ ਲਈ ਫਰਜ਼ੀ ਹਥਿਆਰਬੰਦ ਲੁੱਟ ਦਾ ਨਾਟਕ, ਭਾਰਤੀ ਨਾਗਰਿਕ ਨੂੰ ਅਮਰੀਕਾ ਤੋਂ ਕੱਢਣ ਦਾ ਹੁਕਮ

ਯੂ-ਵੀਜ਼ਾ ਲਈ ਫਰਜ਼ੀ ਹਥਿਆਰਬੰਦ ਲੁੱਟ ਦਾ ਨਾਟਕ, ਭਾਰਤੀ ਨਾਗਰਿਕ ਨੂੰ ਅਮਰੀਕਾ ਤੋਂ ਕੱਢਣ ਦਾ ਹੁਕਮ

Ad Position 21
No active advertisement
ਅਜੀਤ ਡੈਸਕ 02-08-2026

ਨਿਊਯਾਰਕ, 1 ਅਗਸਤ (ਰਾਜੂ ਸਹਿਬਾਜ਼ਪੁਰਾ)-ਅਮਰੀਕਾ ’ਚ ਇਮੀਗ੍ਰੇਸ਼ਨ ਲਾਭ ਲੈਣ ਲਈ ਫਰਜ਼ੀ ਹਥਿਆਰਬੰਦ ਲੁੱਟ ਦਾ ਨਾਟਕ ਰਚਣ ’ਚ ਸ਼ਾਮਲ ਭਾਰਤੀ ਨਾਗਰਿਕ ਮਿਤੁਲ ਪਟੇਲ ਨੂੰ ਬੋਸਟਨ ਦੀ ਸੰਘੀ ਅਦਾਲਤ ਨੇ ਇਕ ਦਿਨ ਦੀ ਕੈਦ, ਇਕ ਹਜ਼ਾਰ ਡਾਲਰ ਜੁਰਮਾਨਾ ਤੇ ਦੇਸ਼ ਤੋਂ ਕੱਢਣ ਦੀ ਸਜ਼ਾ ਸੁਣਾਈ ਹੈ। ਇਕ ਦਿਨ ਦੀ ਕੈਦ ਉਹ ਪਹਿਲਾਂ ਹੀ ਕੱਟ ਚੁੱਕਾ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ 40 ਸਾਲਾ ਮਿਤੁਲ ਪਟੇਲ ਮੈਸੇਚਿਉਸੇਟਸ ਦੇ ਵਰਸੇਸਟਰ ਸ਼ਹਿਰ ’ਚ ਗੈਰਕਾਨੂੰਨੀ ਢੰਗ ਨਾਲ ਰਹਿ ਰਿਹਾ ਸੀ। ਉਸ ਨੇ ਜੂਨ 2026 ’ਚ ਵੀਜ਼ਾ ਧੋਖਾਧੜੀ ਦੀ ਸਾਜ਼ਿਸ਼ ’ਚ ਆਪਣਾ ਦੋਸ਼ ਕਬੂਲ ਕਰ ਲਿਆ ਸੀ। ਜਾਂਚ ਅਨੁਸਾਰ ਮਿਤੁਲ ਪਟੇਲ ਨੇ ਅਕਤੂਬਰ 2023 ’ਚ ਇਕ ਦੁਕਾਨ ’ਤੇ ਕਰਵਾਈ ਗਈ ਫਰਜ਼ੀ ਲੁੱਟ ਦੌਰਾਨ ਆਪਣੇ ਆਪ ਨੂੰ ਪੀੜਤ ਦਿਖਾਉਣ ਲਈ ਰੰਭਾਈ ਪਟੇਲ ਨੂੰ ਪੈਸੇ ਦਿੱਤੇ ਸਨ। ਇਸ ਦਾ ਮਕਸਦ ਹਿੰਸਕ ਅਪਰਾਧ ਦਾ ਸ਼ਿਕਾਰ ਹੋਣ ਦਾ ਝੂਠਾ ਦਾਅਵਾ ਕਰਕੇ ਯੂ-ਵੀਜ਼ਾ ਲਈ ਅਰਜ਼ੀ ਦੇਣਾ ਸੀ।

Ad Position 22
No active advertisement
ਪਿਛਲੀ ਖ਼ਬਰ ਬ੍ਰਿਟੇਨ ਦੇ ਪ੍ਰਿੰਸ ਆਫ਼ ਵੇਲਜ਼ ਪ੍ਰਿੰਸ ਵਿਲੀਅਮ ਤੇ ਪ੍ਰਿੰਸੈਸ ਆਫ਼ ਵੇਲਜ਼ ਕੇਟ ਮਿਡਲਟਨ ਆਪਣੇ ਤਿੰਨ ਬੱਚਿਆਂ ਪ੍ਰਿੰਸ ਜ... ਅਗਲੀ ਖ਼ਬਰ ਰੀਨਾ ਸੋਨੋਵਾਲ ਦੂਰਦਰਸ਼ਨ (ਪ੍ਰੋਗਰਾਮਿੰਗ) ਦੀ ਡਾਇਰੈਕਟਰ ਜਨਰਲ ਨਿਯੁਕਤ
Ad Position 24
No active advertisement