02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਵੈਨਕੂਵਰ ਸਿਟੀ ਕੌਂਸਲ ਵੱਲੋਂ 28 ਜੁਲਾਈ ਨੂੰ ‘ਸੁੱਚਾ ਸਿੰਘ ਕਲੇਰ ਦਿਵਸ’ ਐਲਾਨਿਆ

ਵੈਨਕੂਵਰ , 1 ਅਗਸਤ ( ਮਲਕੀਤ ਸਿੰਘ )- ਵੈਨਕੂਵਰ ਦੀ ਇਤਿਹਾਸਕ ਪੰਜਾਬੀ ਮਾਰਕੀਟ ਦੀ ਸਥਾਪਨਾ ਵਿੱਚ ਪਾਏ ਯੋਗਦਾਨ ਲਈ ਉੱਘੇ ਲੇਖਕ , ਸਮਾਜ ਸੇਵੀ ਅਤੇ ਕਾਰੋਬਾਰੀ ਸੁੱਚਾ ਸਿੰਘ ਕਲੇਰ ਨੂੰ ਵੈਨਕੂਵਰ ਸਿਟੀ ਹਾਲ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ । ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਸਿਟੀ ਕੌਂਸਲ ਦੀ ਤਰਫ਼ੋਂ 28 ਜੁਲਾਈ ਨੂੰ ਅਧਿਕਾਰਤ ਤੌਰ ’ ਤੇ ‘ ਸੁੱਚਾ ਸਿੰਘ ਕਲੇਰ ਦਿਵਸ ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ ।

Ad Position 21
No active advertisement
ਅਜੀਤ ਡੈਸਕ 02-08-2026
ਵੈਨਕੂਵਰ , 1 ਅਗਸਤ ( ਮਲਕੀਤ ਸਿੰਘ )- ਵੈਨਕੂਵਰ ਦੀ ਇਤਿਹਾਸਕ ਪੰਜਾਬੀ ਮਾਰਕੀਟ ਦੀ ਸਥਾਪਨਾ ਵਿੱਚ ਪਾਏ ਯੋਗਦਾਨ ਲਈ ਉੱਘੇ ਲੇਖਕ , ਸਮਾਜ ਸੇਵੀ ਅਤੇ ਕਾਰੋਬਾਰੀ ਸੁੱਚਾ ਸਿੰਘ ਕਲੇਰ ਨੂੰ ਵੈਨਕੂਵਰ ਸਿਟੀ ਹਾਲ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ । ਵੈਨਕੂਵਰ ਦੇ ਮੇਅਰ ਕੇਨ ਸਿਮ ਨੇ ਸਿਟੀ ਕੌਂਸਲ ਦੀ ਤਰਫ਼ੋਂ 28 ਜੁਲਾਈ ਨੂੰ ਅਧਿਕਾਰਤ ਤੌਰ ’ ਤੇ ‘ ਸੁੱਚਾ ਸਿੰਘ ਕਲੇਰ ਦਿਵਸ ’ ਵਜੋਂ ਮਨਾਉਣ ਦਾ ਐਲਾਨ ਕੀਤਾ ਹੈ । ਵਰਨਣਯੋਗ ਹੈ ਕਿ ਸੁੱਚਾ ਸਿੰਘ ਕਲੇਰ 1969 ਵਿੱਚ ਕੈਨੇਡਾ ਆਏ ਅਤੇ ਉਨਾਂ ਨੇ 1970 ਵਿੱਚ ਵੈਨਕੂਵਰ ਦੀ ਮੇਨ ਸਟਰੀਟ ’ ਤੇ ‘ ਸ਼ਾਨ ਸਾੜੀਜ਼ ਐਂਡ ਡ੍ਰੇਪਰੀ ’ ਦੀ ਸਥਾਪਨਾ ਕੀਤੀ । ਉਨ੍ਹਾਂ ਨੇ ਉਸ ਸਮੇਂ ਪੰਜਾਬੀ ਭਾਈਚਾਰੇ ਨੂੰ ਇਕੱਠਾ ਕਰਕੇ ਇਸ ਇਲਾਕੇ ਦੀ ਪਛਾਣ ਨੂੰ ਮਜ਼ਬੂਤ ਕਰਨ ਲਈ ਯਤਨ ਕੀਤੇ , ਜਿਸ ਦੇ ਸਿੱਟੇ ਵਜੋਂ ਇਹ ਖੇਤਰ ‘ ਵੈਨਕੂਵਰਜ਼ ਹਿਸਟੌਰਿਕ ਪੰਜਾਬੀ ਮਾਰਕੀਟ ’ ਵਜੋਂ ਜਾਣਿਆ ਜਾਣ ਲੱਗਾ । ਕਾਰੋਬਾਰ ਦੇ ਨਾਲ - ਨਾਲ ਉਹ ਸਾਹਿਤ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਵੀ ਸਰਗਰਮ ਰਹੇ ਹਨ । ਉਨ੍ਹਾਂ ਨੇ ਅੱਧੀ ਦਰਜਨ ਤੋਂ ਵੱਧ ਪੁਸਤਕਾਂ ਲਿਖੀਆਂ ਅਤੇ ਹਫ਼ਤਾਵਾਰੀ ਅਖ਼ਬਾਰ ਇੰਡੋ - ਕੈਨੇਡੀਅਨ ਟਾਈਮਜ਼ ਲਈ ਲੰਬੇ ਸਮੇਂ ਤੱਕ ਨਿਯਮਤ ਲੇਖ ਲਿਖੇ । ਇਸ ਤੋਂ ਇਲਾਵਾ ਉਹ ਕੈਨੇਡੀਅਨ ਕੈਂਸਰ ਸੁਸਾਇਟੀ ਦੇ ਡਾਇਰੈਕਟਰ , ਪੰਜਾਬੀ ਮਾਰਕੀਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸਨਸੈੱਟ ਇੰਡੋ - ਕੈਨੇਡੀਅਨ ਸੀਨੀਅਰਜ਼ ਸੁਸਾਇਟੀ ਦੇ ਪ੍ਰਧਾਨ ਵਜੋਂ ਵੀ ਸੇਵਾਵਾਂ ਨਿਭਾ ਚੁੱਕੇ ਹਨ । ਵੈਨਕੂਵਰ ਸਿਟੀ ਹਾਲ ਵਿੱਚ ਕਰਵਾਏ ਗਏ ਸਮਾਗਮ ਵਿੱਚ ਸੁੱਚਾ ਸਿੰਘ ਕਲੇਰ ਅਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਹਾਜਰੀ ਭਰੀ । ਸਮਾਗਮ ਦੇ ਅੰਤ ਵਿੱਚ ਸੁੱਚਾ ਸਿੰਘ ਕਲੇਰ ਅਤੇ ਉਨ੍ਹਾਂ ਦੇ ਪੁੱਤਰ ਮਨਜੀਤ ਸਿੰਘ ਨੇ ਮੇਅਰ ਕੇਨ ਸਿਮ ਅਤੇ ਵੈਨਕੂਵਰ ਸਿਟੀ ਕੌਂਸਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਲਈ ਨਹੀਂ , ਸਗੋਂ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ ।
Ad Position 22
No active advertisement
ਪਿਛਲੀ ਖ਼ਬਰ ਬੇਵ ਕ੍ਰੇਗ ਗ੍ਰੇਟਰ ਮੈਨਚੈਸਟਰ ਦੀ ਨਵੀਂ ਮੇਅਰ ਚੁਣੀ ਗਈ ਅਗਲੀ ਖ਼ਬਰ ਟਰੰਪ ਆਈਆਰਐੱਸ ਕੇਸ ਨੇ ਗਰਮਾਈ ਅਮਰੀਕੀ ਸਿਆਸਤ, 1.8 ਅਰਬ ਦੇ ਫੰਡ ’ਤੇ ਵੱਡੇ ਵਿਵਾਦ ਕਾਰਨ ਅਟਾਰਨੀ ਜਨਰਲ ਤੇ ਫਸਿਆ ਪੇਚ
Ad Position 24
No active advertisement