02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਗਰਾਊਸ ਮਾਊਂਟੇਨ ਦੇ ਮਸ਼ਹੂਰ ਗ੍ਰਿਜ਼ਲੀ ਰਿੱਛ ‘ਗ੍ਰਾਈਂਡਰ’ ਦੀ ਮੌਤ

ਵੈਨਕੂਵਰ , 1 ਅਗਸਤ ( ਮਲਕੀਤ ਸਿੰਘ ) – ਉੱਤਰੀ ਵੈਨਕੂਵਰ ਸਥਿਤ ਪਹਾੜੀ ਦੀ ਟੀਸੀ ਤੇ ਬਣੇ ਪ੍ਰਮੁੱਖ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਦਾ ਮਸ਼ਹੂਰ ਗ੍ਰਿਜ਼ਲੀ ਰਿੱਛ ‘ ਗ੍ਰਾਈਂਡਰ ’ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ । ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਅਨੁਸਾਰ ਲੰਬੇ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝਣ ਕਾਰਨ ਲਗਾਤਾਰ ਬਿਮਾਰ ਰਹਿਣ ਕਰਕੇ ਅਤੇ ਉਸ ਦੇ ਠੀਕ ਹੋਣ ਦੀ ਕੋਈ ਹਕੀਕਤੀ ਸੰਭਾਵਨਾ ਨਾ ਹੋਣ ਕਾਰਨ ਉਸ ਨੂੰ ਮਨੁੱਖਤਾ ਦੇ ਨਾਤੇ ਸ਼ਾਂਤੀਪੂਰਵਕ ਮੌਤ ਦੇਣ ਦਾ ਔਖਾ ਫੈਸਲਾ ਲਿਆ ਗਿਆ ।

Ad Position 21
No active advertisement
ਅਜੀਤ ਡੈਸਕ 02-08-2026
ਵੈਨਕੂਵਰ , 1 ਅਗਸਤ ( ਮਲਕੀਤ ਸਿੰਘ ) – ਉੱਤਰੀ ਵੈਨਕੂਵਰ ਸਥਿਤ ਪਹਾੜੀ ਦੀ ਟੀਸੀ ਤੇ ਬਣੇ ਪ੍ਰਮੁੱਖ ਸੈਲਾਨੀ ਸਥਾਨ ਗਰਾਊਸ ਮਾਊਂਟੇਨ ਦਾ ਮਸ਼ਹੂਰ ਗ੍ਰਿਜ਼ਲੀ ਰਿੱਛ ‘ ਗ੍ਰਾਈਂਡਰ ’ ਹੁਣ ਇਸ ਦੁਨੀਆ ਵਿੱਚ ਨਹੀਂ ਰਿਹਾ । ਜੰਗਲੀ ਜੀਵ ਸੁਰੱਖਿਆ ਅਧਿਕਾਰੀਆਂ ਅਨੁਸਾਰ ਲੰਬੇ ਸਮੇਂ ਤੋਂ ਗੰਭੀਰ ਸਿਹਤ ਸਮੱਸਿਆਵਾਂ ਨਾਲ ਜੂਝਣ ਕਾਰਨ ਲਗਾਤਾਰ ਬਿਮਾਰ ਰਹਿਣ ਕਰਕੇ ਅਤੇ ਉਸ ਦੇ ਠੀਕ ਹੋਣ ਦੀ ਕੋਈ ਹਕੀਕਤੀ ਸੰਭਾਵਨਾ ਨਾ ਹੋਣ ਕਾਰਨ ਉਸ ਨੂੰ ਮਨੁੱਖਤਾ ਦੇ ਨਾਤੇ ਸ਼ਾਂਤੀਪੂਰਵਕ ਮੌਤ ਦੇਣ ਦਾ ਔਖਾ ਫੈਸਲਾ ਲਿਆ ਗਿਆ । ਜਿਕਰਯੋਗ ਹੈ ਕਿ ਗ੍ਰਾਈਂਡਰ ਨੂੰ ਬਚਪਨ ਤੋਂ ਪਸ਼ੂ ਪਾਲਣ ਵਿਭਾਗ ਦੇ ਪ੍ਰਸਿੱਧ ਡਾ : ਕੇਨ ਮੈਕਕਵੀਸਟਨ ਦੀ ਦੇਖਭਾਲ ਹਾਸਲ ਰਹੀ ਸੀ । ਉਨ੍ਹਾਂ ਕਿਹਾ ਕਿ ਨਿੱਕੇ ਜਿਹੇ ਬੱਚੇ ਤੋਂ ਇੱਕ ਸ਼ਾਨਦਾਰ ਅਤੇ ਵਿਸ਼ਾਲ ਗ੍ਰਿਜ਼ਲੀ ਰਿੱਛ ਬਣਦੇ ਦੇਖਣਾ ਉਨ੍ਹਾਂ ਲਈ ਜ਼ਿੰਦਗੀ ਦਾ ਯਾਦਗਾਰ ਤਜਰਬਾ ਸੀ ਅਤੇ ਉਸ ਦੇ ਵਿਛੋੜੇ ਨੇ ਪੂਰੀ ਟੀਮ ਨੂੰ ਗਹਿਰਾ ਦੁੱਖ ਦਿੱਤਾ ਹੈ । ‘ ਗ੍ਰਾਈਂਡਰ ’ ਗਰਾਊਸ ਮਾਊਂਟੇਨ ਆਉਣ ਵਾਲੇ ਹਜ਼ਾਰਾਂ ਸੈਲਾਨੀਆਂ ਦੀ ਖ਼ਾਸ ਖਿੱਚ ਦਾ ਕੇਂਦਰ ਸੀ । ਉਸ ਦੀ ਮੌਤ ਦੀ ਖ਼ਬਰ ਨਾਲ ਜੰਗਲੀ ਜੀਵ ਪ੍ਰੇਮੀਆਂ ਅਤੇ ਸਥਾਨਕ ਭਾਈਚਾਰੇ ਵਿੱਚ ਸੋਗ ਦੀ ਲਹਿਰ ਹੈ । ਗਰਾਊਸ ਮਾਊਂਟੇਨ ਪ੍ਰਬੰਧਕਾਂ ਨੇ ਕਿਹਾ ਕਿ ਗ੍ਰਾਈਂਡਰ ਦੀ ਯਾਦ ਹਮੇਸ਼ਾ ਉਨ੍ਹਾਂ ਦੇ ਦਿਲਾਂ ਵਿੱਚ ਜ਼ਿੰਦਾ ਰਹੇਗੀ ।
Ad Position 22
No active advertisement
ਪਿਛਲੀ ਖ਼ਬਰ ਸਿਊਟਾ ਵਿੱਚ ਪ੍ਰਵਾਸੀ ਸੰਕਟ ਮਗਰੋਂ ਬਰਤਾਨੀਆ ‘ਚ ਸਰਹੱਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧੀ ਅਗਲੀ ਖ਼ਬਰ ਰਿਚਮੰਡ ਦੇ ਸਮਾਜ ਸੇਵੀ ਵੱਲੋਂ ਮੁਫਤ ਅੰਗਰੇਜ਼ੀ ਸਿਖਾਉਣ ਦਾ ਕੀਤਾ ਜਾ ਰਿਹਾ ਹੈ ਸ਼ਲਾਘਾਯੋਗ ਉਪਰਾਲਾ
Ad Position 24
No active advertisement